ਲੁਧਿਆਣਾ, (ਸਲੂਜਾ)- ਇਕ ਅੰਮ੍ਰਿਤਧਾਰੀ ਨੌਜਵਾਨ ਦੀ ਸੋਮਵਾਰ ਉਸ ਸਮੇਂ ਦਰਦਨਾਕ ਮੌਤ ਹੋ ਗਈ, ਜਦ ਉਹ ਗਿਆਸਪੁਰਾ ਇਲਾਕੇ 'ਚ ਰੇਲਵੇ ਲਾਈਨਾਂ ਕੋਲ ਪੈਦਲ ਜਾ ਰਿਹਾ ਸੀ ਤਾਂ ਇਕ ਗੁਜ਼ਰ ਰਹੀ ਟਰੇਨ ਦੀ ਲਪੇਟ 'ਚ ਆ ਗਿਆ। ਮ੍ਰਿਤਕ ਦੀ ਉਮਰ ਲਗਭਗ 30-32 ਸਾਲ ਦੇ ਵਿਚਕਾਰ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ। ਇਸ ਲਈ ਬਣਦੀ ਕਾਨੂੰਨੀ ਪ੍ਰਕਿਰਿਆ ਤਹਿਤ ਮ੍ਰਿਤਕ ਦੀ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤਾ ਗਿਆ ਹੈ।
ਕੈਪਟਨ ਦੇ ਦਾਦੇ ਦੇ 17 ਕਰੋੜ ਦੇ ਡਿਨਰ ਸੈੱਟ ਦੀ ਪੜ੍ਹੋ ਅਸਲ ਕਹਾਣੀ
NEXT STORY