ਫਰੀਦਕੋਟ (ਦੁਸਾਂਝ) : ਅੱਜ ਤੜਕੇ ਕਰੀਬ ਚਾਰ ਵਜੇ ਫਰੀਦਕੋਟ ਦੇ ਲਾਈਨ ਬਜ਼ਾਰ ’ਚ ਇਕ ਕਰਿਆਨੇ ਦੀ ਦੁਕਾਨ ਨੂੰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜੋ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਗਈ । ਫੋਨ ਕਰਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜ ਗਈਆਂ, ਜਿਨ੍ਹਾਂ ਵੱਲੋਂ ਕਰੀਬ ਦੋ ਘੰਟੇ ’ਚ ਅੱਗ ’ਤੇ ਕਾਬੂ ਪਾਇਆ ਗਿਆ। ਇਸੇ ਦੌਰਾਨ ਦੁਕਾਨ ਦੇ ਉੱਪਰ ਬਣੇ ਮਕਾਨ ’ਚ ਰਹਿ ਰਹੇ ਦੁਕਾਨ ਮਾਲਕ ਨੂੰ ਦਮਕਲ ਕਰਮੀਆਂ ਵੱਲੋਂ ਬਾਹਰ ਤੋਂ ਪੌੜੀ ਲਗਾ ਕੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਕਿਉਂਕਿ ਉਪਰੋਂ ਹੇਠ ਆਉਣ ਦਾ ਰਸਤਾ ਦੁਕਾਨ ਦੇ ਅੰਦਰ ਤੋਂ ਹੀ ਆਉਂਦਾ ਸੀ ਜਿੱਥੇ ਭਿਆਨਕ ਅੱਗ ਲੱਗੀ ਹੋਈ ਸੀ। ਇਸ ਸਾਰੀ ਘਟਨਾ ’ਚ ਦੁਕਾਨਦਾਰ ਦਾ ਕਰੀਬ 15 ਲੱਖ ਰੁਪਏ ਤੋਂ ਜ਼ਿਆਦਾ ਨੁਕਸਾਨ ਹੋ ਗਿਆ। ਬਾਕੀ ਹਲੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮਨੁੱਖੀ ਅਧਿਕਾਰਾਂ ਲਈ ਮੇਰੇ ਬੋਲਣ ਤੋਂ ਕੁਝ ਲੋਕਾਂ ਨੂੰ ਪ੍ਰੇਸ਼ਾਨੀ, ਲੱਭ ਰਹੇ ਮੁੱਦੇ : ਤਨਮਨਜੀਤ ਸਿੰਘ ਢੇਸੀ
ਇਸ ਮੌਕੇ ਫਾਇਰ ਬ੍ਰਿਗੇਡ ਕਰਮੀਆਂ ਨੇ ਦੱਸਿਆ ਕਿ ਤੜਕੇ ਚਾਰ ਵਜੇ ਦੇ ਕਰੀਬ ਸਾਨੂੰ ਸੁਚਨਾ ਮਿਲੀ ਤਾਂ ਅਸੀਂ ਤੁਰੰਤ ਮੌਕੇ ’ਤੇ ਪੁੱਜ ਗਏ, ਜਿਸ ਤੋਂ ਬਾਅਦ ਕਰੀਬ ਦੋ ਘੰਟੇ ਲੱਗੇ ਸਾਨੂੰ ਅੱਗ ਬੁਝਾਉਣ ਨੂੰ। ਇਸੇ ਦੌਰਾਨ ਦੁਕਾਨ ਮਾਲਕ ਜੋ ਦੁਕਾਨ ਦੇ ਉੱਪਰ ਫਸ ਚੁਕਾ ਸੀ ਉਸ ਨੂੰ ਸੁਰੱਖਿਅਤ ਥੱਲੇ ਉਤਾਰਿਆ ਗਿਆ। ਇਸ ਮੌਕੇ ਦੁਕਾਨ ਮਾਲਕ ਨੇ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਹੀ ਅੱਗ ਲੱਗੀ ਜਿਸ ’ਚ ਦੁਕਾਨ ਅੰਦਰ ਪਿਆ ਸਾਰਾ ਸਮਾਨ ਸੜ ਗਿਆ ਕਰੀਬ 15 ਲੱਖ ਰੁਪਏ ਤੋਂ ਜ਼ਿਆਦਾ ਨੁਕਸਾਨ ਹੋ ਗਿਆ। ਇਸ ਮੌਕੇ ਦੁਕਾਨਦਾਰ ਨੇ ਸਰਕਾਰ ਤੋਂ ਮੁਆਵਜ਼ੇ ਦੇ ਰੂਪ ’ਚ ਮਦਦ ਦੀ ਮੰਗ ਕੀਤੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਲੁਧਿਆਣਾ 'ਚ ਸ਼ਰਮਨਾਕ ਵਾਰਦਾਤ, 5 ਸਾਲਾ ਬੱਚੀ ਨਾਲ ਗੁਆਂਢੀ ਨੇ ਕੀਤਾ ਜਬਰ-ਜ਼ਿਨਾਹ
NEXT STORY