ਫਰੀਦਕੋਟ, (ਰਾਜਨ)- ਪੁਲਸ ਪਾਰਟੀ ਨੇ ਇਕ ਅੌਰਤ ਨੂੰ 5 ਕਿਲੋ ਚੂਰਾ-ਪੋਸਤ ਸਣੇ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਸੂਆ ਪੁਲ, ਜੈਤੋ ਵਿਖੇ ਪੁੱਜੇ। ਇਸ ਸਮੇਂ ਇਕ ਅੌਰਤ, ਜਿਸ ਦੀ ਪਛਾਣ ਵੀਰਪਾਲ ਕੌਰ ਪਤਨੀ ਮੱਲ ਸਿੰਘ ਵਾਸੀ ਜੀਵਨ ਨਗਰ, ਕੋਟਕਪੂਰਾ ਵਜੋਂ ਹੋਈ, ਉਹ ਹੱਥ ਵਿਚ ਝੋਲਾ ਲਈ ਆਉਂਦੀ ਦਿਖਾਈ ਦਿੱਤੀ। ਇਹ ਅੌਰਤ ਪੁਲਸ ਨੂੰ ਵੇਖ ਕੇ ਘਬਰਾ ਕੇ ਜਦੋਂ ਪਿੱਛੇ ਨੂੰ ਮੁਡ਼ਨ ਲੱਗੀ ਤਾਂ ਪੁਲਸ ਪਾਰਟੀ ਨੇ ਇਸ ਨੂੰ ਰੋਕ ਕੇ ਥੈਲੇ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਉਕਤ ਮਾਤਰਾ ਵਿਚ ਚੂਰਾ-ਪੋਸਤ ਬਰਾਮਦ ਹੋਇਆ। ਉਕਤ ਅੌਰਤ ਵਿਰੁੱਧ ਮੁਕੱਦਮਾ ਦਰਜ ਕਰ ਕੇ ਪੁਲਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।
ਦਾਜ ਦੇ ਮਾਮਲੇ ’ਚ ਪਤੀ ਸਮੇਤ 4 ਖਿਲਾਫ਼ ਮੁਕੱਦਮਾ ਦਰਜ
NEXT STORY