ਮੁੰਬਈ— ਮਾਂ-ਬਾਪ ਆਪਣੇ ਬੱਚਿਆਂ ਨੂੰ ਸਕੂਲ ਇਸ ਲਈ ਭੇਜਦੇ ਹਨ ਤਾਂ ਕਿ ਉਹ ਪੜ੍ਹ-ਲਿਖ ਕੇ ਚੰਗੇ ਮਨੁੱਖ ਬਣ ਸਕਣ ਅਤੇ ਉਨ੍ਹਾਂ ਦੇ ਸੁਨਿਹਰੀ ਭਵਿੱਖ ਦੀ ਸ਼ੁਰੂਆਤ ਹੋ ਸਕੇ। ਅੱਜ ਅਸੀਂ ਤੁਹਾਨੂੰ ਜਾਪਾਨ ਦੇ ਸਕੂਲਾਂ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਬੱਚਿਆਂ ਲਈ ਸਖਤ ਕਾਨੂੰੰਨ ਬਣਾਏ ਗਏ ਹਨ। ਇੱਥੋਂ ਦਾ ਸਕੂਲ ਪ੍ਰਬੰਧਨ ਬੱਚਿਆਂ ਨਾਲ ਬਹੁਤ ਬੇਰਹਿਮੀ ਨਾਲ ਪੇਸ਼ ਆਉਂਦਾ ਹੈ। ਆਓ ਜਾਣੀਏ ਜਾਪਾਨ ਦੇ ਸਕੂਲਾਂ ਦੇ ਇਨ੍ਹਾਂ ਨਿਯਮਾਂ ਦੇ ਬਾਰੇ 'ਚ।
1. ਜਾਪਾਨ ਦੇ ਸਕੂਲੀ ਵਿਦਿਆਰਥੀ ਡੇਟ 'ਤੇ ਨਹੀਂ ਜਾ ਸਕਦੇ ਅਤੇ ਨਾ ਹੀ ਕਿਸੇ ਨਾਲ ਕੋਈ ਰਿਸ਼ਤਾ ਰੱਖ ਸਕਦੇ ਹਨ। ਸਕੂਲ ਪ੍ਰਬੰਧਨ ਦਾ ਮੰਨਣਾ ਹੈ ਕਿ ਇਸ ਨਾਲ ਬੱਚੇ ਦੀ ਪੜ੍ਹਾਈ 'ਤੇ ਮਾੜਾ ਅਸਰ ਪੈਂਦਾ ਹੈ।
2. ਸਕੂਲੀ ਵਿਦਿਆਰਥੀ ਮੋਬਾਇਲ ਦੀ ਵਰਤੋਂ ਬਿਲਕੁਲ ਹੀ ਨਹੀਂ ਕਰ ਸਕਦੇ। ਸਕੂਲ ਪ੍ਰਬੰਧਨ ਮੁਤਾਬਕ ਵਿਦਿਆਰਥੀ ਸਕੂਲ ਦੇ ਪਾਰਕਿੰਗ ਏਰੀਆ ਅਤੇ ਸਕੂਲ ਗੇਟ ਦੇ ਬਾਹਰ ਵੀ ਮੋਬਾਇਲ ਦੀ ਵਰਤੋਂ ਨਹੀਂ ਕਰ ਸਕਦੇ।
3. ਸਕੂਲੀ ਨਿਯਮਾਂ ਮੁਤਾਬਕ ਵਿਦਿਆਰਥਣਾਂ ਨੂੰ ਸ਼ਿੰਗਾਰ, ਨਹੁੰ ਪਾਲਿਸ਼ ਲਗਾਉਣ ਦੀ ਮਨਜ਼ੂਰੀ ਨਹੀਂ ਹੈ। ਇਕ ਮਹੀਨੇ 'ਚ ਜੇ ਕੋਈ ਵਿਦਿਆਰਥਣ ਪੰਜ ਦਿਨ ਤੋਂ ਜ਼ਿਆਦਾ ਲੇਟ ਹੋਵੇ ਤਾਂ ਉਸ ਵਿਦਿਆਰਥਣ ਨੂੰ ਪੂਰਾ ਮਹੀਨਾ ਸਕੂਲ ਦੀ ਸਫਾਈ ਕਰਨੀ ਪੈਂਦੀ ਹੈ।
4. ਸਕੂਲ 'ਚ ਪੜ੍ਹਨ ਵਾਲੇ ਵਿਦਿਆਰਥੀ ਗਹਿਣੇ ਨਹੀਂ ਪਾ ਸਕਦੇ ਅਤੇ ਵਿਦਿਆਰਥੀਆਂ ਨੂੰ ਤੈਰਾਕੀ ਸਿੱਖਣੀ ਜ਼ਰੂਰੀ ਹੈ। ਇਸ ਲਈ ਇੱਥੇ ਹਰ ਸਕੂਲ 'ਚ ਸਵੀਮਿੰਗ ਪੂਲ ਹੈ।
5. ਇੱਥੇ ਵਿਦਿਆਰਥੀ ਆਪਣੀ ਵਰਦੀ ਨਾਲ ਕੋਈ ਛੇੜਛਾੜ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੂੰ ਸਿਰਫ ਪੰਜ ਹਫਤਿਆਂ ਲਈ ਹੀ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਹਨ।
'ਮੈਰੀ ਕਲੇਅਰ' ਮੈਗਜ਼ੀਨ ਦੀ ਕਵਰ ਸਟਾਰ ਬਣੀ ਪ੍ਰਿੰਅਕਾ, ਦੇਖੋ ਉਸਦਾ ਅੰਦਾਜ਼
NEXT STORY