ਨਵੀਂ ਦਿੱਲੀ— ਭਾਰਤ 'ਚ ਸੈਲਫੀ ਦਾ ਕ੍ਰੇਜ ਇਨ੍ਹਾਂ ਵੱਧ ਗਿਆ ਹੈ ਕਿ ਲੋਕ ਸੈਲਫੀ ਲੈਣ ਲਈ ਪਤਾ ਨਹੀਂ ਕੀ-ਕੀ ਕਰਦੇ ਰਹਿੰਦੇ ਹਨ। ਜਿਵੇਂ ਨਵੀਂ-ਨਵੀਂ ਥਾਂਵਾਂ 'ਤੇ ਸੈਲਫੀ ਲੈਣਾ, ਵੱਖ-ਵੱਖ ਪੋਜ਼ ਬਣਾਉਣਾ ਅਤੇ ਹੋਰ ਵੀ ਬਹੁਤ ਕੁਝ। ਜੇ ਤੁਸੀਂ ਵੀ ਇਨ੍ਹਾਂ 'ਚੋਂ ਇਕ ਹੋ ਅਤੇ ਸੈਲਫੀ ਲੈਣ ਦੇ ਲਈ ਨਵੀਂ-ਨਵੀਂ ਥਾਂਵਾਂ ਦੀ ਤਲਾਸ਼ ਕਰ ਰਹੇ ਹੋ ਤਾਂ ਤਿਆਰ ਹੋ ਜਾਓ। ਅੱਜ ਅਸੀਂ ਤੁਹਾਨੂੰ ਭਾਰਤ ਦੇ ਸੈਲਫੀ ਡੈਸਟੀਨੇਸ਼ਨ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਤੁਸੀਂ ਆਪਣੀ ਫੋਟੋ ਖਿੱਚ ਕੇ ਵਧੀਆਂ ਸੈਲਫੀ ਲੈ ਸਕਦੇ ਹੋ।
1. ਫੁੱਲਾਂ ਦੀ ਘਾਟੀ (ਉਤਰਾਖੰਡ)
ਹਿਮਾਲਅ ਦੀ ਗੋਦ 'ਚ ਵਸਿਆ ਉਤਰਾਖਡੰ ਕੁਦਰਤ ਦਾ ਇਕ ਅਨੋਖਾ ਤੋਹਫਾ ਹੈ। ਜਿੱਥੇ ਫੁੱਲਾਂ ਦੀ ਘਾਟੀ 3 ਕਿਲੋਮੀਟਰ ਲੰਬੀ ਅਤੇ ਅੱਧਾ ਕਿਲੋਮੀਟਰ ਚੋੜੀ ਹੈ, ਇੱਥੇ ਸੈਲਫੀ ਲੈਣਾ ਜਿੰਦਗੀ ਦਾ ਸਭ ਤੋਂ ਜ਼ਿਆਦਾ ਯਾਦਗਾਰ ਪਲ ਹੋਵੇਗਾ।
2. ਡਲ ਝੀਲ (ਕਸ਼ਮੀਰ)
ਸ਼੍ਰੀਨਗਰ ਦੀ ਖੂਬਸੂਰਤ ਵਾਦੀਆਂ ਆਪਣੀ ਖੂਬਸੂਰਤੀ ਦੇ ਕਾਰਨ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਤ ਕਰਦੀਆਂ ਰਹਿੰਦੀਆਂ ਹਨ। ਇਸ ਝੀਲ ਦਾ ਪਾਣੀ ਬਹੁਤ ਹੀ ਸਾਫ ਹੈ। ਇੱਥੇ ਨਾਂਵ 'ਚ ਬੈਠਕੇ ਸੈਲਫੀ ਲੈਣ ਦਾ ਆਪਣਾ ਹੀ ਮਜ਼ਾ ਹੈ।
3. ਪੇਂਗੋਂਗ ਝੀਲ (ਲੱਦਾਖ)
ਇਹ ਝੀਲ ਲੱਦਾਖ ਨੂੰ ਹੋਰ ਵੀ ਖੂਬਸਰਤ ਬਣਾਉਂਦੀ ਹੈ। ਇਸ ਝੀਲ ਨੂੰ ਦੇਖਣ ਦੇ ਲਈ ਦੁਨੀਆ ਭਰ ਤੋਂ ਯਾਤਰੀ ਆਉਂਦੇ ਹਨ। ਤੁਸੀਂ ਵੀ ਇੱਕ ਵਾਰ ਇੱਥੇ ਜ਼ਰੂਰ ਜਾਓ ਅਤੇ ਸੈਲਫੀ ਜ਼ਰੂਰ ਲਓ।
4. ਜੈਸਲਮੇਰ (ਰਾਜਸਥਾਨ)
ਰਾਜਸਥਾਨ ਦੇ ਇੱਕ ਛੋਰ 'ਤੇ ਵਸਿਆ ਜੈਸਲਮੇਰ ਆਪਣੇ ਕਿਲਿਆਂ ਕਾਰਨ ਮਸ਼ਹੂਰ ਹੈ। ਇੱਥੇ ਤੁਸੀਂ ਉੂਠ ਦੀ ਸਵਾਰੀ ਕਰਦੇ ਹੋਏ ਸੈਲਫੀ ਲੈ ਸਕਦੇ ਹੋ।
5. ਨੂਰਾਨੰਗ ਝਰਨਾ (ਅਰੁਣਾਚਲ ਪ੍ਰਦੇਸ਼)
ਇਸ ਝਰਨੇ ਨੂੰ 'ਜੁੰਗ ਝਰਨੇ' ਦੇ ਨਾਂ ਨਾਲ ਜਾਣੀਆ ਜਾਂਦਾ ਹੈ। ਨੂਰਾਨੰਗ ਝਰਨੇ ਦਾ ਸਫੇਦ ਪਾਣੀ 100 ਮੀਟਰ ਤੋਂ ਵੀ ਜ਼ਿਆਦਾ ਉੱਚੀ ਉਚਾਈ 'ਤੇ ਮੂਸਲਦਾਰ ਬਾਰਿਸ਼ ਦੇ ਰੂਪ 'ਚ ਡਿਗਦਾ ਹੈ। ਅਜਿਹੀ ਥਾਂ 'ਤੇ ਸੈਲਫੀ ਲੈਣਾ ਤਾਂ ਬਣਦਾ ਹੈ।
ਇਨ੍ਹਾਂ ਫੈਕਟਰੀਆਂ ਦਾ ਹਰ ਮਜ਼ਦੂਰ ਹੈ ਕਰੋੜਪਤੀ !
NEXT STORY