ਲੁਧਿਆਣਾ, (ਰਾਜ): ਢੰਡਾਰੀ ਖੁਰਦ ਦੀ ਜਸਵੀਰ ਕਾਲੋਨੀ ਵਿੱਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਇੱਕ 19 ਸਾਲਾ ਕੁੜੀ ਨੇ ਗੁਆਂਢੀ ਦੇ ਲਗਾਤਾਰ ਮਾਨਸਿਕ ਪਰੇਸ਼ਾਨੀ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮਾਸੂਮ ਨੇ ਨੇੜਲੀ ਫੈਕਟਰੀ ਦੇ ਬਾਇਲਰ ਟੈਂਕ ਵਿੱਚ ਛਾਲ ਮਾਰ ਕੇ ਮੌਤ ਨੂੰ ਗਲੇ ਲਗਾ ਲਿਆ। ਮ੍ਰਿਤਕਾ ਦੀ ਪਛਾਣ ਕਾਜਲ ਵਜੋਂ ਹੋਈ ਹੈ। ਚਸ਼ਮਦੀਦਾਂ ਦੇ ਅਨੁਸਾਰ ਕਾਜਲ ਫੈਕਟਰੀ ਦੀ ਉੱਚੀ ਕੰਧ ਟੱਪ ਗਈ ਤੇ ਸਿੱਧੀ ਬਾਇਲਰ ਟੈਂਕ ਵਿੱਚ ਡਿੱਗ ਪਈ। ਉਸੇ ਸਮੇਂ ਉਸਦਾ ਦੁਪੱਟਾ ਟੈਂਕ ''ਤੇ ਲੱਗੀਆਂ ਕੰਡਿਆਲੀਆਂ ਤਾਰਾਂ ਵਿੱਚ ਫਸ ਗਿਆ, ਜਿਸ ਕਾਰਨ ਲੋਕਾਂ ਨੇ ਉਸ ਨੂੰ ਦੇਖਿਆ ਅਤੇ ਦਹਿਸ਼ਤ ਫੈਲ ਗਈ।
ਜਦੋਂ ਲੋਕਾਂ ਨੇ ਕਾਜਲ ਦੇ ਪਿਤਾ ਸੰਜੇ ਮਹਿਤਾ, ਜੋ ਕਿ ਉਸੇ ਫੈਕਟਰੀ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਹੈ, ਨੂੰ ਦੱਸਿਆ, ਤਾਂ ਉਹ ਮੌਕੇ ''ਤੇ ਪਹੁੰਚੇ। ਉਨ੍ਹਾਂ ਦੀ ਧੀ ਦੀ ਲਾਸ਼ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਬਾਹਰ ਕੱਢੀ ਗਈ। ਪਿਤਾ ਦੇ ਅਨੁਸਾਰ ਇਕ ਗੁਆਂਢੀ ਨੌਜਵਾਨ ਪਿਛਲੇ ਕਈ ਮਹੀਨਿਆਂ ਤੋਂ ਕਾਜਲ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਸ਼ੀ ਪਹਿਲਾਂ ਹੀ ਵਿਆਹਿਆ ਹੋਇਆ ਹੈਅਤੇ ਉਸਦੇ ਬੱਚੇ ਹਨ।
ਇਸ ਦੇ ਬਾਵਜੂਦ ਉਹ ਕਾਜਲ ਨੂੰ ਆਪਣੇ ਨਾਲ ਵਿਆਹ ਕਰਨ ਲਈ ਮਜਬੂਰ ਕਰ ਰਿਹਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਨੇ ਦੋਸ਼ੀ ਨੂੰ ਕਈ ਵਾਰ ਸਮਝਾਇਆ ਪਰ ਉਹ ਆਪਣੀਆਂ ਹਰਕਤਾਂ ਤੋਂ ਨਹੀਂ ਹਟਿਆ। ਅੰਤ ਵਿੱਚ ਕਾਜਲ ਇਸ ਪਰੇਸ਼ਾਨੀ ਨੂੰ ਬਰਦਾਸ਼ਤ ਨਹੀਂ ਕਰ ਸਕੀ ਤੇ ਉਸਨੇ ਖੁਦਕੁਸ਼ੀ ਕਰ ਲਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਫੋਕਲ ਪੁਆਇੰਟ ਥਾਣਾ ਪੁਲਸ ਮੌਕੇ ''ਤੇ ਪਹੁੰਚ ਗਈ। ਪੁਲਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਐੱਸ.ਐੱਚ.ਓ. ਸਬ-ਇੰਸਪੈਕਟਰ ਕੁਲਵੀਰ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ ਪਰ ਪਰਿਵਾਰ ਵੱਲੋਂ ਲਗਾਏ ਗਏ ਗੰਭੀਰ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਬੱਚੀ ਨਾਲ ਸਰੀਰਕ ਛੇੜਛਾੜ ਦੇ ਮਾਮਲੇ ’ਚ ਦੋਸ਼ੀ ਨੂੰ 3 ਸਾਲ ਦੀ ਕੈਦ
NEXT STORY