ਜਲੰਧਰ— ਪਿਆਜ਼ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਇਸਦੇ ਬਿਨ੍ਹਾਂ ਖਾਣੇ ਦਾ ਸੁਆਦ ਪੂਰਾ ਨਹੀਂ ਹੁੰਦਾ। ਪਰ ਪਿਆਜ਼ ਕੱਟ ਦੇ ਸਮੇਂ ਅੱਖਾਂ 'ਚ ਬਹੁਤ ਜਲਣ ਹੁੰਦੀ ਹੈ ਅਤੇ ਗੈਸ ਨਿਕਲਦੀ ਹੈ ਜੋ ਅੱਖਾਂ 'ਚ ਪਹੁੰਚ ਕੇ ਜਲਣ ਕਰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਛੋਟੇ-ਛੋਟੇ ਉਪਾਅ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਸ ਜਲਣ ਤੋਂ ਛੁਟਕਾਰਾ ਪਾ ਸਕਦੇ ਹੋ।
1. ਪਾਣੀ
ਪਿਆਜ਼ ਨੂੰ ਕੱਟਣ ਨਾਲ ਅੱਖਾਂ 'ਚ ਜਲਣ ਹੁੰਦੀ ਹੈ ਇਸਦੇ ਲਈ ਪਿਆਜ਼ ਨੂੰ ਛਿੱਲ ਕੇ ਉਨ੍ਹਾਂ ਨੂੰ ਪਾਣੀ 'ਚ ਡੁੱਬੋ ਕੇ ਰੱਖ ਦਿਓ। ਅੱਧੇ ਘੰਟੇ ਬਾਅਦ ਪਿਆਜ਼ ਕੱਟਣ ਨਾਲ ਅੱਖਾਂ 'ਚ ਹੰਝੂ ਨਹੀਂ ਆਉਣਗੇ।
2. ਵਿਨੇਗਰ
ਪਾਣੀ ਅਤੇ ਵਿਨੇਗਰ ਦੇ ਘੋਲ 'ਚ ਵੀ ਪਿਆਜ਼ ਨੂੰ ਕੁਝ ਦੇ ਲਈ ਡੁੱਬੋਂ ਕੇ ਰੱਖ ਸਕਦੇ ਹੋ। ਇਸ ਨਾਲ ਪਿਆਜ਼ ਨਾਲ ਹੋਣ ਵਾਲੀ ਜਲਣ ਦੂਰ ਹੁੰਦੀ ਹੈ।
3. ਫਰਿੱਜ
ਪਿਆਜ਼ ਦਾ ਛਿਲਕਾ ਉਤਾਰ ਕੇ ਕੁਝ ਸਮੇਂ ਲਈ ਫਰਿੱਜ਼ 'ਚ ਰੱਖ ਦਿਓ। ਇਸ ਨਾਲ ਪਿਆਜ਼ ਨੂੰ ਕੱਟਣ ਸਮੇਂ ਜਲਣ ਨਹੀਂ ਹੋਵੇਗੀ ਅਤੇ ਕੱਟਣ 'ਚ ਵੀ ਆਸਾਨੀ ਨਹੀਂ ਹੋਵੇਗੀ।
4. ਉੱਪਰੀ ਹਿੱਸਾ
ਕੁਝ ਲੋਕਾਂ ਨੂੰ ਪਿਆਜ਼ ਕੱਟਣ 'ਚ ਬਹੁਤ ਪਰੇਸ਼ਾਨੀ ਹੁੰਦੀ ਹੈ। ਇਸ ਲਈ ਪਿਆਜ਼ ਦਾ ਉੱਪਰੀ ਹਿੱਸਾ ਕੱਟ ਲਓ। ਇਸ ਨਾਲ ਪਿਆਜ਼ ਖੁੱਲੇਗਾ ਨਹੀਂ।
ਗਰਮੀਆਂ 'ਚ ਇਨ੍ਹਾਂ ਪਰਦਿਆਂ ਨਾਲ ਦਿਓ ਘਰ ਨੂੰ ਨਵਾਂ ਲੁਕ
NEXT STORY