ਜਲੰਧਰ—ਤੁਲਸੀ ਘਰ 'ਚ ਤੁਲਸੀ ਦਾ ਪੌਦਾ ਲਗਾਉਂਣਾ ਸ਼ੁੱਭ ਮੰਨਿਆ ਜਾਂਦਾ ਹੈ 'ਤੇ ਹਰ ਘਰ 'ਚ ਇਸਦੀ ਪੂਜਾ ਵੀ ਕੀਤੀ ਜਾਂਦੀ ਹੈ। ਦੀ ਵਰਤੋਂ ਬਹੁਤ ਸਾਰੇ ਸਿਹਤ ਲਾਭਾਂ ਲਈ ਵੀ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਨਜ਼ਲਾ-ਜੁਖਾਮ, ਬੁਖਾਰ, ਗਲਾ ਖਰਾਬ। ਪੁਰਾਤਨ ਗੰ੍ਰਥਾਂ ਦੇ ਅਨੁਸਾਰ ਤੁਲਸੀ ਗਰਭਵਤੀ ਔਰਤ 'ਤੇ ਉਸ ਦੇ ਹੋਣ ਵਾਲੇ ਬੱਚੇ ਲਈ ਲਾਭਦਾਇਕ ਮੰਨੀ ਜਾਂਦੀ ਹੈ ਕਿਉਂਕਿ ਇਸ ਨਾਲ ਕੋਈ ਨੁਕਸਾਨ ਨਹੀ ਹੁੰਦਾ। ਤੁਲਸੀ 'ਚ ਵਿਟਾਮਿਨ, ਪੌਸ਼ਟਿਕ, ਖਣਿਜ ਕਾਫੀ ਮਾਤਰਾ 'ਚ ਹੁੰਦੇ ਹਨ। ਤੁਲਸੀ ਦੀਆਂ ਪੱਤਿਆਂ ਸਰੀਰ 'ਚ ਮੌਜੂਦ ਕੀਟਾਣੂਆਂ ਨੂੰ ਖਤਮ ਕਰਦੀ ਹਨ।
ਗਭਵਤੀ ਮਾਂ 'ਤੇ ਉਸ ਦੇ ਹੋਣ ਵਾਲੇ ਬੱਚੇ ਲਈ ਲਾਭਦਾਇਕ ਹੈ ਤੁਲਸੀ
1. ਗਰਭ ਅਵਸਤਾ 'ਚ ਤੁਲਸੀ ਦੀ ਵਰਤੋਂ ਕਰਨ ਨਾਲ ਹੋਣ ਵਾਲੇ ਬੱਚੇ ਨੂੰ ਬਹੁਤ ਲਾਭ ਹੁੰਦਾ ਹੈ। ਗਰਭ ਅਵਸਥਾ ਦੇ ਸਮੇਂ ਤੁਲਸੀ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੋਂ ਬਚਿਆ ਜਾ ਸਕਦਾ ਹੈ।
2. ਤੁਲਸੀ 'ਚ ਮੌਜੂਦ ਵਿਟਾਮਿਨ ਬੱਚੇ ਦੇ ਵਿਕਾਸ ਲਈ ਬਹੁਤ ਲਾਭਕਾਰੀ ਹੁੰਦੇ ਹਨ। ਇਹ ਬੱਚੇ ਦੀ ਦਿਮਾਗੀ ਪ੍ਰਣਾਲੀ ਦੇ ਵਿਕਾਸ 'ਚ ਮਦਦ ਕਰਦੇ ਹਨ
3. ਇਸ 'ਚ ਕਾਫੀ ਮਾਤਰਾ 'ਚ ਮੈਗਨੀਸ਼ੀਅਮ ਹੁੰਦਾ ਹੈ ਜੋ ਗਰਭ 'ਚ ਪਲ ਰਹੇ ਬੱਚੇ ਦੀਆਂ ਹੱਡਿਆਂ ਦਾ ਗਠਨ ਕਰਨ 'ਚ ਮਦਦ ਕਰਦਾ ਹੈ
4. ਗਰਭ ਅਵਸਤਾ 'ਚ ਤਣਾਅ ਦੀ ਸਮੱਸਿਆ ਆਮ ਸੁਣਨ ਨੂੰ ਮਿਲਦੀ ਹੈ। ਜੇਕਰ ਗਰਭਵਤੀ ਔਰਤ ਰੋਜ਼ਾਨਾ ਤੁਲਸੀ ਦੀ ਵਰਤੋਂ ਕਰੇ ਤਾਂ ਤਣਾਅ ਦੀ ਸਮੱਸਿਆ ਨੂੰ ਦੂਰ ਰਹਿ ਸਕਦੀ ਹੈ।
5. ਤੁਲਸੀ 'ਚ ਵਿਟਾਮਿਨ ਹੁੰਦਾ ਹੈ ਜੋ ਖੂਨ ਵਧਉਂਣ 'ਚ ਸਹਾਇਕ ਹੁੰਦਾ ਹੈ। ਗਰਭਵਤੀ ਔਰਤਾਂ ਨੂੰ ਰੋਜ਼ਾਨਾ ਤੁਲਸੀ ਦੇ ਦੋ ਪੱਤੇ ਖਾਣੇ ਚਾਹੀਦੇ ਹਨ। ਇਸ ਨਾਲ ਗਰਭਵਤੀ ਔਰਤ ਦੇ ਸਰੀਰ 'ਚ ਖੂਨ ਦੀ ਕਮੀ ਨਹੀ ਹੁੰਦੀ। ਖੂਨ ਵੀ ਸਾਫ ਰਹਿੰਦਾ ਹੈ।
6. ਖੂਨ ਦੀ ਕਮੀ ਹੋਣ 'ਤੇ ਰੋਜ਼ਾਨਾ ਤੁਲਸੀ ਦੇ ਪੱਤਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ 'ਚ ਅਜਿਹੇ ਤੱਤ ਹੁੰਦੇ ਹਨ ਜੋ ਹੀਮੋਗਲੋਬਿਨ ਨੂੰ ਬੂਸਟ ਕਰ ਦਿੰਦੇ ਹਨ।
ਹੱਥ ਧੋਣ ਨਾਲ ਹੁੰਦੀਆਂ ਹਨ ਕਈ ਬੀਮਾਰੀਆਂ ਦੂਰ
NEXT STORY