ਮੋਹਾਲੀ, (ਰਾਣਾ)- ਜਿਥੇ ਇਕ ਪਾਸੇ ਮੋਹਾਲੀ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਲਈ ਸਰਕਾਰ ਵਲੋਂ ਜ਼ੋਰ ਲਾਇਆ ਜਾ ਰਿਹਾ ਹੈ, ਉਥੇ ਹੀ ਜੇਕਰ ਉਥੋਂ ਦੀਆਂ ਸੜਕਾਂ ਦੀ ਹਾਲਤ ਵੇਖੀਏ ਤਾਂ ਜ਼ਿਆਦਾਤਰ ਸਡ਼ਕਾਂ ਟੁੱਟੀਆਂ ਹੀ ਮਿਲਣਗੀਆਂ। ਹਲਕੀ ਜਿਹੀ ਬਰਸਾਤ ਪੈਣ ’ਤੇ ਹੀ ਸਡ਼ਕਾਂ ਟੁੱਟ ਜਾਂਦੀਆਂ ਹਨ। ਉਥੇ ਹੀ ਮਦਨਪੁਰਾ ਚੌਕ ਤੇ ਪੀ. ਸੀ. ਐੱਲ. ਦੀ ਰੋਡ ’ਤੇ ਸਡ਼ਕ ਟੁੱਟੀ ਪਈ ਹੈ ਪਰ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਹੀ ਨਹੀਂ ਹੈ, ਜਦੋਂਕਿ ਉਥੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਫਿਰ ਵੀ ਇਸ ਨੂੰ ਛੇਤੀ ਬਣਾਉਣ ਲਈ ਕੋਈ ਵੀ ਕਦਮ ਨਹੀਂ ਚੁੱਕਿਅਾ ਜਾ ਰਿਹਾ।
ਜਾਣਕਾਰੀ ਅਨੁਸਾਰ ਜੋ ਦੋ ਦਿਨ ਲਗਾਤਾਰ ਬਾਰਿਸ਼ ਪਈ ਸੀ ਤੇ ਮੋਹਾਲੀ ਦੀਆਂ ਸਡ਼ਕਾਂ ਮੀਂਹ ਵੀ ਬਰਦਾਸ਼ਤ ਨਹੀਂ ਕਰ ਸਕੀਆਂ, ਜਿਸ ਕਾਰਨ ਮਦਨਪੁਰਾ ਚੌਕ ਦੀ ਸਡ਼ਕ ਟੁੱਟ ਗਈ ਹੈ ਤੇ ਉਸ ਸਡ਼ਕ ਤੋਂ ਰੋਜ਼ਾਨਾ ਕਾਫ਼ੀ ਗਿਣਤੀ ’ਚ ਵਾਹਨ ਲੰਘਦੇ ਹਨ। ਪ੍ਰਸ਼ਾਸਨ ਵਲੋਂ ਉਥੇ ਸਿਰਫ ਇਕ ਬੋਰਡ ਲਾ ਦਿੱਤਾ ਗਿਆ ਹੈ, ਜਿਸ ਨਾਲ ਹਰ ਸਮੇਂ ਖ਼ਤਰਾ ਬਣਿਆ ਹੋਇਆ ਹੈ।
ਉਥੇ ਹੀ ਫੇਜ਼-7 ਨਿਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਐਕਟਿਵਾ ’ਤੇ ਸ਼ੁੱਕਰਵਾਰ ਸ਼ਾਮ ਨੂੰ ਮਦਨਪੁਰਾ ਚੌਕ ਤੋਂ ਲੰਘ ਰਿਹਾ ਸੀ। ਉਥੇ ਸਡ਼ਕ ਟੁੱਟੀ ਹੋਈ ਹੈ ਤੇ ਜੇਕਰ ਦੂਜੀ ਸਾਈਡ ਤੋਂ ਆ ਰਹੇ ਵਾਹਨ ਦੀ ਲਾਈਟ ਪੈਂਦੀ ਹੈ ਤਾਂ ਸਾਹਮਣੇ ਵਾਲੇ ਚਾਲਕ ਨੂੰ ਕੁਝ ਵੀ ਵਿਖਾਈ ਨਹੀਂ ਦਿੰਦਾ, ਜਿਸ ਕਾਰਨ ਉਥੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ । ਇਸ ਦੇ ਨਾਲ ਹੀ ਪੀ. ਸੀ. ਐੱਲ. ਚੌਕ ਦੀ ਰੋਡ ’ਤੇ ਵੀ ਸਡ਼ਕ ਸਾਈਡ ਤੋਂ ਟੁੱਟੀ ਪਈ ਹੈ।
321 ਕਰੋਡ਼ ਦੇ ਘਪਲੇ ’ਚ 40 ਮੁਲਜ਼ਮਾਂ ਦੀ ਅਗਾਊਂ ਜ਼ਮਾਨਤ ਮਨਜ਼ੂਰ
NEXT STORY