ਲੁਧਿਆਣਾ (ਰਿਸ਼ੀ)- ਦੀਵਾਲੀ ’ਤੇ ਸਪੈਸ਼ਲ ਜੂਆ ਖਿਡਵਾਉਣ ਲਈ ਵਰੁਣ ਗੋਆ ਤੋਂ ਲੁਧਿਆਣਾ ਆ ਗਿਆ ਹੈ। ਬਠਿੰਡਾ ਦਾ ਰਹਿਣ ਵਾਲਾ ਮਾਸਟਰ ਉਨ੍ਹਾਂ ਦੀ ਪਾਰਟਨਰ ਬਣਿਆ ਹੈ, ਜਿਨ੍ਹਾਂ ਵੱਲੋਂ ਪੁਲਸ ਮੁਲਾਜ਼ਮ ਤੋਂ ਲੈ ਕੇ ਅਫਸਰ ਤੱਕ ਖੁੱਲ੍ਹ ਕੇ ਸੈਟਿੰਗ ਕੀਤੀ ਗਈ ਹੈ, ਜਿਨ੍ਹਾਂ ਨੇ ਅੱਖਾਂ ਬੰਦ ਕਰਨ ਲਈ ਹਰ ਰੋਜ਼ ਹੋਣ ਵਾਲੀ ਕਮਾਈ ਦਾ 20 ਫੀਸਦੀ ਤੈਅ ਕੀਤਾ ਹੈ। ਇਸ ਗੱਲ ਦੀ ਲੁਧਿਆਣਵੀਆਂ ’ਚ ਚਰਚਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦਾ ਮੁੱਖ ਨੈਸ਼ਨਲ ਹਾਈਵੇਅ ਰਹੇਗਾ ਜਾਮ! ਇਸ ਪਾਸੇ ਜਾਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ
‘ਜਗ ਬਾਣੀ’ ਇਨਵੈਸਟੀਗੇਸ਼ਨ ’ਚ ਸਾਹਮਣੇ ਆਇਆ ਹੈ ਕਿ ਵਰੁਣ ਵੱਲੋਂ 1 ਸਾਲ ਪਹਿਲਾਂ ਸਾਊਥ ਸਿਟੀ ’ਚ ਕੈਸੀਨੋ ਖੋਲ੍ਹਿਆ ਗਿਆ ਸੀ ਪਰ 4 ਦਿਨਾਂ ਵਿਚ ਹੀ ਮੀਡੀਆ ਨੂੰ ਪਤਾ ਲੱਗਣ ’ਤੇ ਬੰਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਮੈਚਾਂ ਦਾ ਕਾਰੋਬਾਰ ਕਰਨ ਲਈ ਆਪਣੀ ਮਹਿਲਾ ਸਾਥੀ ਦੇ ਨਾਲ ਗੋਆ ਚਲਾ ਗਿਆ। ਹੁਣ ਕੁਝ ਦਿਨ ਪਹਿਲਾਂ ਹੀ ਸ਼ਹਿਰ ਵਿਚ ਵਾਪਸ ਆਇਆ ਹੈ ਅਤੇ ਮਾਸਟਰ ਨਾਲ ਮਿਲ ਕੇ ਟੇਬਲ ਲਗਾ ਕੇ ਜੂਆ ਖਿਡਾਉਣ ਦਾ ਪਲਾਨ ਤਿਆਰ ਕੀਤਾ। ਇਨ੍ਹਾਂ ਵਲੋਂ ਲੁਧਿਆਣਾ ਦੇ ਕਈ ਬੁਕੀਆਂ ਦਾ ਆਪਣੇ ਨਾਲ ਹਿੱਸੇ ਰੱਖਿਆ ਗਿਆ ਹੈ, ਤਾਂ ਕਿ ਕਿਸੇ ਤਰ੍ਹਾਂ ਦਾ ਵਿਰੋਧ ਨਾ ਹੋਵੇ।
ਹਰ ਰੋਜ਼ ਬਦਲ ਰਹੇ ਫਾਰਮ ਹਾਊਸ
ਵਰੁਣ ਵਲੋਂ ਜੂਆ ਖਿਡਵਾਉਣ ਲਈ ਹਰ ਰੋਜ਼ ਨਵੀਂ ਜਗ੍ਹਾ ਤੈਅ ਕੀਤੀ ਜਾਂਦੀ ਹੈ। ਸ਼ਾਮ ਸਮੇਂ ਨਵੇਂ ਫਾਰਮ ਹਾਊਸ ਦਾ ਪਤਾ ਦੱਸਿਆ ਜਾਂਦਾ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ, ਤਾਂ ਕਿ ਇਕ ਦਿਨ ਪਹਿਲਾਂ ਜੂਆ ਹਾਰਨ ਵਾਲਾ ਕੋਈ ਨੁਕਸਾਨ ਨਾ ਕਰ ਸਕੇ। ਜੂਆ ਖਿਡਾਉਣ ਵਾਲਿਆਂ ਦੇ ਲਿੰਕ ਸ਼ਹਿਰ ਦੇ ਅਮੀਰਜ਼ਾਦਿਆਂ ਨਾਲ ਹਨ, ਜਿਸ ਕਾਰਨ ਆਮ ਆਦਮੀ ਦੀ ਐਂਟਰੀ ਤੱਕ ਨਹੀਂ ਹੋ ਸਕਦੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ! ਦੁੱਗਣਾ ਕੀਤਾ ਕੋਟਾ
ਪੁਲਸ ਹੋਈ ਅੰਨ੍ਹੀ, ਸ਼ਹਿਰ ’ਚ ਚਰਚਾ
ਖੁਦ ਨੂੰ ਹਾਈਟੈਕ ਕਹਿਣ ਵਾਲੀ ਪੁਲਸ ਇਸ ਜੂਏ ਦੀ ਖੇਡ ਖਿਡਾਉਣ ਵਾਲਿਆਂ ਨੂੰ ਦੇਖਣ ਵਿਚ ਅੰਨ੍ਹੀ ਸਾਬਤ ਹੋ ਰਹੀ ਹੈ। ਇਸ ਗੱਲ ਦੀ ਆਮ ਲੋਕਾਂ ’ਚ ਚਰਚਾ ਹੈ, ਨਾਲ ਹੀ ਸਮੇਂ-ਸਮੇਂ ’ਤੇ ਮੌਜੂਦਾ ਸਰਕਾਰ ਦੇ ਵਿਧਾਇਕਾਂ ਦੇ ਨਾਲ ਆਪਣੀ ਨੇੜਤਾ ਹੋਣ ਦਾ ਦਾਅਵਾ ਕਰਨ ਵਾਲਾ ਇਕ ਨੇਤਾ ਹੇਠਲੇ ਪੱਧਰ ਦੀ ਪੁਲਸ ਨਾਲ ਸੈਟਿੰਗ ਦੇ ਨਾਂ ’ਤੇ ਹਿੱਸਾ ਲੈ ਰਿਹਾ ਹੈ, ਜਦੋਂਕਿ ਮਾਸਟਰ ਜੂਆ ਖੇਡਣ ਆਉਣ ਵਾਲਿਆਂ ਨੂੰ ਦਾਅਵਾ ਕਰਦਾ ਹੈ ਕਿ ਛਾਪੇਮਾਰੀ ਨਾ ਹੋਣ ਬਦਲੇ ਚੰਡੀਗੜ੍ਹ ’ਚ ਬੈਠੇ ਉੱਚ ਅਧਿਕਾਰੀਆਂ ਨੂੰ ਪਾਰਟਨਰ ਬਣਾਇਆ ਗਿਆ ਹੈ।
ਲੁਧਿਆਣਾ 'ਚ ਫ਼ਾਇਰਿੰਗ! ਢਾਬੇ ਦੇ ਬਾਹਰ ਚੱਲ ਗਈਆਂ ਗੋਲ਼ੀਆਂ
NEXT STORY