ਨਵੀਂ ਦਿੱਲੀ— ਜੇ ਤੁਸੀਂ ਮੁਹਾਸੇ ਦੀ ਸਮੱਸਿਆ ਨਾਲ ਪਰੇਸ਼ਾਨ ਹੋ ਤਾਂ ਇਸ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਇਕ ਬੇਹਦ ਕਾਰਗਾਰ ਨੁਸਖਾ ਹੈ ਨਿੰਬੂ ਦਾ ਰਸ ਚਮੜੀ ਨਾਲ ਜੁੜੀਆਂ ਹਰ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਇਸ 'ਚ ਐਂਟੀਬੈਕਟੀਰੀਅਲ ਗੁਣ ਹੁੰਦਾ ਹੈ। ਜੋ ਬੈਕਟੀਰਿਆ ਨੂੰ ਵਧਣ ਨਹੀਂ ਦਿੰਦਾ। ਇਨ੍ਹਾਂ ਨੁਸਖਿਆ ਨੂੰ ਵਰਤ ਕੇ ਤੁਸੀਂ ਮੁਹਾਸਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
1. ਨਿੰਬੂ ਦਾ ਰਸ
ਇਕ ਕੌਲੀ 'ਚ ਨਿੰਬੂ ਦਾ ਰਸ ਲਓ। ਉਸ ਨੂੰ ਰੂੰ ਦੀ ਮਦਦ ਨਾਲ ਮੁਹਾਸਿਆਂ 'ਤੇ ਲਗਾਓ ਇਸ ਨੂੰ ਚਮੜੀ 'ਤੇ 10 ਮਿੰਟ ਲਈ ਲਗਾਓ ਉਸ ਤੋਂ ਬਾਅਦ ਉਸ ਨੂੰ ਪਾਣੀ ਨਾਲ ਧੋ ਲਓ। ਹਰ ਰੋਜ਼ ਦਿਨ 'ਚ ਦੋ ਵਾਰ ਇਸ ਨੂੰ ਦੋਹਰਾਓ।
2. ਨਿੰਬੂ ਦਾ ਰਸ ਅਤੇ ਸ਼ਹਿਦ
ਇਕ ਕੌਲੀ 'ਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਲਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਮਿਸ਼ਰਨ ਨੂੰ ਮੁਹਾਸਿਆਂ ਵਾਲੀ ਥਾਂ 'ਤੇ ਲਗਾਓ ਅਤੇ ਪੰਜ ਮਿੰਟ ਲਈ ਇੰਝ ਹੀ ਲਗਾ ਰਹਿਣ ਦਿਓ। ਇਸ ਮਿਸ਼ਰਨ ਨੂੰ ਦਿਨ 'ਚ ਇਕ ਵਾਰ ਲਗਾਉਣ ਨਾਲ ਲਾਭ ਹੁੰਦਾ ਹੈ।
3. ਨਿੰਬੂ ਅਤੇ ਅੰਡੇ ਦੀ ਸਫੇਦੀ
ਇਕ ਅੰਡਾ ਲਓ ਅਤੇ ਉਸਦਾ ਸਫੇਦ ਹਿੱਸਾ ਵੱਖ ਕਰ ਲਓ ਇਸ 'ਚ ਦੋ ਚਮਚ ਨਿੰਬੂ ਦਾ ਰਸ ਪਾਓ ਅਤੇ ਚੰਗੀ ਤਰ੍ਹਾਂ ਫੈਂਟ ਲਓ। ਇਸ ਨੂੰ ਥੋੜ੍ਹੀ ਥੋੜ੍ਹੀ ਦੇਰ ਬਾਅਦ ਲਗਾਉਣਾ ਹੈ ਅਤੇ ਬਾਅਦ 'ਚ ਪਾਣੀ ਨਾਲ ਧੋ ਲਓ।
4. ਨਿੰਬੂ ਅਤੇ ਚਨਾ
ਇਕ ਕੌਲੀ 'ਚ ਚਨੇ ਦਾ ਪਾਊਡਰ ਲਓ। ਉਸ 'ਚ ਨਿੰਬੂ ਦਾ ਰਸ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਮਿਲਾਕੇ ਪੇਸਟ ਤਿਆਰ ਕਰ ਲਓ। ਇਨ੍ਹਾਂ ਉਸ ਪ੍ਰਭਾਵਿਤ ਥਾਂਵਾਂ 'ਤੇ ਲਗਾਓ। ਫਿਰ ਇਸ ਨੂੰ ਕੁਝ ਦੇਰ ਲਈ ਇੰਝ ਹੀ ਛੱਡ ਦਿਓ। ਇਸ ਤੋਂ ਬਾਅਦ ਉਸ ਹਿੱਸੇ ਨੂੰ ਕੋਸੇ ਪਾਣੀ ਨਾਲ ਧੋ ਲਓ ਅਤੇ ਚਮੜੀ ਨੂੰ ਸਾਫ ਤੋਲਿਏ ਨਾਲ ਸਾਫ ਕਰ ਲਓ।
5. ਨਿੰਬੂ ਅਤੇ ਦਹੀ
ਇਕ ਕੌਲੀ ਨਿੰਬੂ ਦਾ ਰਸ ਅਤੇ ਦਹੀ ਲਓ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਪੇਸਟ ਨੂੰ ਮੁਹਾਸਿਆਂ ਵਾਲੀ ਥਾਂ 'ਤੇ ਲਗਾਓ। ਕੁਝ ਦੇਰ ਲਈ ਲਗਾ ਰਹਿਣ ਦਿਓ ਇਸ ਤੋਂ ਬਾਅਦ ਚਿਹਰੇ ਨੂੰ ਹਲਕੇ ਗਰਮ ਪਾਣੀ ਨਾਲ ਧੋ ਲਓ। ਇਸ ਉਪਾਅ ਨੂੰ ਨਿਯਮਤ ਰੂਪ 'ਚ ਕਰਨ ਨਾਲ ਮੁਹਾਸਿਆਂ ਦੀ ਸਮੱਸਿਆ ਦੂਰ ਹੋ ਜਾਵੇਗੀ।
ਮਹਿੰਗੇ ਪ੍ਰੋਡਕਟ ਨਾਲ ਨਹੀਂ, ਇਸ ਕੁਦਰਤੀ ਤਰੀਕੇ ਨਾਲ ਕਰੋ ਵਾਲਾਂ ਨੂੰ Straight
NEXT STORY