ਮੂਨਕ(ਜ.ਬ.)-ਟਰੈਕਟਰ ਚਾਲਕ ਵੱਲੋਂ ਟੱਕਰ ਮਾਰਨ ’ਤੇ ਵਿਅਕਤੀ ਦੀ ਮੌਤ ਦਾ ਮਾਮਲਾ ਥਾਣਾ ਮੂਨਕ ’ਚ ਦਰਜ ਹੋਇਆ। ਜਾਣਕਾਰੀ ਅਨੁਸਾਰ ਮੂਨਕ ਦੇ ਵਾਰਡ ਨੰ. 11 ਦੇ ਵਾਸੀ ਗੁਰਪ੍ਰਤੀ ਸਿੰਘ ਪੁੱਤਰ ਹਰੀ ਸਿੰਘ ਵੱਲੋਂ ਦਿੱਤੇ ਬਿਆਨ ਅਨੁਸਾਰ ਉਸਦਾ ਪਿਤਾ ਹਰੀ ਸਿੰਘ ਆਪਣੇ ਮੋਟਰਸਾਈਕਲ ਨੰਬਰ ਪੀ. ਬੀ. 31 ਆਰ. 3528 ਮਾਰਕਾ ਸਪਲੈਂਡਰ ’ਤੇ ਆਪਣੇ ਕੰਮ ਜਾਖਲ ਜਾ ਰਿਹਾ ਸੀ ਤਾਂ ਕਰੀਬ 9.00 ਵਜੇ ਸਵੇਰੇ ਮੂਨਕ-ਜਾਖਲ ਰੋਡ ਡੀ.ਏ.ਵੀ. ਸਕੂਲ ਤੋਂ ਥੋੜਾ ਜਾ ਅੱਗੇ ਪੁੱਜਿਆ ਤਾਂ ਸਾਹਮਣੇ ਤੋਂ ਜਾਖਲ ਸਾਈਡ ਵੱਲੋਂ ਇਕ ਟਰੈਕਰਟ ਨੰਬਰ ਪੀ. ਬੀ. 31 ਪੀ 6135 ਮਾਰਕਾ ਸਵਰਾਜ -855 ਨੇ ਸਮੇਤ ਟਰਾਲੀ ਤੇਜ਼ ਰਫਤਾਰੀ ਅਤੇ ਲਾਪ੍ਰਵਾਹੀ ਨਾਲ ਲਿਆ ਕੇ ਉਸਦੇ ਪਿਤਾ ਦੇ ਮੋਟਰਸਾਈਕਲ ’ਚ ਟੱਕਰ ਮਾਰੀ ਦਿੱਤੀ। ਜਿਸ ਕਾਰਨ ਉਸਦਾ ਪਿਤਾ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਗਿਆ ਅਤੇ ਉਸਦੇ ਕਾਫੀ ਸੱਟਾਂ ਵੱਜੀਆਂ।ਟਰੈਕਟਰ ਚਾਲਕ ਹਰਮਨਪ੍ਰਰੀਤ ਸਿੰਘ ਉਕਤ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਕਰਾਚੀ ਦੇ ਇਕ ਸਕੂਲ ਦੇ ਹੈੱਡਮਾਸਟਰ ਨੇ 10 ਸਾਲਾ ਵਿਦਿਆਰਥਣ ਨੂੰ ਬਣਾਇਆ ਹਵਸ ਦਾ ਸ਼ਿਕਾਰ
ਮੁੱਦਈ ਨੇ ਰਾਹਗੀਰ ਦੀ ਮਦਦ ਨਾਲ ਆਪਣੇ ਪਿਤਾ ਨੂੰ ਸਿਵਲ ਹਸਪਤਾਲ ਮੂਨਕ ਵਿਖੇ ਦਾਖਲ ਕਰਾਇਆ ਤਾਂ ਡਾਕਟਰ ਨੇ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਆਸਟ੍ਰੇਲੀਆ ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, 2 ਧੀਆਂ ਦਾ ਪਿਓ ਸੀ ਨੌਜਵਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਮੀਨੀ ਝਗੜੇ ਨੂੰ ਲੈ ਕੇ ਜਾਨਲੇਵਾ ਹਮਲਾ, 30 ਨਾਮਜ਼ਦ
NEXT STORY