ਪਟਿਆਲਾ, (ਬਲਜਿੰਦਰ)- ਪੀ. ਐੈੱਸ. ਐੈੱਸ. ਐੈੱਸ. ਬੋਰਡ ਵੱਲੋਂ 1883 ਕਲਰਕਾਂ ਦੇ ਲਏ ਗਏ ਲਿਖਤੀ ਅਤੇ ਟਾਈਪ ਟੈਸਟ ਦੇ ਬਾਵਜੂਦ ਵੀ ਜੁਆਇਨਿੰਗ ਲੈਟਰ ਜਾਰੀ ਨਹੀਂ ਕੀਤੇ ਗਏ। ਅੱਜ ਭੜਕੇ ਉਮੀਦਵਾਰਾਂ ਵੱਲੋਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਘਰ ਵੱਲ ਰੋਸ ਮਾਰਚ ਕੀਤਾ ਗਿਆ। ਪੁਲਸ ਨੇ ਉਨ੍ਹਾਂ ਨੂੰ ਘੇਰ ਲਿਆ। ਉਮੀਦਵਾਰਾਂ ਨੇ ਐੈੱਨ. ਆਈ. ਐੈੱਸ. ਚੌਕ ਕੋਲ ਧਰਨਾ ਦੇ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਬਲਵਿੰਦਰ ਸਿੰਘ, ਨਿਸ਼ਾਂਤ, ਵਿਸ਼ਾਲ, ਰਾਹੁਲ, ਵਿਕਰਮਜੀਤ ਸਿੰਘ, ਅਜੇ, ਪ੍ਰਿਤਪਾਲ ਸਿੰਘ, ਧਰਮਿੰਦਰ ਸਿੰਘ, ਗਗਨਦੀਪ ਸਿੰਘ, ਹਰਵਿੰਦਰ ਸਿੰਘ ਅਤੇ ਜਗਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਬੋਰਡ ਵੱਲੋਂ 1 ਸਤੰਬਰ 2016 ਨੂੰ ਕਲਰਕਾਂ ਦੀਆਂ 1883 ਅਸਾਮੀਆਂ ਲਈ ਇਸ਼ਤਿਹਾਰ ਦਿੱਤਾ ਗਿਆ ਸੀ। 2 ਸਾਲ ਬਾਅਦ ਮਈ ਮਹੀਨੇ ਵਿਚ ਇਸ ਦਾ ਟੈਸਟ ਹੋਇਆ। ਇਕ ਮਹੀਨੇ ਬਾਅਦ ਜੂਨ ਵਿਚ ਟਾਈਪ ਟੈਸਟ ਦਾ ਐਲਾਨ ਕਰਵਾ ਕੇ ਟੈਸਟ ਕਰਵਾਇਆ ਗਿਆ।
ਇਸ ਤੋਂ ਬਾਅਦ ਇਹ ਕਿਹਾ ਗਿਆ ਕਿ ਜਨਵਰੀ ਮਹੀਨੇ ਵਿਚ ਉਨ੍ਹਾਂ ਨੂੰ ਨਿਯੁਕਤੀ-ਪੱਤਰ ਜਾਰੀ ਕਰਵਾ ਦਿੱਤੇ ਜਾਣਗੇ। ਹੁਣ ਲੋਕ ਸਭਾ ਚੋਣਾਂ ਸਿਰ ’ਤੇ ਹੋਣ ਕਾਰਨ ਸਰਕਾਰ ਵੱਲੋਂ ਦੇਰੀ ਕੀਤੀ ਜਾ ਰਹੀ ਹੈ। ਉਮੀਦਵਾਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਨਿਯੁਕਤੀ-ਪੱਤਰ ਜਾਰੀ ਕੀਤੇ ਜਾਣ।
ਟਰੈਫਿਕ ਪੁਲਸ ਐਪ ’ਤੇ ਗਲਤ ਪਾਰਕਿੰਗ ਦੀ ਫੋਟੋ ਕੀਤੀ ਅਪਲੋਡ
NEXT STORY