ਨਵੀਂ ਦਿੱਲੀ— ਦਿਨੋਂ-ਦਿਨ ਬਦਲ ਰਹੀ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਅੱਜ ਹਰ 5 'ਚੋਂ 3 ਵਿਅਕਤੀ ਕਿਸੇ ਨਾ ਕਿਸੇ ਸਰੀਰਕ ਸਮੱਸਿਆ ਦਾ ਸ਼ਿਕਾਰ ਹਨ। ਜੋੜਾਂ 'ਚ ਦਰਦ ਦੀ ਸ਼ਿਕਾਇਤ ਪਹਿਲਾਂ ਤਾਂ ਸਿਰਫ ਵਧਦੀ ਉਮਰ ਦੇ ਲੋਕਾਂ 'ਚ ਦੇਖੀ ਜਾਂਦੀ ਸੀ ਪਰ ਅੱਜਕਲ ਜ਼ਿਆਦਾਤਰ ਛੋਟੀ ਉਮਰ ਦੇ ਲੋਕਾਂ ਨੂੰ ਵੀ ਜੋੜਾਂ ਦਾ ਦਰਦ ਪ੍ਰੇਸ਼ਾਨ ਕਰ ਰਿਹਾ ਹੈ। ਅਜਿਹੇ 'ਚ ਜ਼ਰੂਰਤ ਹੈ ਅਜਿਹੀ ਡਾਈਟ ਲੈਣ ਦੀ ਜੋ ਹੱਡੀਆਂ ਨੂੰ ਤਾਉਮਰ ਮਜ਼ਬੂਤ ਬਣਾਈ ਰੱਖਦਾ ਹੈ। ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਕੈਲਸ਼ੀਅਮ ਅਤੇ ਵਿਟਾਮਿਨ ਸੀ ਬਹੁਤ ਹੀ ਜ਼ਰੂਰੀ ਹੁੰਦੇ ਹਨ ਜੇ ਸਰੀਰ 'ਚ ਇਨ੍ਹਾਂ ਦੋਹਾਂ ਤੱਤਾਂ 'ਚੋਂ ਕਿਸੇ ਇਕ ਦੀ ਵੀ ਕਮੀ ਰਹਿ ਜਾਵੇ ਤਾਂ ਅਕਸਰ ਜੋੜਾਂ 'ਚ ਦਰਦ ਦੀ ਸ਼ਿਕਾਇਤ ਰਹਿਣ ਲੱਗਦੀ ਹੈ। ਕੀ ਤੁਸੀਂ ਜਾਣਦੀ ਹੋ ਕਿ ਅਸੀਂ ਜਾਣ-ਅਣਜਾਣੇ 'ਚ ਆਪਣੀ ਰੂਟੀਨ ਲਾਈਫ 'ਚ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰ ਰਹੇ ਹਾਂ ਜੋ ਸਾਡੀਆਂ ਹੱਡੀਆਂ ਨੂੰ ਦਿਨ-ਪ੍ਰਤੀਦਿਨ ਕਮਜ਼ੋਰ ਅਤੇ ਖੋਖਲਾ ਬਣਾਉਂਦੀਆਂ ਜਾ ਰਹੀਆਂ ਹਨ।
1. ਜ਼ਿਆਦਾ ਨਮਕ
ਉਂਝ ਤਾਂ ਖਾਣੇ ਦਾ ਸੁਆਦ ਵਧਾਉਣ ਲਈ ਨਮਕ ਜ਼ਰੂਰੀ ਹੈ ਪਰ ਖਾਣੇ 'ਚ ਨਮਕ ਦੀ ਜ਼ਿਆਦਾ ਮਾਤਰਾ ਲੈਣ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ। ਨਮਕ 'ਚ ਸੋਡੀਅਮ ਦੀ ਮਾਤਰਾ ਕਾਫੀ ਹੁੰਦੀ ਹੈ ਜੋ ਸਰੀਰ 'ਚ ਜਾਣ ਦੇ ਬਾਅਦ ਕੈਲਸ਼ੀਅਮ ਨੂੰ ਯੂਰਿਨ ਦੇ ਜ਼ਰੀਏ ਬਾਹਰ ਕੱਢ ਦਿੰਦਾ ਹੈ, ਜਿਸ ਵਜ੍ਹਾ ਨਾਲ ਸਰੀਰ 'ਚ ਕੈਲਸ਼ੀਅਮ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।
2. ਚਾਕਲੇਟ
ਛੋਟਾ ਹੋਵੇ ਜਾਂ ਵੱਡਾ, ਚਾਕਲੇਟ ਜ਼ਿਆਦਾਤਰ ਲੋਕ ਖਾਣਾ ਪਸੰਦ ਕਰਦੇ ਹਨ। ਇਹ ਨਾ ਸਿਰਫ ਮੂਡ ਨੂੰ ਫ੍ਰੈਸ਼ ਕਰਦੀ ਹੈ ਨਾਲ ਹੀ ਮੂੰਹ ਦਾ ਸੁਆਦ ਵੀ ਵਧਾ ਦਿੰਦੀ ਹੈ। ਉਥੇ ਹੀ ਚਾਕਲੇਟ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਨਾਲ ਇਸ ਦਾ ਇਫੈਕਟ ਸਿੱਧਾ ਹੱਡੀਆਂ 'ਤੇ ਪੈਂਦਾ ਹੈ। ਚਾਕਲੇਟ ਦੀ ਜ਼ਿਆਦਾ ਵਰਤੋਂ ਨਾਲ ਹੱਡੀਆਂ ਖੋਖਲੀਆਂ ਹੋਣ ਲੱਗਦੀਆਂ ਹਨ।
3. ਸ਼ਰਾਬ
ਸ਼ਰਾਬ ਪੀਣ ਦੀ ਮਾੜੀ ਆਦਤ ਜ਼ਿਆਦਾਤਰ ਲੋਕਾਂ ਨੂੰ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਰਾਬ ਨਾ ਸਿਰਫ ਦੂਜਿਆਂ ਦੇ ਸਾਹਮਣੇ ਤੁਹਾਡਾ ਗਲਤ ਇਫੈਕਟ ਪਾਉਂਦੀ ਹੈ ਸਗੋਂ ਸਰੀਰ ਅਤੇ ਹੱਡੀਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਸ਼ਰਾਬ ਦੀ ਜ਼ਿਆਦਾ ਮਾਤਰਾ ਲੈਣ ਨਾਲ ਸਰੀਰ 'ਚ ਕੈਲਸ਼ੀਅਮ ਘੱਟ ਹੋਣ ਲੱਗਦਾ ਹੈ ਅਤੇ ਹੱਡੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ।
4. ਕੋਲਡ ਡ੍ਰਿੰਕਸ
ਗਰਮੀਆਂ 'ਚ ਕੋਲਡ ਡ੍ਰਿੰਕ ਹਰ ਕਿਸੇ ਦੀ ਡਾਈਟ ਦਾ ਅਹਿਮ ਹਿੱਸਾ ਬਣ ਜਾਂਦਾ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਕੋਲਡ ਡ੍ਰਿੰਕ 'ਚ ਕਾਰਬਨਡਾਈ ਆਕਸਾਈਡ ਅਤੇ ਫਾਸਫੋਰਸ ਹੁੰਦਾ ਹੈ, ਜੋ ਸਰੀਰ 'ਚ ਜਾ ਕੇ ਹੱਡੀਆਂ ਨੂੰ ਖੋਖਲਾ ਬਣਾਉਣ ਦਾ ਕੰਮ ਕਰਦਾ ਹੈ।
5. ਚਾਹ ਅਤੇ ਕੌਫੀ
ਚਾਹ ਹੋਵੇ ਜਾਂ ਕੌਫੀ, ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਇਨ੍ਹਾਂ ਤੋਂ ਹੀ ਕਰਦੇ ਹਨ ਪਰ ਇਨ੍ਹਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਦੇ ਨੁਕਸਾਨ ਵੀ ਪਤਾ ਹੋਣ ਚਾਹੀਦੇ ਹਨ। ਅਸਲ 'ਚ ਚਾਹ ਅਤੇ ਕੌਫੀ 'ਚ ਕੈਫੀਨ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਜੇਕਰ ਇਸ ਦੀ ਸਰੀਰ 'ਚ ਜ਼ਿਆਦਾ ਮਾਤਰਾ ਚਲੀ ਜਾਵੇ ਤਾਂ ਇਹ ਹੱਡੀਆਂ ਨੂੰ ਨੁਕਸਾਨ ਪਹੁੰਚਾਉਣ ਲੱਗਦੀ ਹੈ।
ਮਿਲਕ ਪਾਊਡਰ ਨਾਲ ਚਮਕਾਓ ਆਪਣਾ ਚਿਹਰਾ
NEXT STORY