ਚੰਡੀਗੜ੍ਹ, (ਸੰਦੀਪ)— ਵਿਦੇਸ਼ ਜਾਣ ਲਈ ਏਲਾਂਤੇ ਮਾਲ ਸਥਿਤ ਦਫ਼ਤਰ 'ਚ ਬਣੇ ਸੈਂਟਰ 'ਚ ਹੋਣ ਵਾਲੀ ਪ੍ਰੀਖਿਆ ਦੌਰਾਨ ਪ੍ਰੀਖਿਆਰਥੀ ਦੀ ਥਾਂ ਕਿਸੇ ਹੋਰ ਨੂੰ ਬਿਠਾਉਣ ਦੇ ਮਾਮਲੇ 'ਚ ਪੁਲਸ ਨੇ ਚਲਾਨ ਪੇਸ਼ ਕਰ ਦਿੱਤਾ ਹੈ। ਪੁਲਸ ਨੇ ਸੁਖਮੰਦਰ ਸਿੰਘ, ਅਮਿਤ, ਮਨਦੀਪ, ਤਰਨਦੀਪ, ਮਨਦੀਪ (ਪ੍ਰੀਖਿਆ ਕੇਂਦਰ ਮੈਨੇਜਰ) ਅਤੇ ਗੁਰਲਾਲ ਸਿੰਘ ਖਿਲਾਫ ਲਗਭਗ 2500 ਪੇਜਾਂ ਦਾ ਚਲਾਨ ਪੇਸ਼ ਕੀਤਾ ਹੈ। ਸੁਣਵਾਈ 30 ਜਨਵਰੀ ਨੂੰ ਹੋਵੇਗੀ। ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ ਮਨਦੀਪ ਖਿਲਾਫ ਆਈ. ਪੀ. ਸੀ. ਦੀ ਧਾਰਾ-419, 420 ਅਤੇ 120 ਬੀ ਤਹਿਤ ਕੇਸ ਦਰਜ ਕੀਤਾ ਹੈ। ਨੋਇਡਾ ਸਥਿਤ ਨਿੱਜੀ ਐਜੂਕੇਸ਼ਨ ਸਰਵਿਸ ਪ੍ਰਾਈਵੇਟ ਲਿਮਟਿਡ ਦੇ ਰੀਪ੍ਰੈਜ਼ੈਂਟੇਟਿਵ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ।
ਧੀ ਨੂੰ ਗਰਭਵਤੀ ਕਰਨ ਵਾਲਾ ਕਲਯੁਗੀ ਪਿਓ ਗ੍ਰਿਫਤਾਰ
NEXT STORY