ਪਟਿਆਲਾ, (ਬਲਜਿੰਦਰ)- ਟਰੈਫਿਕ ਪੁਲਸ ਵੱਲੋਂ ਲੋਕਾਂ ਦੀ ਸਹੂਲਤ ਲਈ ਚਲਾਈ ਗਈ ਐਪ ’ਤੇ ਅੱਜ ਕੁੱਝ ਲੋਕਾਂ ਵੱਲੋਂ ਲੀਲਾ ਭਵਨ ਵਿਖੇ ਗਲਤ ਪਾਰਕਿੰਗ ਦੀਆਂ ਫੋਟੋਆਂ ਅਪਲੋਡ ਕਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਪੁਲਸ ਹਰਕਤ ਵਿਚ ਆਈ ਅਤੇ ਟਰੈਫਿਕ ਇੰਚਾਰਜ ਕਰਨੈਲ ਸਿੰਘ ਨੇ ਮੌਕੇ ’ਤੇ ਜਾ ਕੇ ਪਹਿਲਾਂ ‘ਨੌ ਪਾਰਕਿੰਗ’ ਜ਼ੋਨ ਵਿਚ ਖੜ੍ਹੀਆਂ ਗੱਡੀਆਂ ਦੇ ਚਲਾਨ ਕੀਤੇ। ਟੋਅ ਕਰ ਕੇ ਉਨ੍ਹਾਂ ਗੱਡੀਆਂ ਨੂੰ ਉਥੋਂ ਹਟਾਇਆ।
ਇਸ ਮੌਕੇ ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਸ਼ਹਿਰ ਵਿਚ ਗਲਤ ਪਾਰਕਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕੁਝ ਖੇਤਰਾਂ ਨੂੰ ਟੋਅ ਜ਼ੋਨ ਪਹਿਲਾਂ ਹੀ ਐਲਾਨਿਆ ਹੋÎਇਆ ਹੈ। ਜੇਕਰ ਇੱਥੇ ਕਿਤੇ ਵੀ ਗੱਡੀ ਖੜ੍ਹੀ ਦਿਖਾਈ ਦੇਵੇਗੀ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਪੁਲਸ ਵੱਲੋਂ ਜਿਹਡ਼ੀ ਐਪ ਲਾਂਚ ਕੀਤੀ ਗਈ ਹੈ, ਉਸ ’ਤੇ ਆਈ ਸੂਚਨਾ ਦੇ ਅਾਧਾਰ ’ਤੇ ਮੌਕੇ ’ਤੇ ਚਲਾਨ ਕਰ ਕੇ ਵਾਹਨ ਮਾਲਕ ਦੇ ਘਰ ਭੇਜੇ ਜਾ ਰਹੇ ਹਨ। ਇਸ ਐਪ ਦਾ ਕਾਫੀ ਅੱਛਾ ਰਿਸਪਾਂਸ ਆਇਆ ਹੈ। ਲੋਕਾਂ ਵੱਲੋਂ ਟਰੈਫਿਕ ਪੁਲਸ ਨੂੰ ਕਾਫੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ।
ਲੱਖਾਂ ਰੁਪਏ ਦੀ ਧੋਖਾਦੇਹੀ ਦੇ ਦੋਸ਼ ’ਚ ਲਡ਼ਕੀ ਖਿਲਾਫ ਕੇਸ ਦਰਜ
NEXT STORY