ਨਵੀਂ ਦਿੱਲੀ— ਤੁਸੀਂ ਕਈ ਤਰ੍ਹਾਂ ਦੀ ਖਿਚੜੀ ਖਾਧੀ ਹੋਵੇਗੀ ਪਰ ਇਸ ਵਾਰ ਤੁਸੀਂ ਮੋਠ ਦੀ ਦਾਲ ਦੀ ਖਿਚੜੀ ਨੂੰ ਵੀ ਇਕ ਵਾਰ ਘਰ ਵਿਚ ਜ਼ਰੂਰ ਟ੍ਰਾਈ ਕਰੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- 1/2 ਚੱਮਚ ਮੋਠ ਦਾਲ ਨੂੰ (ਕੋਸੇ ਪਾਣੀ ਵਿਚ 1 ਘੰਟੇ ਲਈ ਭਿਓਂ ਕੇ ਰੱਖ ਦਿਓ)
- 1/2 ਕੱਪ ਚੌਲ (ਗੈਰ ਬਾਸਮਤੀ)
- ਸੁਆਦ ਮੁਤਾਬਕ ਨਮਕ
- ਲਾਲ ਮਿਰਚ ਪਾਊਡਰ ਅਤੇ ਗਰਮ ਮਸਾਲਾ ਇਕ ਚੱਮਚ
- 1-2 ਚੱਮਚ ਘਿਓ
ਬਣਾਉਣ ਦੀ ਵਿਧੀ
1. ਸੱਭ ਤੋਂ ਪਹਿਲਾਂ ਮੋਠ ਦੀ ਦਾਲ ਨੂੰ 1 1/2 ਕੱਪ ਪਾਣੀ ਵਿਚ ਨਰਮ ਹੋਣ ਤੱਕ ਪਕਾਓ।
2. ਫਿਰ ਇਸ ਵਿਚ ਚੌਲ ਪਾਓ।
3. ਫਿਰ ਇਸ ਵਿਚ ਨਮਕ ਅਤੇ ਗਰਮ ਮਸਾਲਾ ਪਾਓ।
4. ਫਿਰ ਘਿਓ ਪਾਓ।
5. ਮੋਠ ਦਾਲ ਖਿਚੜੀ ਤਿਆਰ ਹੈ ਇਸ ਨੂੰ ਸਰਵ ਕਰੋ।
ਇਸ ਤਰ੍ਹਾਂ ਬਣਾਓ ਪਨੀਰ ਕੜੀ
NEXT STORY