ਨਵੀਂ ਦਿੱਲੀ— ਦੁਨੀਆ 'ਚ ਕਾਰੋਬਾਰ ਕਰਨ ਦੇ ਅਜੀਬ ਤਰੀਕੇ ਵਰਤੇ ਜਾਂਦੇ ਹਨ। ਸਪੇਨ ਦੇ ਇਕ ਰੈਸਟੋਰੈਂਟ ਜਿਸ ਦਾ ਨਾਂ 'ਇੰਨਾਟੋ ਟੇਨੇਰਿਫੇ' ਹੈ 'ਚ ਇਸ ਤਰ੍ਹਾਂ ਦਾ ਇਕ ਅਜੀਬ ਤਰੀਕਾ ਵਰਤਿਆ ਗਿਆ ਹੈ। ਇੱਥੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਵਿਲੱਖਣ ਧਾਰਨਾ ਦੀ ਵਰਤੋਂ ਕੀਤੀ ਗਈ ਹੈ। ਇਸ ਕੈਫੇ 'ਚ ਆਉਣ ਵਾਲੇ ਲੋਕਾਂ ਨੂੰ ਨੰਗੇ ਹੋ ਕੇ ਭੋਜਨ ਕਰਨਾ ਪੈਂਦਾ ਹੈ ਅਤੇ ਇੱਥੇ ਦੇ ਵੇਟਰ ਵੀ ਬਿਨਾਂ ਕੱਪੜਿਆਂ ਦੇ ਹੀ ਭੋਜਨ ਦਿੰਦੇ ਹਨ, ਜਿਸ ਕਾਰਨ ਇਸ ਨੂੰ 'ਨੇਕਡ ਕੈਫੇ' ਵੀ ਕਿਹਾ ਜਾਂਦਾ ਹੈ। ਇਸ ਰੈਸਟੋਰੈਂਟ 'ਚ ਇਸ ਤਰ੍ਹਾਂ ਕੰਮ ਕੀਤਾ ਜਾਂਦਾ ਹੈ।
1. ਮਹਿਮਾਨਾਂ ਦਾ ਸਵਾਗਤ
ਇਸ ਰੈਸਟੋਰੈਂਟ 'ਚ ਆਉਣ ਵਾਲੇ ਗਾਹਕਾਂ ਦਾ ਸਵਾਗਤ ਮੁਸਕਾਨ ਨਾਲ ਕੀਤਾ ਜਾਂਦਾ ਹੈ। ਪਹਿਲਾਂ ਉਨ੍ਹਾਂ ਨੂੰ ਨਹਾਉਣ ਲਈ ਭੇਜਿਆ ਜਾਂਦਾ ਹੈ ਅਤੇ ਨਾਲ ਹੀ ਦੂਜੇ ਕੱਪੜੇ ਪਾਉਣ ਲਈ ਦਿੱਤੇ ਜਾਂਦੇ ਹਨ। ਬਾਅਦ 'ਚ ਉਨ੍ਹਾਂ ਨੂੰ ਇਕ ਖਾਸ ਮਨੋਰੰਜਕ ਥਾਂ 'ਤੇ ਬਿਠਾਉਣ ਪਿੱਛੋਂ ਡਾਇਨਿੰਗ ਏਰੀਆ 'ਚ ਲਿਜਾਇਆ ਜਾਂਦਾ ਹੈ, ਜਿੱਥੇ ਉਨ੍ਹਾਂ ਨੂੰ ਆਪਣੇ ਕੱਪੜੇ ਉਤਾਰਨ ਲਈ ਕਿਹਾ ਜਾਂਦਾ ਹੈ।
2. ਖਾਣ ਦਾ ਮੇਨੂ
ਇਸ ਕੈਫੇ 'ਚ ਖਾਣਾ ਪਰੋਸਣ ਲਈ ਵੇਟਰ ਵੀ ਬਿਨਾਂ ਕੱਪੜਿਆਂ ਦੇ ਹੁੰਦੇ ਹਨ। ਉਨ੍ਹਾਂ ਦੇ ਸਰੀਰ 'ਤੇ ਖਾਣਾ ਪਰੋਸ ਦਿੱਤਾ ਜਾਂਦਾ ਹੈ। ਉੱਥੋਂ ਹੀ ਗਾਹਕ ਆਪਣੀ ਪਸੰਦ ਦਾ ਖਾਣਾ ਲੈ ਲੈਂਦੇ ਹਨ।
3. ਫੋਨ ਦੀ ਇਜ਼ਾਜਤ
ਇੱਥੇ ਆਉਣ ਵਾਲੇ ਗਾਹਕਾਂ ਨੂੰ ਆਪਣਾ ਫੋਨ ਜਾਂ ਕੈਮਰਾ ਅੰਦਰ ਲਿਜਾਣ ਦੀ ਇਜ਼ਾਜਤ ਨਹੀਂ ਹੁੰਦੀ।
4. ਗਾਰਡ
ਕੈਫੇ ਦੇ ਮੁੱਖ ਗੇਟ 'ਤੇ ਦੋ ਗਾਰਡ ਹੁੰਦੇ ਹਨ ਜੋ ਅੰਦਰ ਜਾਣ ਵਾਲੇ ਹਰ ਗਾਹਕ ਦੀ ਤਲਾਸ਼ੀ ਲੈਂਦੇ ਹਨ।
ਮਿੱਠੇ 'ਚ ਬਣਾਓ ਬੰਗਾਲ ਦੀ ਇਹ ਖਾਸ ਮਿਠਾਈ
NEXT STORY