ਨਵੀਂ ਦਿੱਲੀ— ਇਕ ਪਿਤਾ ਲਈ ਉਸ ਦੀ ਬੇਟੀ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਹੁੰਦੀ। ਉਹ ਉਸ ਦੀ ਇੱਛਾ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ, ਤਾਂ ਕਿ ਉਸ ਦੀ ਧੀ ਹਮੇਸ਼ਾ ਖੁਸ਼ ਰਹੇ। ਤੁਹਾਡੀ ਰਾਜਕੁਮਾਰੀ ਨੂੰ ਖੁਸ਼ ਕਰਨ ਲਈ ਉਹ ਕਿਸੇ ਵੀ ਹੱਦ ਤਕ ਜਾ ਸਕਦਾ ਹੈ। ਅਜਿਹਾ ਹੀ ਕੁਝ ਕੀਤਾ ਸੂਰਤ ਦੇ ਰਹਿਣ ਵਾਲੇ ਪਵਨ ਸ਼ਰਮਾ ਨੇ। ਉਨ੍ਹਾਂ ਨੇ ਆਪਣੀ ਬੇਟੀ ਦੀ ਜਿੱਦ ਨੂੰ ਪੂਰਾ ਕਰਨ ਲਈ ਦਿਨ ਰਾਤ ਇਕ ਕਰ ਦਿੱਤਾ, ਤਾਂ ਕਿ ਉਹ ਆਪਣੀ ਗੁੜੀਆਂ ਦੇ ਚਿਹਰੇ 'ਤੇ ਮੁਸਕੁਰਾਹਟ ਦੇਖ ਸਕੇ।
ਇਕ ਦਿਨ ਪਵਨ ਸ਼ਰਮਾ ਦੀ ਪਤਨੀ ਕੱਪੜੇ ਪ੍ਰੈਸ ਕਰ ਰਹੀ ਸੀ। ਤਾਂ ਉਦੋਂ ਉਨ੍ਹਾਂ ਦੀ ਬੇਟੀ ਉੱਥੇ ਆਈ ਅਤੇ ਉਹ ਆਪਣੀ ਡਾਲ ਦੇ ਕੱਪੜਿਆਂ ਨੂੰ ਪ੍ਰੈਸ ਕਰਨ ਦੀ ਜਿੱਦ ਕਰਨ ਲੱਗੀ ਪਰ ਉਸ ਦੀ ਮਾਂ ਨੇ ਇਹ ਕਹਿੰਦੇ ਹੋਏ ਗੱਲ ਨੂੰ ਟਾਲ ਦਿੱਤਾ ਕਿ ਇਹ ਪ੍ਰੈਸ ਵੱਡੀ ਹੈ ਅਤੇ ਤੇਰੀ ਡਾਲ ਦੇ ਕੱਪੜੇ ਛੋਟੇ ਹਨ। ਇਨ੍ਹਾਂ ਨੂੰ ਪ੍ਰੈਸ ਕਰਨ ਲਈ ਛੋਟੀ ਪ੍ਰੈਸ ਚਾਹੀਦੀ ਹੈ।
ਉਦੋਂ ਹੀ ਪਵਨ ਸ਼ਰਮਾ ਨੇ ਇਕ ਅਜਿਹੀ ਪ੍ਰੈਸ ਬਣਾਉਣ ਦੇ ਬਾਰੇ 'ਚ ਸੋਚਿਆ ਜਿਸ ਨਾਲ ਉਨ੍ਹਾਂ ਦੀ ਡਾਲ ਆਪਣੇ ਗੁੜੀਆਂ ਦੇ ਕੱਪੜਿਆਂ ਨੂੰ ਆਸਾਨੀ ਨਾਲ ਪ੍ਰੈਸ ਕਰ ਸਕੇ। ਪ੍ਰੈਸ ਨੂੰ ਬਣਾਉਣ ਲਈ ਉਨ੍ਹਾਂ ਨੇ ਕੁਝ ਸਾਮਾਨ ਕਬਾੜ ਅਤੇ ਬਾਕੀ ਸਾਮਾਨ ਬਾਜ਼ਾਰ 'ਚੋਂ ਲਿਆ। ਆਖਿਰ 'ਚ ਐਲਯੁਮੀਨਿਯਮ, ਪਲਾਸਟਿਕ ਹੈਂਡਲ, ਅਸਬੇਸਟਸ, ਟੰਗਸਟਨ ਵਾਇਰ, ਸਟੀਲ ਸਟੈਂਡ, ਮੋਬਾਈਲ ਚਾਰਜਰ, ਪਿਨ ਆਦਿ ਦੀ ਵਰਤੋਂ ਕਰਕੇ ਹਫਤੇ ਦੇ ਅੰਦਰ ਹੀ ਨਹੁੰਆ ਦੇ ਬਰਾਬਰ ਪ੍ਰੈਸ ਤਿਆਰ ਕਰ ਦਿੱਤੀ।
ਇਸ ਪ੍ਰੈਸ ਦਾ ਆਕਾਰ 17 ਮਿਲੀਮੀਟਰ ਉੱਚਾ, 9 ਮਿਲੀਮੀਟਰ ਚੌੜਾ ਅਤੇ 2.4 ਮਿਲੀਮੀਟਰ ਮੋਟਾ ਹੈ। ਇਹ ਪ੍ਰੈਸ 12 ਵੋਲਟ ਡੀਸੀ ਇਲੈਕਟ੍ਰਿਕ ਕਰੰਟ ਨਾਲ ਚਲਦੀ ਹੈ। ਛੋਟੀ ਪ੍ਰੈਸ ਬਣਾਉਣ ਤੋਂ ਪਹਿਲਾਂ ਪਵਨ ਸ਼ਰਮਾ ਨੇ ਸਭ ਤੋਂ ਪਹਿਲਾਂ ਕੇਤਲੀ, ਹੁੱਕਾ ਅਤੇ ਜੁੱਤਾ ਵੀ ਬਣਾਇਆ ਸੀ।
ਦਹੀਂ ਗ੍ਰੇਵੀ ਨਾਲ ਬਣਾਓ ਫੁੱਲਗੋਭੀ ਦੀ ਸਬਜ਼ੀ
NEXT STORY