ਮੰਡੀ ਅਰਨੀਵਾਲਾ (ਸੁਖਦੀਪ)-ਦਿਵਾਲੀ ਦੇ ਤਿਉਹਾਰ ਨਜ਼ਦੀਕ ਆਉਂਦੇ ਹੀ ਪੰਜਾਬ ਦੇ ਕਈ ਸ਼ਹਿਰਾਂ ਦੇ ਹੋਲਸੇਲ ਬਜ਼ਾਰਾਂ ’ਚ ਪਟਾਕਿਆਂ ਦੀ ਵਿਕਰੀ ਜ਼ੋਰਾਂ ਸ਼ੋਰਾਂ ਨਾਲ ਹੋ ਰਹੀ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਸੁਰੱਖਿਆ ਨਿਯਮਾਂ ਅਤੇ ਹਦਾਇਤਾਂ ਦੇ ਬਾਵਜੂਦ ਕਈ ਥਾਵਾਂ ’ਤੇ ਖੁੱਲ੍ਹੇਆਮ ਉਲੰਘਣਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬਜ਼ਾਰਾਂ ’ਚ ਨਾ ਸਿਰਫ ਬਿਨਾਂ ਲਾਇਸੈਂਸ ਵਾਲੇ ਪਟਾਕੇ ਵੇਚ ਰਹੇ ਹਨ, ਸਗੋਂ ਕਈ ਵਾਰ ਉੱਚ ਡੈਸੀਬਲ ਵਾਲੇ ਤੇ ਬੈਨ ਕੀਤੇ ਗਏ ਪਟਾਕਿਆਂ ਦੀ ਵੀ ਕਥਿਤ ਤੌਰ ’ਤੇ ਖੁੱਲ੍ਹੇਆਮ ਖਰੀਦ-ਫਰੋਖ਼ਤ ਕੀਤੀ ਜਾ ਰਹੀ ਹੈ।
ਅੱਗ ਬੁਝਾਉ ਵਿਭਾਗ ਅਤੇ ਪ੍ਰਰ ਜਾਂਚ ਮੁਹਿੰਮ ਚਲਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਪਰ ਮੌਕੇ ’ਤੇ ਹਾਲਾਤ ਕੁਝ ਹੋਰ ਹੀ ਦੱਸਦੇ ਹਨ। ਪਤਾ ਲੱਗਾ ਹੈ ਕਿ ਬਜ਼ਾਰਾਂ ’ਚ ਕਈ ਹੋਲਸੇਲ ਗੋਦਾਮਾਂ ’ਚ ਬਿਨਾਂ ਕਿਸੇ ਸੁਰੱਖਿਆ ਪ੍ਰਬੰਧ ਦੇ ਵੱਡੀ ਮਾਤਰਾ ’ਚ ਪਟਾਕੇ ਸਟੋਰ ਕੀਤੇ ਗਏ ਹਨ, ਜਿਸ ਨਾਲ ਕਿਸੇ ਵੱਡੇ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ। ਪ੍ਰਸ਼ਾਸਨ ਨੂੰ ਸਮਾਂ ਰਹਿੰਦਿਆਂ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਪ੍ਰਸ਼ਾਸਨ ਲਈ ਲੋੜ ਹੈ ਕਿ ਉਹ ਸਖ਼ਤ ਕਾਰਵਾਈ ਕਰਕੇ ਨਾ ਸਿਰਫ ਬਿਨਾਂ ਲਾਇਸੈਂਸ ਵਿਕਰੀ ਨੂੰ ਰੋਕੇ, ਸਗੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਵੀ ਯਕੀਨੀ ਬਣਾਵੇ।
ਪੰਜਾਬ: ਤੇਜ਼ੀ ਨਾਲ ਪੈਰ ਪਸਾਰ ਰਹੀ ਇਹ ਬੀਮਾਰੀ! ਲੈ ਲਈਆਂ ਦੋ ਜਾਨਾਂ
NEXT STORY