ਮੁੰਬਈ— ਪਿਆਜ਼ ਦਾ ਇਸਤੇਮਾਲ ਸਾਰੇ ਘਰਾਂ 'ਚ ਹੀ ਕੀਤਾ ਜਾਂਦਾ ਹੈ। ਪਿਆਜ਼ ਵੀ ਤਿੰਨ ਤਰ੍ਹਾਂ ਦੇ ਹੁੰਦੇ ਹਨ ਜਿਵੇ ਰਕਤ, ਸ਼ਵੇਤ ਅਤੇ ਪੀਲਾ ਪਿਆਜ਼। ਇੰਨੀ ਹੀ ਨਹੀਂ ਪਿਆਜ਼ ਦੇ ਪੱਤਿਆਂ ਦਾ ਇਸਤੇਮਾਲ ਵੀ ਖਾਣਾ ਬਣਾਉਣ ਲਈ ਕੀਤਾ ਜਾਂਦਾ ਹੈ। ਪਿਆਜ਼ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ, ਇਸ 'ਚ ਕੁਦਰਤੀ ਵਿਟਾਮਿਨ ਏ, ਬੀ, ਸੀ ਅਤੇ ਈ ਹੁੰਦਾ ਹੈ। ਇਸਦੇ ਇਲਾਵਾ ਇਸ 'ਚ ਸੋਡੀਅਮ. ਪੋਟਾਸ਼ੀਅਮ, ਆਈਰਨ, ਫਾਈਬਰ ਹੁੰਦਾ ਹੈ। ਪਿਆਜ਼ ਫੋਲਿਕ ਐਸਿਡ ਦਾ ਸਭ ਤੋਂ ਵਧੀਆਂ ਸਰੋਤ ਹੈ। ਇਸਦੇ ਸੇਵਨ ਨਾਲ ਲੋਕ ਲੰਬੇ ਸਮੇਂ ਤੱਕ ਬੀਮਾਰੀਆਂ ਤੋਂ ਬੱਚੇ ਰਹਿੰਦੇ ਹਨ। ਆਓ ਜਾਣਦੇ ਹਾਂ ਪਿਆਜ਼ ਦੇ ਅਣਗਣਿਤ ਫਾਇਦੇ।
1.ਇਨਫੈਕਸ਼ਨ
ਪਿਆਜ਼ 'ਚ ਐਂਟੀਬਾਓਟਿਕ, ਐਂਟੀਸੇਪਟਿਕ ਵਰਗੇ ਕਈ ਤੱਤ ਹੁੰਦੇ ਹਨ, ਜੋ ਸਰੀਰ 'ਚ ਹੋਣ ਵਾਲੇ ਇਨਫੈਕਸ਼ਨ ਨੂੰ ਖਤਮ ਕਰਦੇ ਹਨ ਅਤੇ ਬੀਮਾਰੀਆਂ ਨਾਲ ਲੜਨ ਦੀ ਸ਼ਮਤਾ ਨੂੰ ਵਧਾਉਣ 'ਚ ਮਦਦ ਕਰਦੇ ਹਨ।
2.ਬੀਮਾਰੀਆਂ ਨਾਲ ਲੜਨ ਦੀ ਸ਼ਮਤਾ
ਪਿਆਜ਼ 'ਚ ਫਾਇਟੋਕੇਮਿਕਲ ਹੁੰਦੇ ਹਨ, ਜੋ ਕੀ ਸਾਡੇ ਸਰੀਰ 'ਚ ਵਿਟਾਮਿਨ 'ਸੀ' ਨੂੰ ਵਧਾਉਦਾ ਹੈ ਅਤੇ ਸਾਡੇ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਸ਼ਮਤਾ ਨੂੰ ਵਧਾਉਣ 'ਚ ਮਦਦ ਕਰਦਾ ਹੈ।
3. ਸਹੀ ਖੂਨ ਪ੍ਰਵਾਹ
ਪਿਆਜ਼ 'ਚ ਕਰੋਮਿਅਨ ਤੱਤ ਪਾਏ ਜਾਂਦੇ ਹਨ ਜੋ ਕੀ ਖੂਨ ਪ੍ਰਵਾਹ ਨੂੰ ਸੁਚਾਰੂ ਢੰਗ ਨਾਲ ਚਲਾਉਦਾ ਹੈ ਅਤੇ ਸਰੀਰ 'ਚ ਸ਼ੂਗਰ ਨੂੰ ਕੰਟਰੋਲ ਰੱਖਦਾ ਹੈ। ਜੇਕਰ ਕੱਚੇ ਪਿਆਜ਼ ਦਾ ਸੇਵਨ ਕੀਤਾ ਜਾਵੇ ਤਾਂ ਕੋਲੈਸਟਰੌਲ ਕੰਟਰੋਲ ਰਹਿੰਦਾ ਹੈ।
4. ਕੀੜਿਆ ਮਾਕੌੜਿਆ ਦੇ ਕੱਟਣ ਤੇ
ਕਿਸੇ ਵੀ ਪ੍ਰਕਾਰ ਦੇ ਕੀੜੇ-ਮਕੌੜਿਆਂ ਦੇ ਕੱਟਣ 'ਤੇ ਪਿਆਜ਼ ਦਾ ਰਸ ਲਗਾਉਣ ਨਾਲ ਜਲਣ ਅਤੇ ਦਰਦ 'ਚ ਬਹੁਤ ਰਾਹਤ ਮਿਲਦੀ ਹੈ।
5. ਨੱਕ ਦੀ ਨਕਸੀਰ
ਜੇਕਰ ਨੱਕ 'ਚੋਂ ਖੂਨ ਆਉਂਦਾ ਹੈ ਤਾਂ ਜਾਂ ਨਕਸੀਰ ਚਲਦੀ ਹੈ ਤਾਂ ਨੱਕ 'ਚ ਪਿਆਜ਼ ਦੇ ਰਸ ਦਾ 1-2 ਬੂੰਦਾ ਪਾਓ। ਇਸ ਨਾਲ ਨੱਕ 'ਚੋਂ ਖੂਨ ਆਉਣਾ ਬੰਦ ਹੋ ਜਾਂਦਾ ਹੈ।
6. ਪੱਥਰੀ ਦਾ ਇਲਾਜ਼
ਪੱਥਰੀ ਦੇ ਲਈ ਪਿਆਜ਼ ਦੇ ਰਸ 'ਚ ਚੀਨੀ ਮਿਲਾਕੇ ਲੈਣ ਨਾਲ ਪੱਥਰੀ ਖਤਮ ਹੋ ਕੇ ਪਿਸ਼ਾਬ ਦੇ ਜਰੀਏ ਬਾਹਰ ਆ ਜਾਂਦੀ ਹੈ।
7. ਨੀਂਦ ਨਾ ਆਉਂਣਾ
ਜੇਕਰ ਨੀਂਦ ਨਾ ਆਉਂਣ ਦੀ ਸਮੱਸਿਆ ਹੈ ਤਾਂ ਪਿਆਜ਼ ਦਾ ਸੇਵਨ ਕਰੋਂ। ਪਿਆਜ਼ ਨਾਲ ਇਹ ਸਮੱਸਿਆ ਵੀ ਖਤਮ ਹੋ ਜਾਂਦੀ ਹੈ।
ਚਿਹਰੇ ਨੂੰ ਤਾਜਾ ਰੱਖਣ ਲਈ ਅਪਣਾਓ ਇਹ ਆਸਾਨ ਤਰੀਕਾ
NEXT STORY