ਫਿਰੋਜ਼ਪੁਰ (ਕੁਮਾਰ)- ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਵੱਲੋਂ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ’ਤੇ ਲਗਾਈ ਪਾਬੰਦੀ ਦੇ ਬਾਵਜੂਦ ਇਸ ਦੀ ਵਿਕਰੀ ਹੋ ਰਹੀ ਹੈ ਅਤੇ ਲੋਕ ਇਸ ਡੋਰ ਨਾਲ ਪਤੰਗ ਵੀ ਉਡਾ ਰਹੇ ਹਨ। ਫਿਰੋਜ਼ਪੁਰ ਸਿਟੀ ਦੇ ਥਾਣੇ ਨੇੜੇ 10+1 ਜਮਾਤ ਦਾ ਵਿਦਿਆਰਥੀ ਵੰਸ਼ ਕੁਮਾਰ ਚਾਈਨਾ ਡੋਰ ਨਾਲ ਜ਼ਖਮੀ ਹੋ ਗਿਆ ਅਤੇ ਉਸ ਦੇ ਹੱਥ ’ਤੇ ਡਾਕਟਰ ਵੱਲੋਂ ਟਾਂਕੇ ਲਗਾਏ ਗਏ ਹਨ।
ਇਹ ਵੀ ਪੜ੍ਹੋ- ਗੱਲਬਾਤ ਹੋਈ ਬੰਦ ਤਾਂ ਗੁੱਸੇ 'ਚ ਆ ਕੇ ਨੌਜਵਾਨ ਨੇ ਕਰ'ਤਾ ਕਾਂਡ, ਔਰਤ ਦੇ ਫਲੈਟ ਨੂੰ ਹੀ ਲਾ ਦਿੱਤੀ ਅੱਗ
ਇਸ ਸਬੰਧੀ ਜਾਣਕਾਰੀ ਦਿੰਦਿਆਂ 'ਜਾਗੋ ਮਾਪੇ ਜਾਗੋ' ਸੰਸਥਾ ਦੇ ਸਕੱਤਰ ਪਰਵਿੰਦਰ ਕੁਮਾਰ ਵਾਸੀ ਮੋਰੀ ਗੇਟ ਫਿਰੋਜ਼ਪੁਰ ਸ਼ਹਿਰੀ ਨੇ ਦੱਸਿਆ ਕਿ ਦੁਪਹਿਰ ਵੇਲੇ ਉਨ੍ਹਾਂ ਦਾ ਪੁੱਤਰ ਸਕੂਟਰ ’ਤੇ ਜਾ ਰਿਹਾ ਸੀ ਅਤੇ ਜਿਵੇਂ ਹੀ ਉਹ ਥਾਣਾ ਸਿਟੀ ਨੇੜੇ ਪੁੱਜਾ ਤਾਂ ਉਸ ਦੇ ਸਕੂਟਰ ’ਤੇ ਚਾਈਨਾ ਡੋਰ ਆ ਡਿੱਗੀ। ਇਸ ਦੌਰਾਨ ਉਸ ਨੇ ਬੜੀ ਮੁਸ਼ਕਲ ਨਾਲ ਆਪਣੀ ਗਰਦਨ ਬਚਾਈ, ਪਰ ਬਚਦੇ-ਬਚਾਉਂਦੇ ਇਹ ਡੋਰ ਉਸ ਦੇ ਹੱਥ ਦੀਆਂ ਉਂਗਲਾਂ ’ਤੇ ਫਿਰ ਗਈ, ਜਿਸ ਨਾਲ ਉਸ ਦੇ ਹੱਥ ਦੀਆਂ ਉਂਗਲੀਆਂ ਕੱਟ ਕੇ ਬੁਰੀ ਤਰ੍ਹਾਂ ਜਖਮੀ ਹੋ ਗਈਆਂ।
ਇਹ ਵੀ ਪੜ੍ਹੋ- ਟ੍ਰੈਕ 'ਤੇ ਚੱਲ ਰਹੀ ਕੁੜੀ ਨੂੰ ਬਚਾਉਣ ਗਿਆ ਨੌਜਵਾਨ ਖ਼ੁਦ ਵੀ ਆਇਆ ਟ੍ਰੇਨ ਦੀ ਲਪੇਟ 'ਚ, ਦੋਵਾਂ ਦੀ ਹੋਈ ਮੌਤ
ਉਨ੍ਹਾ ਦੱਸਿਆ ਕਿ ਉਸ ਦੇ ਪੁੱਤਰ ਵੰਸ਼ ਦੇ ਹੱਥ ’ਤੇ ਟਾਂਕੇ ਲੱਗੇ ਹਨ ਅਤੇ ਡਾਕਟਰ ਦਾ ਕਹਿਣਾ ਹੈ ਕਿ ਜੇਕਰ ਇਹ ਡੋਰ ਥੋੜੀ ਹੋਰ ਫਿਰ ਜਾਂਦੀ ਤਾਂ ਨਾੜਾਂ ਕੱਟੀਆਂ ਜਾ ਸਕਦੀਆਂ ਸਨ। ਉਨ੍ਹਾਂ ਦੱਸਿਆ ਕਿ ਵੰਸ਼ ਦੀ ਪ੍ਰੀਖਿਆ 20 ਫਰਵਰੀ ਨੂੰ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਖ਼ਤਰਨਾਕ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਵਰਤਣ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਨਸ਼ੇ ਦੀ ਭੇਟ ਚੜ੍ਹਿਆ ਇਕ ਹੋਰ ਨੌਜਵਾਨ, ਸਤਲੁਜ ਕਿਨਾਰਿਓਂ ਮਿਲੀ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਲਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਮੁੱਖ ਮੰਤਰੀ ਵੱਲੋਂ ਪੰਜਾਬ ’ਚ ਆਪਣੀ ਤਰ੍ਹਾਂ ਦੀ ਪਹਿਲੀ ਸਕੀਮ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਦਾ ਆਗਾਜ਼
NEXT STORY