ਨਵੀਂ ਦਿੱਲੀ— ਦੁਨੀਆ 'ਚ ਮਾਂ-ਬੱਚੇ ਦੇ ਰਿਸ਼ਤੇ 'ਤੋਂ ਵੱਡਾ ਹੋਰ ਕੋਈ ਰਿਸ਼ਤਾ ਨਹੀਂ ਹੁੰਦਾ ਪਰ ਵਿਆਹ ਦੇ ਬਾਅਦ ਹਰ ਲੜਕੀ ਦੀ ਇਕ ਨਹੀਂ ਸਗੋਂ ਦੋ ਮਾਂ ਹੋ ਜਾਂਦੀਆਂ ਹਨ। ਪਤੀ ਦੇ ਇਲਾਵਾ ਸੱਸ-ਨੂੰਹ ਦਾ ਰਿਸ਼ਤਾ ਵੀ ਬਹੁਤ ਹੀ ਖਾਸ ਹੁੰਦਾ ਹੈ। ਅਜਿਹੇ 'ਚ ਇਸ ਮਦਰਸ ਡੇ ਉਨ੍ਹਾਂ ਨੂੰ ਖੁਸ਼ ਅਤੇ ਸਪੈਸ਼ਲ ਫੀਲ ਕਰਵਾਉਣ ਲਈ ਤੁਸੀਂ ਕੁਝ ਵੱਖਰਾ ਕਰ ਸਕਦੀ ਹੋ। ਆਪਣੀ ਮਾਂ ਦੇ ਨਾਲ ਤਾਂ ਤੁਸੀਂ ਹਮੇਸ਼ਾ ਹੀ ਮਦਰ ਡੇ ਮਨਾਇਆ ਹੋਵੇਗਾ ਪਰ ਇਸ ਵਾਰ ਤੁਸੀਂ ਆਪਣੀ ਸੱਸ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕਰੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਸੱਸ ਦੇ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕਰਕੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰ ਸਕਦੀ ਹੋ।
ਇਸ ਤਰ੍ਹਾਂ ਸੱਸ ਨਾਲ ਮਨਾਓ ਮਦਰਸ ਡੇ
1. ਸੱਸ ਨਾਲ ਬਿਤਾਓ ਪੂਰਾ ਦਿਨ
ਇਸ ਮਦਰ ਡੇ ਤੁਸੀਂ ਆਪਣੀ ਸੱਸ ਨੂੰ ਖੁਸ਼ ਕਰਨ ਲਈ ਤੁਸੀਂ ਉਨ੍ਹਾਂ ਦੇ ਨਾਲ ਆਪਣਾ ਪੂਰਾ ਦਿਨ ਸੈਲੀਬ੍ਰੇਟ ਕਰੋ। ਬੱਚਿਆਂ ਅਤੇ ਪਤੀ ਦੇ ਨਾਲ ਤਾਂ ਤੁਸੀਂ ਹਰ ਰੋਜ਼ ਹੀ ਆਪਣਾ ਦਿਨ ਸਪੈਂਡ ਕਰਦੀ ਹੋ ਪਰ ਇਸ ਮਦਰਸ ਡੇ ਤੁਸੀਂ ਆਪਣੀ ਸੱਸ ਦੇ ਨਾਲ ਰਹੋ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਪਸੰਦ ਦੀ ਥਾਂ 'ਤੇ ਘੁੰਮਣ ਲਈ ਲੈ ਕੇ ਜਾਓ।
2. ਸ਼ਾਪਿੰਗ 'ਤੇ ਲੈ ਜਾਓ
ਇਸ ਮਦਰਸ ਡੇ ਤੁਸੀਂ ਆਪਣੀ ਸੱਸ ਦੇ ਨਾਲ ਸ਼ਾਪਿੰਗ 'ਤੇ ਵੀ ਜਾ ਸਕਦੀ ਹੋ। ਸ਼ਾਪਿੰਗ 'ਤੇ ਦੋਹਾਂ ਦਾ ਇਕੱਠੇ ਜਾਣਾ ਤੁਹਾਨੂੰ ਹੋਰ ਵੀ ਕਰੀਬ ਲੈ ਆਵੇਗਾ। ਇਸ ਦਿਨ ਨੂੰ ਤੁਸੀਂ ਉਨ੍ਹਾਂ ਦੀ ਪਸੰਦ ਦੇ ਕੱਪੜਿਆਂ ਖਰੀਦ ਕੇ ਅਤੇ ਮਾਲ ਜਾ ਕੇ ਸਪੈਸ਼ਲ ਬਣਾਓ।
3. ਮੂਵੀ ਦੇਖਣ ਜਾਓ
ਆਪਣੇ ਪਤੀ ਅਤੇ ਫ੍ਰੈਂਡਸ ਦੇ ਨਾਲ ਤਾਂ ਤੁਸੀਂ ਅਕਸਰ ਮੂਵੀ ਦੇਖਣ ਜਾਂਦੀ ਹੀ ਹੋਵੋਗੀ ਪਰ ਇਸ ਵਾਰ ਆਪਣੀ ਸੱਸ ਨੂੰ ਵੀ ਕੋਈ ਫਿਲਮ ਦਿਖਾਉਣ ਲੈ ਜਾਓ। ਇਸ ਨਾਲ ਉਨ੍ਹਾਂ ਦਾ ਮੂਡ ਵੀ ਚੰਗਾ ਹੋਵੇਗਾ ਅਤੇ ਤੁਹਾਡੇ ਵਿਚ ਪਿਆਰ ਵੀ ਵਧੇਗਾ। ਤੁਸੀਂ ਚਾਹੋ ਤਾਂ ਘਰ 'ਤੇ ਵੀ ਉਨ੍ਹਾਂ ਦੀ ਪਸੰਦ ਦੀ ਕੋਈ ਫਿਲਮ ਦੇਖ ਸਕਦੇ ਹੋ।
4. ਇਕੱਠੇ ਮਿਲ ਕੇ ਕੂਕਿੰਗ ਕਰੋ
ਇਸ ਮਦਰਸ ਡੇ ਤੁਸੀਂ ਆਪਣੀ ਸੱਸ ਨੂੰ ਘਰ ਤੋਂ ਲੈ ਕੇ ਕਿਚਨ ਦੇ ਕੰਮਾਂ ਤੋਂ ਛੁੱਟੀ ਦਿਓ ਜਾਂ ਫਿਰ ਘਰ ਦੇ ਕੰਮਾਂ 'ਚ ਉਨ੍ਹਾਂ ਦਾ ਹੱਥ ਬਟਾਓ। ਤੁਹਾਡਾ ਇਹ ਗਿਫਟ ਉਨ੍ਹਾਂ ਨੂੰ ਹਮੇਸ਼ਾ ਯਾਦ ਰਹੇਗਾ। ਇਸ ਨਾਲ ਤੁਹਾਡੀ ਸੱਸ ਖੁਸ਼ ਵੀ ਹੋ ਜਾਵੇਗੀ।
5. ਗਿਫਟਸ ਦੀ ਵਰਤੋ
ਤੁਸੀਂ ਆਪਣੀ ਸੱਸ ਦੇ ਲਈ ਕੋਈ ਪਿਆਰਾ-ਜਿਹਾ ਗਿਫਟ ਲੈ ਕੇ ਵੀ ਉਨ੍ਹਾਂ ਦੇ ਇਸ ਦਿਨ ਨੂੰ ਖਾਸ ਬਣਾ ਸਕਦੀ ਹੋ। ਤੁਸੀਂ ਚਾਹੋ ਤਾਂ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਕਾਰਡ ਜਾਂ ਕੁਝ ਹੋਰ ਬਣਾ ਕੇ ਵੀ ਗਿਫਟ ਦੇ ਸਕਦੇ ਹੋ। ਪਿਆਰ ਨਾਲ ਦਿੱਤਾ ਗਿਫਟ ਉਨ੍ਹਾਂ ਨੂੰ ਹਮੇਸ਼ਾ ਯਾਦ ਰਹੇਗਾ।
ਪਾਲਕ ਖਾਣ ਨਾਲ ਦੂਰ ਹੋ ਜਾਵੇਗਾ ਜੋੜ੍ਹਾਂ ਦਾ ਦਰਦ
NEXT STORY