ਮੋਗਾ (ਗੋਪੀ ਰਾਊਕੇ) - ਮੋਗਾ, ਜਗਰਾਉਂ ਅਤੇ ਲੁਧਿਆਣਾ ਤੋਂ ਸ੍ਰੀ ਕ੍ਰਿਸ਼ਨ ਜਨਮ ਭੂਮੀ ਵ੍ਰਿੰਦਾਵਨ ਵਿਖੇ ਦਰਸ਼ਨਾਂ ਨੂੰ ਗਏ ਸ਼ਰਧਾਲੂਆਂ ਦੀ ਕਿਸ਼ਤੀ ਡੁੱਬਣ ਨਾਲ ਹੋਈਆਂ ਮੌਤਾਂ ਨਾਲ ਪੂਰੇ ਦੇਸ਼ ਵਿਚ ਹੀ ਸ਼ੋਕ ਦੀ ਲਹਿਰ ਹੈ, ਉੱਥੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਗਿੱਲ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਅਤੇ ਇਸ ਹਾਦਸੇ ਵਿਚ ਜੋ ਲੋਕ ਵੀ ਮਾਰੇ ਗਏ, ਉਹ ਆਪਣੇ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਅਤੇ ਉਸ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਉਨ੍ਹਾਂ ਮੋਗਾ ਤੋਂ ਇਸ ਹਾਦਸੇ ਵਿਚ ਮਾਰੀ ਗਈ ਸਪਨਾ ਹੰਸ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ।
ਗੈਸ ਏਜੰਸੀ ਦੀਆਂ ਕਥਿਤ ਮਨਮਰਜੀਆਂ ਕਾਰਨ ਲੌਂਗੋਵਾਲ ਇਲਾਕੇ ਦੇ LPG ਖਪਤਕਾਰ ਪ੍ਰੇਸ਼ਾਨ
NEXT STORY