ਪਟਿਆਲਾ, (ਬਲਜਿੰਦਰ)- ਪਟਿਆਲਾ ਦੇ ਲੀਲਾ ਭਵਨ ਨੇੜਿਓਂ ਲੰਘ ਰਹੇ ਵਿਅਕਤੀ ਤੋਂ 3 ਨੌਜਵਾਨ ਹਮਲਾ ਕਰ ਕੇ 1 ਲੱਖ 35 ਹਜ਼ਾਰ ਰੁਪਏ, 2 ਮੋਬਾਇਲ ਅਤੇ ਲੈਪਟਾਪ ਖੋਹ ਕੇ ਫਰਾਰ ਹੋ ਗਏ ਹਨ। ਇਸ ਦੌਰਾਨ ਉਕਤ ਵਿਅਕਤੀ ਜ਼ਖਮੀ ਹੋ ਗਿਆ। ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਪੀੜਤ ਦੀ ਸ਼ਨਾਖਤ ਰਾਕੇਸ਼ ਬੈਕਟਰ ਪੁੱਤਰ ਐੈੱਮ. ਐੈੱਲ. ਬੈਕਟਰ ਵਾਲੀ ਸਾਰਵਾਲ ਸਟਰੀਟ ਕੱਚਾ ਪਟਿਆਲਾ ਵਜੋਂ ਹੋਈ ਹੈ। ਉਹ ਫੁਹਾਰਾ ਚੌਕ ਨਜ਼ਦੀਕ ਇਲੈਕਟਰਾਨਿਕ ਦੀ ਦੁਕਾਨ ਚਲਾਉਂਦਾ ਹੈ। ਰਾਜਿੰਦਰਾ ਹਸਪਤਾਲ ਵਿਖੇ ਰਾਕੇਸ਼ ਬੈਕਟਰ ਨੇ ਦੱਸਿਆ ਕਿ ਉਸ ਦੇ ਭਰਾ ਸੁਧੀਰ ਬੈਕਟਰ ਦੇ ਸਿਰ ’ਤੇ ਲੀਲਾ ਭਵਨ ਨਜ਼ਦੀਕ 3 ਨੌਜਵਾਨਾਂ ਵੱਲੋਂ ਡੰਡਾ ਮਾਰਿਆ ਗਿਆ। ਇਸ ਦੌਰਾਨ ਉਹ ਮੋਟਰਸਾਈਕਲ ਤੋਂ ਡਿੱਗ ਪਏ। ਤਿੰਨੋਂ ਨੌਜਵਾਨ 1 ਲੱਖ 35 ਹਜ਼ਾਰ ਰੁਪਏ, 2 ਮੋਬਾਇਲ ਫੋਨ ਅਤੇ ਲੈਪਟਾਪ ਲੈ ਕੇ ਭੱਜ ਗਏ। ਡਾਕਟਰਾਂ ਵੱਲੋਂ ਉਨ੍ਹਾਂ ਦੇ ਸਿਰ ’ਚ ਟਾਂਕੇ ਲਾ ਕੇ ਇਲਾਜ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਪੁਲਸ ਚੌਕੀ ਮਾਡਲ ਟਾਊਨ ਦੇ ਹਰਭੇਜ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅਮਨਜੀਤ ਗੁਰੀ ਦੇ 3 ਹੋਰ ਸਾਥੀ ਗ੍ਰਿਫ਼ਤਾਰ
NEXT STORY