ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)- ਸਮੇਂ ਦੀਆਂ ਸਰਕਾਰਾਂ ਪ੍ਰਸ਼ਾਸਨ ਅਤੇ ਸਿਆਸੀ ਨੇਤਾਵਾਂ ਦਾ ਇਸ ਪਾਸੇ ਬਿਲਕੁਲ ਹੀ ਧਿਆਨ ਨਹੀਂ ਹੈ ਕਿ ਹਰ ਰੋਜ਼ ਸਡ਼ਕਾਂ ’ਤੇ ਹਾਦਸੇ ਵਾਪਰ ਰਹੇ ਹਨ ਅਤੇ ਕਈ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਕਈ ਲੋਕ ਹਾਦਸਿਆਂ ’ਚ ਜ਼ਖ਼ਮੀ ਹੋ ਜਾਂਦੇ ਹਨ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਨੇ ਚੁੱਪੀ ਧਾਰੀ ਹੋਈ ਹੈ।
ਕੁਝ ਸਡ਼ਕਾਂ ਅਜਿਹੀਆਂ ਹਨ, ਜਿਨ੍ਹਾਂ ਦੇ ਕੰਢਿਅਾਂ ’ਤੇ ਗਲਤ ਤਰੀਕੇ ਨਾਲ ਦਰੱਖਤ ਲੱਗੇ ਹੋਏ ਹਨ ਅਤੇ ਕਈ ਦਰੱਖਤ ਤਾਂ ਸਡ਼ਕ ਵਿਚਕਾਰ ਹੀ ਲੱਗੇ ਹੋਏ ਹਨ। ਪਾਵਰਕਾਮ ਮਹਿਕਮਾ ਵੀ ਖਿਆਲ ਨਹੀਂ ਕਰ ਰਿਹਾ ਅਤੇ ਕਈ ਬਿਜਲੀ ਦੇ ਖੰਭੇ ਵੀ ਸਡ਼ਕਾਂ ਦੇ ਕੰਢਿਅਾਂ ’ਤੇ ਗਲਤ ਤਰੀਕੇ ਨਾਲ ਲੱਗੇ ਹੋਏ ਹਨ। ਇਸ ਤੋਂ ਇਲਾਵਾ ਬੇਹੱਦ ਟੁੱਟੀਆਂ ਹੋਈਅਾਂ ਸਡ਼ਕਾਂ ਕਰ ਕੇ ਵੀ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ।
ਦੂਜੇ ਪਾਸੇ ਟਰੈਫਿਕ ਪੁਲਸ ਦੀ ਵੀ ਕਾਰਗੁਜ਼ਾਰੀ ਢਿੱਲੀ ਹੀ ਜਾਪ ਰਹੀ ਹੈ ਕਿਉਂਕਿ ਓਵਰਲੋਡਿਡ ਵਾਹਨ ਸਡ਼ਕਾਂ ’ਤੇ ਸ਼ਰੇਆਮ ਚੱਲ ਰਹੇ ਹਨ ਅਤੇ ਅਜਿਹੇ ਵਾਹਨਾਂ ਕਾਰਨ ਆਵਾਜਾਈ ’ਚ ਵਿਘਨ ਪੈ ਰਿਹਾ ਹੈ ਅਤੇ ਰਾਹਗੀਰਾਂ ਨੂੰ ਹਰ ਸਮੇਂ ਹਾਦਸਾ ਵਾਪਰਨ ਦਾ ਡਰ ਲੱਗਾ ਰਹਿੰਦਾ ਹੈ ਪਰ ਸਬੰਧਤ ਵਿਭਾਗ ਅਜਿਹੇ ਵਾਹਨਾਂ ਨੂੰ ਰੋਕਣ ਤੋਂ ਅਸਮਰੱਥ ਨਜ਼ਰ ਆ ਰਿਹਾ ਹੈ, ਜੇਕਰ ਸਰਕਾਰ ਤੇ ਪ੍ਰਸ਼ਾਸਨ ਅਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਵੱਲ ਧਿਆਨ ਦੇਵੇ ਤਾਂ ਸਡ਼ਕ ਹਾਦਸੇ ਘੱਟ ਸਕਦੇ ਹਨ ਅਤੇ ਕਈ ਮਨੁੱਖੀ ਜਾਨਾਂ ਬਚ ਸਕਦੀਆਂ ਹਨ।
ਮੈਡੀਕਲ ਸਟੋਰ ’ਚੋਂ ਨਕਦੀ ਚੋਰੀ
NEXT STORY