ਮੁੰਬਈ— ਅੱਜ-ਕਲ੍ਹ ਕੁੜੀਆਂ ਕੋਨਟੇਕਟ ਲੈਂਸ ਅਤੇ ਕੋਸਮੈਟਿਕ ਲੈਂਸ ਦੀ ਵਰਤੋਂ ਬਹੁਤ ਕਰਦੀਆਂ ਹਨ ਪਰ ਇਨ੍ਹਾਂ ਲੈਸਾਂ ਨੂੰ ਲਗਾ ਕੇ ਮੇਕਅੱਪ ਕਰਨ ਤੋਂ ਡਰਦੀਆਂ ਹਨ। ਉਨ੍ਹਾਂ ਨੂੰ ਅੱਖਾਂ 'ਚ ਇੰਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਕਤੇ ਦੱਸ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਲੈਂਸ ਦੀ ਵਰਤੋਂ ਕਰਕੇ ਵੀ ਆਪਣੀਆਂ ਅੱਖਾਂ 'ਤੇ ਮੇਕਅੱਪ ਕਰ ਸਕਦੇ ਹੋ।
1. ਹੱਥ ਸਾਫ ਹੋਣਾ
ਆਪਣੀਆਂ ਅੱਖਾਂ ਨੂੰ ਹੱਥ ਲਗਾਉਣ ਤੋਂ ਪਹਿਲਾਂ ਹੱਥਾਂ ਨੂੰ ਧੋ ਲੈਣਾ ਚਾਹੀਦਾ ਹੈ। ਇਸ ਦੇ ਬਾਅਦ ਤੌਲੀਏ ਨਾਲ ਹੱਥ ਪੂੰਝ ਕੇ ਅੱਖਾਂ ਨੂੰ ਲਗਾਉਣੇ ਚਾਹੀਦੇ ਹਨ।
2. ਮੇਕਅੱਪ ਕਰਦੇ ਹੋਏ
ਕਈ ਵਾਰੀ ਕੁੜੀਆਂ ਅੱਖਾਂ ਦੇ ਅੰਦਰ ਕਾਜ਼ਲ ਲਗਾਉਂਦੀਆਂ ਹਨ ਪਰ ਜੇ ਉਹ ਲੈਂਸ ਦੀ ਵਰਤੋਂ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਕਰਨ ਨਾਲ ਅੱਖਾਂ 'ਚ ਜਲਨ ਹੋ ਸਕਦੀ ਹੈ।
3. ਮਸਕਾਰਾ
ਜੇ ਤੁਸੀਂ ਮਸਕਾਰਾ ਲਗਾਉਂਦੇ ਹੋ ਤਾਂ ਇਸ ਦੀ ਚੋਣ ਧਿਆਨ ਨਾਲ ਕਰੋ ਕਿਉਂਕਿ ਘੱਟ ਵਧੀਆ ਕਿਸਮ ਦਾ ਮਸਕਾਰਾ ਤੁਹਾਡੀਆਂ ਅੱਖਾਂ 'ਚ ਇੰਨਫੈਕਸ਼ਨ ਦਾ ਕਾਰਨ ਬਣ ਸਕਦਾ ਹੈ। ਖਾਸ ਤੌਰ 'ਤੇ ਫਾਈਬਰ ਮਸਕਾਰਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
4. ਤੇਲ ਫ੍ਰੀ ਉਤਪਾਦ
ਆਪਣੀਆਂ ਅੱਖਾਂ ਲਈ ਵਰਤੇ ਜਾਂਦੇ ਮੇਕਅੱਪ ਪ੍ਰੋਡਕਟਸ ਹਮੇਸ਼ਾ ਤੇਲ ਫ੍ਰੀ ਲੈਣੇ ਚਾਹੀਦੇ ਹਨ। ਇਸ ਤਰ੍ਹਾਂ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਨਹੀਂ ਹੋਵੇਗਾ।
5. ਨਕਲੀ ਪਲਕਾਂ
ਨਕਲੀ ਪਲਕਾਂ ਵੀ ਵਰਤੋਂ ਅੱਜ-ਕਲ੍ਹ ਬਹੁਤ ਕੁੜੀਆਂ ਕਰਦੀਆਂ ਹਨ ਪਰ ਜੇ ਤੁਸੀਂ ਕੋਨਟੇਕਟ ਲੈਂਸ ਪਾਉਂਦੇ ਹੋ ਤਾਂ ਤੁਹਾਨੂੰ ਇਨ੍ਹਾਂ ਪਲਕਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਨ੍ਹਾਂ ਦੀ ਵਰਤੋਂ ਨਾਲ ਤੁਹਾਡੀਆਂ ਅੱਖਾਂ 'ਤੇ ਕੱਟ ਪੈ ਸਕਦਾ ਹੈ।
6. ਮੇਕਅੱਪ ਤੋਂ ਪਹਿਲਾਂ ਕੋਨਟੇਕਟ ਲੈਂਸ
ਜ਼ਿਆਦਾਤਰ ਕੁੜੀਆਂ ਮੇਕਅੱਪ ਤੋਂ ਬਾਅਦ ਲੈਂਸ ਲਗਾਉਂਦੀਆਂ ਹਨ ਪਰ ਉਨ੍ਹਾਂ ਨੂੰ ਮੇਕਅੱਪ ਤੋਂ ਪਹਿਲਾਂ ਲੈਂਸ ਲਗਾਉਣੇ ਚਾਹੀਦੇ ਹਨ। ਇਸ ਤਰ੍ਹਾਂ ਗੰਦਗੀ ਅੱਖਾਂ 'ਚ ਨਹੀਂ ਜਾਂਦੀ ਅਤੇ ਜਲਨ ਦੀ ਸਮੱਸਿਆ ਨਹੀਂ ਹੁੰਦੀ।
ਪਿਆਜ਼ ਕੱਟਦੇ ਸਮੇਂ ਵਰਤੋਂ ਇਹ ਤਰੀਕੇ, ਨਹੀਂ ਆਵੇਗਾ ਅੱਖਾਂ ਚੋਂ ਪਾਣੀ
NEXT STORY