ਖਰੜ (ਅਮਰਦੀਪ ਸਿੰਘ ਸੈਣੀ) : ਨਿਊ ਸੰਨੀ ਇਨਕਲੇਵ ਦੇ ਵਸਨੀਕਾਂ ਵੱਲੋਂ ਬਾਜਵਾ ਡਿਵੈਲਪਰ ਖ਼ਿਲਾਫ਼ ਅੱਜ ਖਰੜ ਮੋਹਾਲੀ ਕੌਮੀ ਮਾਰਗ ’ਤੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਵਸਨੀਕਾਂ ਨੇ ਦੱਸਿਆ ਕਿ ਇਲਾਕੇ ਵਿਚ ਕਈ ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ ਹੈ, ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ। ਇਸ ਮੌਕੇ ਵਾਰਡ ਦੇ ਕੌਂਸਲਰ ਹਰਿੰਦਰ ਪਾਲ ਸਿੰਘ ਜੋਲੀ ਨੇ ਦੱਸਿਆ ਕਿ ਡਿਵੈਲਪਰ ਵੱਲੋਂ ਬਿਜਲੀ ਬਿੱਲਾਂ ਦਾ ਭੁਗਤਾਨ ਨਾ ਕਰਨ ਕਾਰਨ ਬਿਜਲੀ ਵਿਭਾਗ ਨੇ ਮੀਟਰ ਕੱਟ ਕੇ ਹਟਾ ਦਿੱਤੇ ਹਨ।
ਮੀਟਰ ਤੋਂ ਬਾਅਦ ਬਿਲਡਰ ਵੱਲੋਂ ਸਿੱਧੀ ਕੁੰਡੀ ਪਾ ਕੇ ਕਨੈਕਸ਼ਨ ਦਿੱਤਾ ਗਿਆ ਸੀ ਜੋ ਕਿ ਕੱਲ ਬਿਜਲੀ ਵਿਭਾਗ ਵੱਲੋਂ ਉਸ ਨੂੰ ਜੁਰਮਾਨਾ ਲਗਾ ਕੇ ਤਾਰ ਕਨੈਕਸ਼ਨ ਵੀ ਕੱਟ ਦਿੱਤਾ ਹੈ। ਕੌਂਸਲਰ ਜੋਲੀ ਨੇ ਮੰਗ ਕੀਤੀ ਕਿ ਤੁਰੰਤ ਪਹਿਲ ਦੇ ਅਧਾਰ ’ਤੇ ਪੀਣ ਵਾਲੇ ਪਾਣੀ ਦੀ ਸਪਲਾਈ ਮੁੜ ਸ਼ੁਰੂ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ ਅਤੇ ਵਸਨੀਕ ਵੱਡੇ ਪੱਧਰ ’ਤੇ ਰੋਸ ਧਰਨਾ ਕਰਨ ਲਈ ਮਜਬੂਰ ਹੋਣਗੇ।
ਸਬਜ਼ੀ ਮੰਡੀ 'ਚ ਵੱਡੀ ਘਪਲੇਬਾਜ਼ੀ! ਇਕ ਦਰਜਨ ਫ਼ਰਮਾਂ ਦੇ ਵਹੀ ਖ਼ਾਤੇ ਜ਼ਬਤ
NEXT STORY