ਨਵੀਂ ਦਿੱਲੀ— ਗਰਮੀ ਦੇ ਮੌਸਮ 'ਚ ਪਸੀਨਾ ਆਉਣਾ ਇਕ ਆਮ ਗੱਲ ਹੈ ਅਕਸਰ ਲੋਕ ਜਦੋਂ ਧੁੱਪ 'ਚ ਜਾਂਦੇ ਹਨ ਜਾਂ ਕੰਮ ਆਦਿ ਕਰਦੇ ਹਨ ਤਾਂ ਉਨ੍ਹਾਂ ਨੂੰ ਕਾਫੀ ਪਸੀਨਾ ਆਉਂਦਾ ਹੈ। ਪਰ ਕੁਝ ਲੋਕਾਂ ਦਾ ਜ਼ਰੂਰਤ ਤੋਂ ਜ਼ਿਆਦਾ ਪਸੀਨਾ ਨਿਕਲਦਾ ਹੈ ਤਾਂ ਇਸ ਨਾਲ ਸਰੀਰ 'ਚ ਕਈ ਤਰਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਲੋਕ ਇਸ ਨੂੰ ਆਮ ਗੱਲ ਸਮਝ ਕੇ ਇਸ ਵੱਲ ਧਿਆਨ ਨਹੀਂ ਦਿੰਦੇ ਪਰ ਅੱਗੇ ਜਾ ਕੇ ਇਹ ਕਿਸੇ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ। ਜ਼ਿਆਦਾ ਪਸੀਨਾ ਆਉਂਣ ਨਾਲ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਆਓ ਜਾਣਦੇ ਹਾਂ ਕਿ ਕਿਸ ਵਜ੍ਹਾਂ ਨਾਲ ਲੋਕਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ।
- ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਉਨ੍ਹਾਂ ਨੂੰ ਦਿਲ ਦੇ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ। ਇਸ ਲਈ ਇਸ ਪਰੇਸ਼ਾਨੀ ਨੂੰ ਆਮ ਨਹੀਂ ਸਮਝਣਾ ਚਾਹੀਦਾ।
- ਏਸੀ ਕਮਰੇ 'ਚ ਬੈਠਕੇ ਵੀ ਜਾਂ ਸਰਦੀ ਦੇ ਮੌਸਮ 'ਚ ਵੀ ਜਿਨ੍ਹਾਂ ਲੋਕਾਂ ਨੂੰ ਪਸੀਨਾ ਆਉਂਦਾ ਹੈ ਉਨ੍ਹਾਂ ਨੂੰ ਕੈਂਸਰ ਵਰਗੀ ਗੰੰਭੀਰ ਬੀਮਾਰੀ ਹੋਣ ਦਾ ਖਤਰਾ ਰਹਿੰਦਾ ਹੈ।
- ਗਰਭ ਅਵਸਥਾ ਦੋਰਾਨ ਅੋਰਤਾਂ ਦੇ ਸਰੀਰ 'ਚ ਹਾਰਮੋਨ ਬਦਲਾਅ ਹੁੰਦੇ ਹਨ ਜਿਸ ਦੇ ਨਾਲ ਗਰਮੀ ਜ਼ਿਆਦਾ ਲਗਦੀ ਹੈ। ਇਸ ਲਈ ਪਸੀਨਾ ਜ਼ਿਆਦਾ ਆਉਂਦਾ ਹੈ।
ਬਚਣ ਦੇ ਤਰੀਕੇ-
1. ਪਾਣੀ ਪੀਓ
ਸਰੀਰ 'ਚੋਂ ਜ਼ਿਆਦਾ ਪਸੀਨਾ ਨਿਕਲ ਜਾਣ ਦੀ ਵਜ੍ਹਾ ਨਾਲ ਪਾÎਣੀ ਦੀ ਕਮੀ ਹੋ ਜਾਂਦੀ ਹੈ ਇਸ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਜਿਸ ਦੇ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
2. ਆਲੂ
ਸਰੀਰ ਦੇ ਜਿਸ ਹਿੱਸੇ 'ਚ ਜ਼ਿਆਦਾ ਪਸੀਨਾ ਆਉਂਦਾ ਹੈ ਉਸ ਥਾਂ 'ਤੇ ਆਲੂ ਦੇ ਟੁਕੜੇ ਕੱਟ ਕੇ ਰਗੜੋ ਇਸ ਨਾਲ ਪਸੀਨਾ ਘੱਟ ਆਵੇਗਾ।
3. ਨਮਕ
ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਪਸੀਨਾ ਆਉਣ ਦੀ ਸਮੱਸਿਆ ਹੈ ਉਨ੍ਹਾਂ ਨੂੰ ਆਪਣੇ ਖਾਣੇ 'ਚ ਘੱਟ ਨਮਕ ਦੀ ਵਰਤੋ ਕਰਨੀ ਚਾਹੀਦੀ ਹੈ।
4. ਬਰਫ ਰਗੜੋ
ਧੁੱਪ ਜਾਂ ਜਿੰਮ ਜਾਣ ਤੋਂ ਪਹਿਲਾਂ ਸਰੀਰ ਦੇ ਜਿਸ ਹਿੱਸੇ 'ਚ ਪਸੀਨਾ ਆਉਂਦਾ ਹੈ ਉਸ ਹਿੱਸੇ 'ਤੇ ਬਰਫ ਰਗੜੋ। ਇਸ ਨਾਲ ਸਰੀਰ ਨੂੰ ਠੰਡਕ ਮਿਲੇਗੀ ਅਤੇ ਪਸੀਨਾ ਘੱਟ ਆਵੇਗਾ।
5. ਟਮਾਟਰ ਦਾ ਜੂਸ
ਸਰੀਰ 'ਚ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਟਮਾਟਰ ਦਾ ਜੂਸ ਪੀਓ । ਦਿਨ 'ਚ ਇਕ ਵਾਰ ਇਸ ਜੂਸ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਪਸੀਨਾ ਨਿਕਲਣ ਦੀ ਸਮੱਸਿਆਂ ਤੋਂ ਰਾਹਤ ਮਿਲੇਗੀ।
ਦਾਲਚੀਨੀ ਵਾਲਾ ਦੁੱਧ ਪੀਣ ਨਾਲ ਹੋਣਗੇ ਕਈ ਫਾਇਦੇ
NEXT STORY