ਕੋਟਕਪੂਰ, (ਨਰਿੰਦਰ)- ਸਥਾਨਕ ਬੱਤੀਆਂ ਵਾਲਾ ਚੌਕ ਵਿਚ ਸਵੇਰੇ 10:00 ਤੋਂ ਸ਼ਾਮ 3:00 ਵਜੇ ਤੱਕ ਪਿੰਡ ਲਾਲੇਆਣਾ ਦੇ ਸਾਬਕਾ ਮੈਂਬਰ ਪੰਚਾਇਤ, ਆਰ. ਟੀ. ਆਈ. ਐਕਟੀਵਿਸਟ ਵਿਪਨ ਚੰਦਰ ਕੌਸ਼ਲ ਭੁੱਖ ਹਡ਼ਤਾਲ ’ਤੇ ਬੈਠੇ।
ਇਸ ਸਮੇਂ ਉਨ੍ਹਾਂ ਦੱਸਿਆ ਕਿ ਜੈਤੋ ਰੋਡ ’ਤੇ ਸਥਿਤ ਇਕ ਨਿੱਜੀ ਸਕੂਲ ਦੇ ਮਾਲਕ ਅਤੇ ਕਮੇਟੀ ਮੈਂਬਰਾਂ ਨੇ ਕਥਿਤ ਤੌਰ ’ਤੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਕਰੋਡ਼ਾਂ ਰੁਪਏ ਦੀ ਠੱਗੀ ਅਤੇ ਧੋਖਾਦੇਹੀ ਕੀਤੀ ਹੈ। ਇਸ ਲਈ ਦੋਸ਼ੀਅਾਂ ਵਿਰੁੱਧ ਬਣਦੀਆਂ ਵੱਖ-ਵੱਖ ਧਾਰਾਵਾਂ ਤਹਿਤ ਤੁਰੰਤ ਪਰਚਾ ਦਰਜ ਕੀਤਾ ਜਾਵੇ ਅਤੇ ਮਾਣਯੋਗ ਜਸਟਿਸ ਮਹਿਤਾਬ ਸਿੰਘ ਗਿੱਲ (ਸੇਵਾ ਮੁਕਤ) ਵੱਲੋਂ ਕੀਤੀ ਪਡ਼ਤਾਲ ਦੇ ਹੁਕਮਾਂ ਅਨੁਸਾਰ 50 ਲੱਖ ਰੁਪਏ ਦਾ ਮੁਆਵਜ਼ਾ ਦਿਵਾਇਆ ਜਾਵੇ। ਵਿਪਨ ਚੰਦਰ ਕੌਸ਼ਲ ਨੇ ਇਹ ਵੀ ਮੰਗ ਕੀਤੀ ਕਿ ਗੈਰ-ਕਾਨੂੰਨੀ ਤੌਰ ’ਤੇ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਪਰਚਾ ਦਰਜ ਕਰ ਕੇ ਉਸ ਨੂੰ ਝੂਠੇ ਕੇਸ ’ਚ ਫਸਾਉਣ ਵਾਲੇ ਤਤਕਾਲੀ ਥਾਣਾ ਮੁਖੀ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਉਹ 17 ਤੋਂ 23 ਸਤੰਬਰ ਤੱਕ ਐੱਸ. ਐੱਸ. ਪੀ ਫਰੀਦਕੋਟ ਦੇ ਦਫ਼ਤਰ ਅੱਗੇ ਉਕਤ ਸਮੇਂ ਤੱਕ ਭੁੱਖ ਹਡ਼ਤਾਲ ’ਤੇ ਬੈਠਣਗੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਸਕੂਲ ਦੇ ਮਾਲਕ ਦੀ ਨਾਜਾਇਜ਼ ਮਦਦ ਕਰਨ ਵਾਲੇ ਕਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ। ਇਸ ਮੌਕੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਡਾ. ਜੀਵਨਜੋਤ ਕੌਰ, ਨਰਿੰਦਰ ਰਾਠੌਡ਼, ਮਨਜੀਤ ਸਿੰਘ ਢਿੱਲਵਾਂ, ਰਵੀ ਮੱਤਾ ਆਦਿ ਹਾਜ਼ਰ ਸਨ।
5 ਕਿਲੋ ਚੂਰਾ-ਪੋਸਤ ਸਣੇ 1 ਅੌਰਤ ਕਾਬੂ
NEXT STORY