ਬਟਾਲਾ, (ਸੈਂਡੀ)- ਕਾਦੀਅਾਂ ਬੱਸ ਸਟੈਂਡ ’ਤੇ ਨਵੀਂ ਬਣੀ ਬੂਟਾਂ ਦੀ ਦੁਕਾਨ ’ਚ ਬੀਤੀ ਰਾਤ ਚੋਰਾਂ ਵੱਲੋਂ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਮਦਨ ਲਾਲ ਨੇ ਦੱਸਿਆ ਕਿ ਮੈਂ ਕੁਝ ਦਿਨ ਪਹਿਲਾਂ ਹੀ ਇਥੇ ਪ੍ਰਦੀਪ ਬੂਟ ਹਾਊਸ ਦੀ ਦੁਕਾਨ ਪਾਈ ਹੈ ਅਤੇ ਅਜੇ ਵੀ ਦੁਕਾਨ ਅੰਦਰ ਰਿਪੇਅਰ ਦਾ ਕੰਮ ਚੱਲ ਰਿਹਾ ਹੈ। ਬੀਤੀ ਰਾਤ ਮੈਂ ਆਪਣੀ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ ਤੇ ਜਦੋਂ ਅੱਜ ਸਵੇਰੇ ਦੁਕਾਨ ’ਤੇ ਆਇਆ ਤਾਂ ਦੇਖਿਆ ਕਿ ਦੁਕਾਨ ਨਾਲ ਲੱਗਦੇ ਦਰਵਾਜ਼ੇ ਨੂੰ ਚੋਰਾਂ ਵੱਲੋਂ ਤੋਡ਼ ਕੇ ਦੁਕਾਨ ’ਚੋਂ ਐੱਲ. ਈ. ਡੀ. ਕੈਮਰੇ ਤੇ ਕੈਮਰੇ ਦਾ ਰਿਕਾਰਡਰ ਸਮੇਤ ਕੀਮਤੀ ਸਾਮਾਨ ਚੋਰੀ ਕਰ ਲਿਅਾ ਗਿਅਾ ਸੀ, ਜਿਸ ਦੀ ਕੁੱਲ ਕੀਮਤ 65 ਹਜ਼ਾਰ ਰੁਪਏ ਬਣਦੀ ਹੈ। ਇਸ ਸਬੰਧੀ ਥਾਣਾ ਕਾਦੀਅਾਂ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੇ ਬਾਦਲਾਂ ਦੀ ਅਸਲੀਅਤ ਉਜਾਗਰ ਕੀਤੀ : ਆਪ ਆਗੂ
NEXT STORY