ਵੈੱਬ ਡੈਸਕ - ਜਿਵੇਂ ਹੀ ਤੁਹਾਡੇ ਦਿਮਾਗ ’ਚ ਪੁਲਸ ਅਫਸਰਾਂ ਦਾ ਨਾਮ ਆਉਂਦਾ ਹੈ ਤਾਂ ਤੁਹਾਡੇ ਦਿਮਾਗ ਵਿਚ ਇਕ ਸਖ਼ਤ ਅਤੇ ਰੁੱਖੀ ਤਸਵੀਰ ਉਭਰ ਕੇ ਆ ਜਾਂਦੀ ਹੈ। ਇਕ ਵਿਅਕਤੀ ਜੋ ਬਹਾਦਰ ਹੈ ਕਿਸੇ ਤੋਂ ਡਰਦਾ ਵੀ ਨਹੀਂ ਤੇ ਜੋ ਆਪਣੀ ਵਰਦੀ ਨੂੰ ਆਪਣੇ ਰੂਪ ਨਾਲੋਂ ਵੱਧ ਪਿਆਰ ਕਰਦਾ ਹੈ। ਇਹ ਗੱਲਾਂ ਹਰ ਦੇਸ਼ ਦੀ ਪੁਲਸ ’ਤੇ ਲਾਗੂ ਹੁੰਦੀਆਂ ਹਨ ਪਰ ਇਕ ਦੇਸ਼ ਅਜਿਹਾ ਹੈ ਜੋ ਆਪਣੇ ਅਧਿਕਾਰੀਆਂ ਨੂੰ ਬਹਾਦਰ ਹੋਣ ਦੇ ਨਾਲ-ਨਾਲ ਚੰਗੇ ਦਿਖਣ ’ਤੇ ਵੀ ਜ਼ੋਰ ਦਿੰਦਾ ਹੈ। ਇਸੇ ਲਈ ਉਹ ਉਨ੍ਹਾਂ ਨੂੰ ਆਪਣੀਆਂ ਆਈਬ੍ਰੋਜ਼ ਸੈੱਟ ਕਰਨ ਅਤੇ ਪ੍ਰਾਈਮਰ ਦੀ ਵਰਤੋਂ ਕਰਨ ਬਾਰੇ ਸਿਖਾ ਰਿਹਾ ਹੈ।
ਹੁਣ ਤੱਕ ਤੁਸੀਂ ਪੁਲਸ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਹਿੰਮਤ ਲਈ ਜਾਣਦੇ ਹੋਵੋਗੇ ਪਰ ਹੁਣ ਉਨ੍ਹਾਂ ਨੂੰ ਸੁੰਦਰ ਦਿਖਣਾ ਵੀ ਸਿਖਾਇਆ ਜਾ ਰਿਹਾ ਹੈ। ਜਪਾਨ ’ਚ, ਪੁਲਸ ਅਧਿਕਾਰੀਆਂ ਨੂੰ ਵਿਸ਼ੇਸ਼ ਸੁੰਦਰਤਾ ਕਲਾਸਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਉਹ ਮੇਕਅੱਪ ਕਰਨਾ ਵੀ ਸਿੱਖ ਸਕਣ। ਇਕ ਰਿਪੋਰਟ ਦੇ ਅਨੁਸਾਰ, ਜਾਪਾਨ ’ਚ ਕਈ ਵੱਖ-ਵੱਖ ਪੁਲਸ ਅਕੈਡਮੀਆਂ ’ਚ ਕੈਡਿਟਾਂ ਨੂੰ ਮੇਕਅਪ ਕੋਰਸ ਕਰਵਾਏ ਜਾ ਰਹੇ ਹਨ।
ਡਿਊਟੀ ’ਤੇ ਆਉਣ ਤੋਂ ਪਹਿਲਾਂ ਆਪਣਾ ਮੇਕਅੱਪ ਜ਼ਰੂਰੀ
ਇਹ ਸੁਣਨ ’ਚ ਕਿੰਨਾ ਵੀ ਅਜੀਬ ਕਿਉਂ ਨਾ ਲੱਗੇ, ਜਪਾਨ ਦੇ ਫੁਕੁਸ਼ੀਮਾ ’ਚ ਫੁਕੁਸ਼ੀਮਾਕੇਨ ਕੇਸਾਤਸੁਗਾਕੋ ਪੁਲਿਸ ਅਕੈਡਮੀ ’ਚ ਕੈਡਿਟਾਂ ਲਈ ਇਕ ਮੇਕਅਪ ਕੋਰਸ ਕਰਵਾਇਆ ਜਾ ਰਿਹਾ ਹੈ। ਪੁਰਸ਼ਾਂ ਸਮੇਤ ਕੁੱਲ 60 ਕੈਡਿਟਾਂ ਨੂੰ ਆਪਣੀ ਚਮੜੀ ਦੀ ਦੇਖਭਾਲ ਕਰਨਾ ਅਤੇ ਸੁੰਦਰ ਦਿਖਣਾ ਸਿਖਾਇਆ ਜਾ ਰਿਹਾ ਹੈ। ਇਕ ਟੀਵੀ ਇੰਟਰਵਿਊ ਨਾਲ ਗੱਲ ਕਰਦੇ ਹੋਏ ਕਰਦੇ ਹੋਏ, ਪੁਲਸ ਅਕੈਡਮੀ ਦੇ ਇਕ ਅਧਿਕਾਰੀ ਨੇ ਕਿਹਾ “ਅਸੀਂ ਉਨ੍ਹਾਂ ਨੂੰ ਚੰਗੇ ਦਿਖਣ ਦੀ ਮਹੱਤਤਾ ਵੀ ਸਿਖਾਉਣਾ ਚਾਹੁੰਦੇ ਹਾਂ।” ਇਹ ਪੇਸ਼ੇਵਰਤਾ ਦਾ ਮਿਆਰ ਹੈ ਅਤੇ ਇਸੇ ਲਈ ਨਾ ਸਿਰਫ਼ ਮੇਕਅਪ ਮਾਰਗਦਰਸ਼ਨ ਦਿੱਤਾ ਜਾ ਰਿਹਾ ਹੈ ਬਲਕਿ ਉਨ੍ਹਾਂ ਨੂੰ ਵਿਅਕਤੀਗਤ ਸਲਾਹ ਵੀ ਦਿੱਤੀ ਜਾ ਰਹੀ ਹੈ।
ਜਨਤਾ ਕੀ ਕਹਿ ਰਹੀ ਹੈ?
ਇਸ ਕੋਰਸ ਦੇ ਤਹਿਤ, ਉਨ੍ਹਾਂ ਨੂੰ ਚਮੜੀ ਨੂੰ ਹਾਈਡ੍ਰੇਟ ਰੱਖਣ, ਇਸਨੂੰ ਨਮੀ ਰੱਖਣ, ਪ੍ਰਾਈਮਰ ਲਗਾਉਣ ਅਤੇ ਆਈਬ੍ਰੋਜ਼ ਸੈੱਟ ਕਰਨ ਅਤੇ ਉਨ੍ਹਾਂ ਨੂੰ ਪੈਨਸਿਲ ਕਰਨ ਲਈ ਵੀ ਕਿਹਾ ਜਾ ਰਿਹਾ ਹੈ। ਸ਼ਿੰਗਾਰ ਦੇ ਹੁਨਰ ਦੇ ਨਾਲ-ਨਾਲ, ਉਨ੍ਹਾਂ ਨੂੰ ਵਾਲਾਂ ਨੂੰ ਸਟਾਈਲ ਕਰਨਾ ਵੀ ਸਿਖਾਇਆ ਜਾ ਰਿਹਾ ਹੈ। ਬਹੁਤ ਸਾਰੇ ਮਰਦ ਉਮੀਦਵਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਕਦੇ ਮੇਕਅੱਪ ਨਹੀਂ ਕੀਤਾ ਸੀ, ਇਸ ਲਈ ਉਨ੍ਹਾਂ ਨੂੰ ਸ਼ਿੰਗਾਰ ਸਮੱਗਰੀ ਦੀ ਵਰਤੋਂ ਕਰਨਾ ਨਹੀਂ ਆਉਂਦਾ ਸੀ। ਜਦੋਂ ਇਹ ਖ਼ਬਰ ਸੋਸ਼ਲ ਮੀਡੀਆ ’ਤੇ ਪਹੁੰਚੀ ਤਾਂ ਲੋਕਾਂ ਨੇ ਮਜ਼ਾਕੀਆ ਟਿੱਪਣੀਆਂ ਕੀਤੀਆਂ। ਇੱਕ ਯੂਜ਼ਰ ਨੇ ਲਿਖਿਆ ‘ਹੁਣ ਪੁਲਸ ਅਪਰਾਧੀਆਂ ਦੀਆਂ ਅੱਖਾਂ ਵਿੱਚ loose ਪਾਊਡਰ ਸੁੱਟੇਗੀ’। ਇਸ ਦੇ ਨਾਲ ਹੀ ਕੁਝ ਯੂਜ਼ਰਸ ਨੇ ਕਿਹਾ ਕਿ ਵਾਧੂ ਹੁਨਰ ਸਿੱਖਣ ’ਚ ਕੀ ਨੁਕਸਾਨ ਹੈ।
ਕੋਈ ਨਹੀਂ ਬਚੇਗਾ ਜਿਉਂਦਾ, ਤੈਅ ਹੋ ਗਿਆ ਦੁਨੀਆ ਦੇ ਅੰਤ ਦਾ ਸਮਾਂ!
NEXT STORY