ਅੰਮ੍ਰਿਤਸਰ- ਵਿਆਹ ਦੋ ਜ਼ਿੰਦਗੀਆਂ ਨੂੰ ਜੋੜਨ ਵਾਲਾ ਇੱਕ ਪਵਿੱਤਰ ਰਿਸ਼ਤਾ ਹੈ। ਇਸ ਦੇ ਨਾਲ ਦੋ ਪਰਿਵਾਰਾਂ ਦੀ ਸਾਂਝ ਵੱਧਦੀ ਹੈ ਪਰ ਅੱਜ ਦੇ ਸਮੇਂ ਵਿੱਚ ਕੁਝ ਲੋਕਾਂ ਨੇ ਵਿਆਹ ਨੂੰ ਵੀ ਮਜ਼ਾਕ ਬਣਾਕੇ ਰੱਖਿਆ ਹੋਇਆ ਹੈ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਅੰਮ੍ਰਿਤਸਰ ਕੋਰਟ ਖਾਲਸਾ ਦੇ ਰਹਿਣ ਵਾਲੇ ਇੱਕ ਮੁੰਡੇ ਵੱਲੋਂ ਯੂਪੀ ਦੀ ਰਹਿਣ ਵਾਲੀ ਕੁੜੀ ਨਾਲ ਜੂਨ 2024 ਨੂੰ ਮੰਗਣੀ ਕਰਵਾ ਕੇ ਉਸ ਨਾਲ ਵਿਆਹ ਦਾ ਵਾਅਦਾ ਕਰਕੇ ਕਈ ਵਾਰ ਉਸ ਨਾਲ ਸਰੀਰਕ ਸੰਬੰਧ ਬਣਾਏ ਅਤੇ ਦੋਵਾਂ ਦਾ 8 ਜਨਵਰੀ 2025 ਨੂੰ ਵਿਆਹ ਵੀ ਪੱਕਾ ਹੋ ਗਿਆ। ਇਸ ਦੌਰਾਨ ਮੁੰਡੇ ਦੇ ਪਰਿਵਾਰ ਵੱਲੋਂ ਇੱਕ ਹਫਤਾ ਪਹਿਲਾਂ ਹੀ ਕੁੜੀ ਦੇ ਪਰਿਵਾਰ ਨੂੰ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਪੀੜਤ ਕੁੜੀ ਹੁਣ ਇਨਸਾਫ ਲੈਣ ਲਈ ਅੰਮ੍ਰਿਤਸਰ ਪਹੁੰਚੀ ਹੈ।
ਇਹ ਵੀ ਪੜ੍ਹੋ- ਕੇਂਦਰ ਸਰਕਾਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ’ਤੇ ਰਾਸ਼ਟਰੀ ਪੱਧਰ ’ਤੇ ਛੁੱਟੀ ਕਰਨ ਦੀ ਅਪੀਲ
ਪੀੜਤ ਕੁੜੀ ਨੇ ਅੰਮ੍ਰਿਤਸਰ ਵਿਖੇ ਪੁਲਸ ਨੂੰ ਦਰਖਾਸਤ ਦਿੰਦਿਆ ਦੱਸਿਆ ਕਿ ਉਹ ਯੂਪੀ ਦੀ ਰਹਿਣ ਵਾਲੀ ਹੈ ਤੇ ਜੂਨ 2024 ਵਿੱਚ ਉਸਦਾ ਕੋਟ ਖਾਲਸਾ ਦੇ ਰਹਿਣ ਵਾਲੇ ਅਜਮਿੰਦਰ ਸਿੰਘ ਸੰਧੂ ਨਾਮਕ ਨੌਜਵਾਨ ਨਾਲ ਰਿਸ਼ਤਾ ਹੋਇਆ ਸੀ ਅਤੇ ਰਿਸ਼ਤਾ ਹੋਣ ਤੋਂ ਬਾਅਦ ਕਈ ਵਾਰ ਨੌਜਵਾਨ ਉਸ ਨੂੰ ਮਿਲਣ ਲਖਨਊ ਤੱਕ ਗਿਆ ਤੇ ਕਈ ਵਾਰ ਉਸ ਨੂੰ ਮਿਲਣ ਅੰਮ੍ਰਿਤਸਰ ਵੀ ਆਈ। ਇਸ ਦੌਰਾਨ ਦੋਵਾਂ ਵਿੱਚ ਸਰੀਰਕ ਸੰਬੰਧ ਵੀ ਬਣੇ ਅਤੇ ਹੁਣ ਉਹਨਾਂ ਦਾ 8 ਜਨਵਰੀ 2024 ਨੂੰ ਵਿਆਹ ਵੀ ਪੱਕਾ ਹੋਇਆ ਸੀ, ਜਿਸ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਲੱਖਾਂ ਦੇ ਕਰੀਬ ਪੈਸੇ ਲਗਾ ਕੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਅਤੇ ਹੁਣ ਮੁੰਡੇ ਦੇ ਪਰਿਵਾਰ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਕੁੜੀ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਵਿਆਹ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਸਨ ਅਤੇ ਸਾਰੇ ਵਿਆਹ ਲਈ ਰਿਜ਼ੋਰਟ ਵੀ ਬੁੱਕ ਕਰ ਲਿਆ ਸੀ। ਇੱਥੋਂ ਤੱਕ ਕਿ ਵਿਆਹ ਲਈ ਸਾਰੇ ਰਿਸ਼ਤੇਦਾਰਾਂ ਨੂੰ ਕਾਰਡ ਵੀ ਵੰਡ ਦਿੱਤੇ ਸਨ ਪਰ ਹੁਣ ਇਕਦਮ ਹੀ ਮੁੰਡੇ ਦੇ ਪਰਿਵਾਰ ਵੱਲੋਂ ਵਿਆਹ ਲਈ ਇਨਕਾਰ ਕਰ ਦਿੱਤਾ ਹੈ ਜਿਸ ਨਾਲ ਕਿ ਉਹਨਾਂ ਦੀ ਰਿਸ਼ਤੇਦਾਰੀ 'ਚ ਬਹੁਤ ਬਦਨਾਮੀ ਹੋਵੇਗੀ। ਪੀੜਤ ਕੁੜੀ ਨੇ ਰੋ-ਰੋ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 3 ਦਿਨ ਮੀਂਹ ਪਵੇਗਾ ਮੀਂਹ! ਦੇਖੋ ਮੌਸਮ ਵਿਭਾਗ ਦਾ ਤਾਜ਼ਾ ਅਲਰਟ
ਦੂਜੇ ਪਾਸੇ ਇਸ ਮਾਮਲੇ 'ਚ ਮਹਿਲਾ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਮੁੰਡੇ ਪਰਿਵਾਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਆਂ ਦੀਆਂ ਲੱਗੀਆਂ ਮੌਜਾਂ, ਭਲਕੇ ਇਸ ਜ਼ਿਲ੍ਹੇ ਦੇ ਸਾਰੇ ਰੂਟਾਂ 'ਤੇ ਸ਼ੁਰੂ ਹੋ ਜਾਣਗੀਆਂ ਸਰਕਾਰੀ ਬੱਸਾਂ
NEXT STORY