ਅੰਮ੍ਰਿਤਸਰ- ਵਾਲਮੀਕਿ ਜਥੇਬੰਦੀਆਂ ਵੱਲੋਂ ਅੱਜ ਅੰਮ੍ਰਿਤਸਰ ਦੀ ਏਅਰਪੋਰਟ ਰੋਡ 'ਤੇ ਧਰਨਾ ਲਗਾਇਆ ਹੈ। ਜਾਣਕਾਰੀ ਮੁਤਾਬਕ ਵਾਲਮੀਕਿ ਜਥੇਬੰਦੀਆਂ ਵੱਲੋਂ ਇਹ ਧਰਨਾ ਇਮਪਰੂਵਮੈਂਟ ਟਰੱਸਟ ਦੇ ਜੇਈ ਵੱਲੋਂ ਸਫਾਈ ਸੇਵਕ ਨੂੰ ਜਾਤੀ ਸੂਚਕ ਸ਼ਬਦ ਬੋਲੇ ਜਾਣ 'ਤੇ ਲਗਾਇਆ ਗਿਆ ਹੈ। ਵਾਲਮੀਕਿ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਈ ਦੇ ਖ਼ਿਲਾਫ਼ ਕਾਰਵਾਈ ਨਾ ਕਰਨ 'ਤੇ ਧਰਨਾ ਲਗਾਇਆ ਹੈ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਭਾਖੜਾ ਨਹਿਰ 'ਚੋਂ ਮਿਲੀ ਮਾਡਲ ਕੁੜੀ ਦੀ ਲਾਸ਼
ਐੱਸ.ਪੀ. ਹਰਪਾਲ ਸਿੰਘ ਦੇ ਵੱਲੋਂ ਵਾਲਮੀਕਿ ਜਥੇਬੰਦੀਆਂ ਨੂੰ ਵਿਸ਼ਵਾਸ ਦਵਾਇਆ ਗਿਆ ਹੈ ਕਿ ਅੱਜ ਹੀ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ। ਆਖਿਰਕਾਰ ਸਹਿਮਤੀ ਤੋਂ ਬਾਅਦ ਏਅਰਪੋਰਟ ਰੋਡ ਖਾਲੀ ਕੀਤਾ ਗਿਆ। ਉੱਥੇ ਹੀ ਮਹਿਲਾ ਵੱਲੋਂ ਕਿਹਾ ਕਿ ਮੈਂ ਜੇ.ਈ. ਕੋਲ ਗਈ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਦਿਨ ਤਿਉਹਾਰ ਆ ਰਿਹਾ ਹੈ ਤਾਂ ਮੈਨੂੰ ਤਨਖਾਹ ਦਿੱਤੀ ਜਾਵੇ। ਇਸ 'ਤੇ ਉਨ੍ਹਾਂ ਵੱਲੋਂ ਮੈਨੂੰ ਗਾਲੀ ਗਲੋਚ ਕਰ ਜਾਤੀ ਸੂਚਕ ਸ਼ਬਦ ਬੋਲੇ ਗਏ । ਉੱਥੇ ਹੀ ਐੱਸ. ਪੀ. ਹਰਪਾਲ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਮਹਿਲਾ ਦੇ ਵੱਲੋਂ ਜੋ ਸ਼ਿਕਾਇਤ ਦਿੱਤੀ ਜਾਵੇਗੀ, ਉਸ ਦੇ ਮੁਤਾਬਿਕ ਕਾਰਵਾਈ ਕੀਤੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਕੇਟਰੀ ਮਾਰਕੀਟ ਕਮੇਟੀ ਖੇਮਕਰਨ ਨੇ ਆੜ੍ਹਤੀਆਂ ਨਾਲ ਕੀਤੀ ਮੀਟਿੰਗ
NEXT STORY