ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਦਿੱਲੀ ਵਿਖੇ ਕਿਸਾਨਾਂ ਵਲੋਂ ਚਲਾਏ ਜਾ ਰਹੇ ਸੰਘਰਸ਼ 'ਚ ਆਪਣਾ ਹਿੱਸਾ ਪਾਉਣ ਲਈ ਹਰ ਕੋਈ ਜਾਗਰੂਕ ਇਨਸਾਨ ਜਾ ਰਿਹਾ ਹੈ। ਇਸੇ ਲੜੀ ਤਹਿਤ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਟੀਮ ਵੀ 6 ਲੱਖ ਰੁਪਏ ਦੀਆਂ ਕਿਤਾਬਾਂ ਲੈ ਕੇ ਦਿੱਲੀ ਪਹੁੰਚ ਗਈ ਹੈ ਤੇ ਕਿਸਾਨਾਂ ਨੂੰ ਬਿਲਕੁੱਲ ਮੁਫ਼ਤ ਚੰਗੀਆਂ ਕਿਤਾਬਾਂ ਵੰਡੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਹਵਸੀ ਭੇੜੀਏ ਨੇ ਦੋਸਤ ਦੀ 14 ਸਾਲਾ ਧੀ ਨੂੰ ਬਣਾਇਆ ਹਵਸ ਸ਼ਿਕਾਰ, ਇੰਝ ਖੁੱਲ੍ਹਿਆ ਭੇਤ
ਤਰਕਸ਼ੀਲ ਸੁਸਾਇਟੀ ਦੇ ਸੂਬਾ ਜਥੇਬੰਧਕ ਮੁੱਖੀ ਰਾਜਿੰਦਰ ਭਦੌੜ ਤੇ ਸਾਹਿਤ ਵਿਭਾਗ ਦੇ ਮੁੱਖੀ ਰਾਮ ਸਵਰਨ ਲੱਖੇਵਾਲੀ ਨੇ ਦੱਸਿਆ ਕਿ ਇੰਗਲੈਂਡ 'ਚ ਰਹਿੰਦੇ ਤਰਕਸ਼ੀਲ ਸਨੇਹੀਆਂ ਸਾਥੀ ਭਗਵੰਤ, ਅਵਤਾਰ ਤਾਰੀ ਤੇ ਕਮਲ ਦੇ ਸਹਿਯੋਗ ਨਾਲ ਇਹ ਕਾਰਜ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਤੇ ਅਸੀਂ ਕਿਸਾਨਾਂ ਦੇ ਨਾਲ ਖੜ੍ਹੇ ਹਾਂ। ਤਰਕਸ਼ੀਲ ਆਗੂਆਂ ਤੇ ਸੈਂਕੜੇ ਵਰਕਰਾਂ ਦੀ ਟੀਮ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਕਿਸਾਨਾਂ ਨੂੰ ਮੁਫ਼ਤ ਪੁਸਤਕਾਂ ਵੰਡ ਰਹੀ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਦਾ ਵੱਡਾ ਬਿਆਨ, ਕੈਪਟਨ ਨੇ ਪੰਜਾਬ ਅਤੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ
ਕਿਸਾਨਾਂ ਦੀ ਹਮਾਇਤ 'ਚ ਆਏ ਖੰਨਾ ਦੇ 'ਹੋਟਲ ਮਾਲਕਾਂ' ਨੇ ਕਰ ਦਿੱਤਾ ਵੱਡਾ ਐਲਾਨ
NEXT STORY