ਵੈੱਬ ਡੈਸਕ- ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਕਰਵਾਚੌਥ ਵਰਗੇ ਤਿਉਹਾਰ ਵੀ ਨੇੜੇ ਹਨ। ਅਜਿਹੇ ਵਿਚ ਔਰਤਾਂ ਵਿਚਾਲੇ ਇੰਡੀਅਨ ਟ੍ਰੈਡੀਸ਼ਨਲ ਡਰੈੱਸਾਂ, ਖਾਸ ਕਰ ਕੇ ਸ਼ਰਾਰਾ ਸੂਟਾਂ ਦਾ ਕ੍ਰੇਜ਼ ਬਹੁਤ ਦੇਖਣ ਨੂੰ ਮਿਲ ਰਿਹਾ ਹੈ। ਸ਼ਰਾਰਾ ਸੂਟ ਆਪਣੀ ਖੂਬਸੂਰਤੀ, ਆਰਾਮ ਤੇ ਸਟਾਈਲਿਸ਼ ਲੁਕ ਕਾਰਨ ਔਰਤਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਖਾਸ ਤੌਰ ’ਤੇ ਗੋਲਡਨ ਵਰਕ ਵਾਲੇ ਹੈਵੀ ਸ਼ਰਾਰਾ ਸੂਟ ਔਰਤਾਂ ਨੂੰ ਰਾਇਲ ਅਤੇ ਕਲਾਸੀ ਲੁਕ ਦੇ ਰਹੇ ਹਨ ਜੋ ਹਰ ਖਾਸ ਮੌਕੇ ’ਤੇ ਉਨ੍ਹਾਂ ਦੀ ਸ਼ਾਨ ਵਧਾ ਰਹੇ ਹਨ। ਸ਼ਰਾਰਾ ਸੂਟ ਵਿਚ ਇਕ ਕੁੜਤੀ, ਸ਼ਰਾਰਾ ਅਤੇ ਦੁਪੱਟਾ ਸ਼ਾਮਲ ਹੁੰਦਾ ਹੈ। ਇਹ ਸੂਟ ਹੋਰ ਟ੍ਰੈਡੀਸ਼ਨਲ ਸੂਟਾਂ ਦੇ ਮੁਕਾਬਲੇ ਜ਼ਿਆਦਾ ਕੰਫਲਟੇਬਲ ਅਤੇ ਸਟਾਈਲਿਸ ਹੁੰਦਾ ਹੈ।
ਇਸ ਵਿਚ ਕੁੜਤੀ ਸ਼ਾਰਟ, ਮੀਡੀਅਮ ਜਾਂ ਲਾਂਗ ਹੋ ਸਕਦੀ ਹੈ ਜਦਕਿ ਸ਼ਰਾਰਾ ਲਹਿੰਗੇ ਵਾਂਗ ਦਿਖਦਾ ਹੈ ਜੋ ਇਸਦੀ ਖੂਬਸੂਰਤੀ ਨੂੰ ਹੋਰ ਵਧਾਉਂਦਾ ਹੈ। ਗੋਲਡਨ ਵਰਕ ਵਾਲੇ ਸ਼ਰਾਰਾ ਸੂਟ ਇਸ ਸਮੇਂ ਸਭ ਤੋਂ ਜ਼ਿਆਦਾ ਟਰੈਂਡ ਵਿਚ ਹਨ। ਇਨ੍ਹਾਂ ਵਿਚ ਸਟੋਨ ਵਰਕ, ਬੀਡਸ, ਜਰੀ, ਥ੍ਰੈੱਡ ਵਰਕ, ਲੇਸ ਵਰਕ ਅਤੇ ਗੋਟਾ ਪੱਤੀ ਵਰਗੇ ਡਿਜ਼ਾਈਨ ਸ਼ਾਮਲ ਹੁੰਦੇ ਹਨ। ਕੁਝ ਸੂਟਾਂ ਵਿਚ ਫੁੱਲ ਵਰਕ ਹੁੰਦਾ ਹੈ ਤਾਂ ਕੁਝ ਵਿਚ ਕੁੜਤੀ ਦੀ ਨੈੱਕਲਾਈਨ, ਸਲੀਵਸ ਅਤੇ ਹੇਮਲਾਈਨ ਜਾਂ ਸ਼ਰਾਰਾ ਦੇ ਪਲੇਅਰ ’ਤੇ ਹੈਵੀ ਵਰਕ ਦੇਖਣ ਨੂੰ ਮਿਲਦਾ ਹੈ।
ਔਰਤਾਂ ਨੂੰ ਰੈੱਡ, ਮੈਰੂਨ, ਗ੍ਰੀਨ, ਗੋਲਡਨ, ਪਰਪਲ, ਚਾਕਲੇਟ ਅਤੇ ਡਾਰਕ ਸ਼ੈਡਸ ਦੇ ਸ਼ਰਾਰਾ ਸੂਟ ਖਾਸ ਤੌਰ ’ਤੇ ਪਸੰਦ ਆ ਰਹੇ ਹਨ। ਇਨ੍ਹਾਂ ਡਾਰਕ ਰੰਗਾਂ ’ਤੇ ਗੋਲਡਨ ਵਰਕ ਚਾਰ-ਚੰਦ ਲਗਾ ਦਿੰਦਾ ਹੈ, ਜਿਸ ਨਾਲ ਸੂਟ ਹੈਵੀ ਅਤੇ ਸ਼ਾਨਦਾਰ ਦਿਖਦਾ ਹੈ। ਇਹ ਸੂਟ ਵਿਆਹ, ਮੰਗਣੀ, ਤਿਉਹਾਰਾਂ ਜਾਂ ਕਿਸੇ ਖਾਸ ਮੌਕੇ ’ਤੇ ਔਰਤਾਂ ਨੂੰ ਸਪੈਸ਼ਲ ਲੁਕ ਦਿੰਦੇ ਹਨ। ਗੋਲਡਨ ਵਰਕ ਦੀ ਚਮਕ ਅਤੇ ਡਿਜ਼ਾਈਨ ਦੀ ਬਰੀਕੀ ਹਰ ਕਿਸੇ ਦਾ ਧਿਆਨ ਖਿਚਦੀ ਹੈ।
ਸ਼ਰਾਰਾ ਸੂਟ ਦਾ ਫੈਸ਼ਨ ਹਾਲ ਦੇ ਸਾਲਾਂ ਵਿਚ ਫਿਰ ਤੋਂ ਉਭਰਿਆ ਹੈ, ਜਿਸ ਕਾਰਨ ਇਹ ਬਹੁਤ ਟ੍ਰੈਂਡੀ ਅਤੇ ਮਾਡਰਨ ਮੰਨਿਆ ਜਾ ਰਿਹਾ ਹੈ। ਇਹ ਲਹਿੰਗਾ-ਕੁੜਤੀ ਅਤੇ ਅਨਾਰਕਲੀ ਸੂਟ ਤੋਂ ਵੱਖਰੀ ਇਕ ਅਨੋਖੀ ਲੁਕ ਦਿੰਦਾ ਹੈ। ਇਹ ਸੂਟ ਔਰਤਾਂ ਨੂੰ ਨਾ ਸਿਰਫ ਖਾਸ ਮੌਕਿਆਂ ’ਤੇ ਆਕਰਸ਼ਕ ਬਣਾਉਂਦਾ ਹੈ, ਸਗੋਂ ਉਨ੍ਹਾਂ ਦਾ ਆਤਮਵਿਸ਼ਵਾਸ ਵੀ ਵਧਾਉਂਦਾ ਹੈ। ਸ਼ਰਾਰਾ ਸੂਟ ਦੀ ਸਟਾਈਲਿੰਗ ਵੀ ਇਸਨੂੰ ਹੋਰ ਖਾਸ ਬਣਾਉਂਦੀ ਹੈ। ਔਰਤਾਂ ਇਸਦੇ ਨਾਲ ਗੋਲਡਨ ਜਿਊਲਰੀ, ਡਾਇਮੰਡ ਜਿਊਲਰੀ ਅਤੇ ਟ੍ਰੈਡੀਸ਼ਨਲ ਅਸੈੱਸਰੀਜ਼ ਵਰਗੇ ਗੋਲਡਨ ਕਲਚ, ਪੋਟਲੀ ਬੈਗ, ਹਾਈ ਹੀਲਸ, ਜੁੱਤੀਆਂ ਜਾਂ ਬੈਲੀ ਪਹਿਨਣਾ ਪਸੰਦ ਕਰਦੀਆਂ ਹਨ। ਹੇਅਰ ਸਟਾਈਲ ਵਿਚ ਜੂੜਾ, ਗੁੱਤ-ਪਰਾਂਦਾ, ਹੇਅਰ ਬਨ ਜਾਂ ਓਪਨ ਹੇਅਰ ਲੁਕ ਔਰਤਾਂ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ। ਭਾਵੇਂ ਵਿਆਹ ਹੋਵੇ, ਮੰਗਣੀ ਹੋਵੇ ਜਾਂ ਕਰਵਾਚੌਥ ਵਰਗੇ ਤਿਉਹਾਰ, ਗੋਲਡਨ ਵਰਕ ਵਾਲਾ ਸ਼ਰਾਰਾ ਸੂਟ ਹਰ ਮੌਕੇ ’ਤੇ ਔਰਤਾਂ ਦੀ ਖਾਸ ਪਸੰਦ ਬਣੇ ਹੋਏ ਹਨ। ਬਾਜ਼ਾਰ ਵਿਚ ਵੱਖਰੇ-ਵੱਖਰੇ ਡਿਜ਼ਾਈਨਾਂ ਅਤੇ ਵਰਕ ਵਾਲੇ ਸ਼ਰਾਰਾ ਸੂਟ ਮੁਹੱਈਆ ਹਨ ਜੋ ਹਰ ਉਮਰ ਦੀਆਂ ਔਰਤਾਂ ਨੂੰ ਲੁਭਾ ਰਹੇ ਹਨ।
ਦੁਨੀਆ ਦੇ ਸਭ ਤੋਂ ਖਤਰਨਾਕ Foods! ਇਨ੍ਹਾਂ ਨੂੰ ਖਾਣਾ ਮਤਲਬ ਮੌਤ ਨੂੰ ਬੁਲਾਵਾ (Pics)
NEXT STORY