ਤਪਾ ਮੰਡੀ, (ਮਾਰਕੰਡਾ, ਸ਼ਾਮ, ਗਰਗ)- ਪੰਜਾਬ ਪੱਲੇਦਾਰ ਯੂਨੀਅਨ ਤਪਾ ਯੂਨਿਟ ਤੋਂ ਬਾਗੀ ਹੋਏ 61 ਪੱਲੇਦਾਰਾਂ ਨੇ ਜੋ ਆਪਣੀ ਅਲੱਗ ਯੂਨੀਅਨ ਬਣਾਈ ਸੀ, ਉਸ ਦੇ ਮੈਂਬਰਾਂ ਨੇ ਪਰਿਵਾਰਾਂ ਸਮੇਤ ਅੱਜ ਵੇਅਰ ਹਾਊਸ ਦੇ ਗੋਦਾਮ ਅੱਗੇ ਧਰਨਾ ਲਾ ਦਿੱਤਾ। ਧਰਨਾਕਾਰੀਆਂ ’ਚ ਉਨ੍ਹਾਂ ਦੇ ਬੱਚੇ ਅਤੇ ਅੌਰਤਾਂ ਵੀ ਸਨ, ਜਿਨ੍ਹਾਂ ਵਿਰੋਧੀ ਧਿਰ ਖ਼ਿਲਾਫ ਨਾਅਰੇਬਾਜ਼ੀ ਵੀ ਕੀਤੀ। ਬਾਗੀ ਪੱਲੇਦਾਰਾਂ ਦੀ ਯੂਨੀਅਨ ਦੇ ਪ੍ਰਧਾਨ ਹੈਪੀ ਸਿੰਘ ਨੇ ਕਿਹਾ ਕਿ ਵੇਅਰ ਹਾਊਸ ਦੇ ਮੁੱਖ ਗੇਟ ਦੀ ਨਾਕਾਬੰਦੀ ਕਰ ਲਈ ਹੈ।
ਉਨ੍ਹਾਂ ਐਲਾਨ ਕੀਤਾ ਕਿ ਉਹ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਸਕੱਤਰ ਪਾਲ ਸਿੰਘ ਅਤੇ ਉਸ ਦੇ ਮਜ਼ਦੂਰਾਂ ਨੂੰ ਉਦੋਂ ਤੱਕ ਵੇਅਰ ਹਾਊਸ ਅੰਦਰ ਦਾਖਲ ਨਹੀਂ ਹੋਣ ਦੇਣਗੇ, ਜਿੰਨਾ ਚਿਰ ਪਾਲ ਸਿੰਘ ਸਾਡੀ ਤਿੰਨ ਮਹੀਨਿਆਂ ਦੀ ਮਜ਼ਦੂਰੀ ਦੀ ਅਦਾਇਗੀ ਨਹੀਂ ਕਰਦਾ ਅਤੇ ਕੰਮ ’ਤੇ ਲਹੀਂ ਲਾਉਂਦਾ। ਉਨ੍ਹਾਂ ਦੱਸਿਆ ਕਿ 1 ਜੁਲਾਈ 2008 ਨੂੰ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਵਰਕਰਾਂ ਦੀ ਨਵੀਂ ਭਰਤੀ ਕੀਤੀ ਗਈ ਸੀ, ਜਿਸ ’ਚ ਸਾਡੇ ਮੈਂਬਰਾਂ ਪਾਸੋਂ ਇਕ ਲੱਖ ਰੁਪਏ ਬਤੌਰ ਮੈਂਬਰਸ਼ਿਪ ਫੀਸ ਭਰਵਾਈ ਗਈ ਸੀ। 40 ਹਜ਼ਾਰ ਰੁਪਏ ਨਕਦ ਅਤੇ 60 ਹਜ਼ਾਰ ਰੁਪਏ ਪੰਜ ਕਿਸ਼ਤਾਂ ਵਿਚ ਸੁਖਵਿੰਦਰ ਸਿੰਘ ਰਾਹੀਂ ਭਰਨ ਦਾ ਲਿਖਤੀ ਇਕਰਾਰਨਾਮਾ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਮੈਂਬਰਸ਼ਿਪ ਦੀ ਸਾਰੀ ਅਦਾਇਗੀ ਕੀਤੀ ਜਾ ਚੁੱਕੀ ਹੈ ਪਰ ਉਹ ਹੁਣ ਪਿਛਲੇ ਸਮੇਂ ਤੋਂ ਉਨ੍ਹਾਂ ਦੀ ਯੂਨੀਅਨ ਦੇ ਵਰਕਰਾਂ ਨੂੰ ਕੰਮ ਦੇ ਰਹੇ ਹਨ ਅਤੇ ਨਾ ਹੀ ਯੂਨੀਅਨ ਦਾ ਹਿਸਾਬ-ਕਿਤਾਬ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਅਨਾਜ ਦੀ ਢੋਆ-ਢੁਆਈ ਦਾ ਭਾਡ਼ਾ ਪਾਲ ਸਿੰਘ ਦੀ ਯੂਨੀਅਨ ਦੇ ਖਾਤੇ ’ਚ ਜਮ੍ਹਾ ਹੋ ਚੁੱਕਿਆ ਹੈ ਪਰ 3 ਮਹੀਨਿਆਂ ਦੀ ਬਕਾਇਆ ਦੀ ਅਦਾਇਗੀ ਵੀ ਨਹੀਂ ਕੀਤੀ ਜਾ ਰਹੀ।
ਬਾਗੀ ਧਡ਼ੇ ਦੇ ਆਗੂ ਸੂਰਜ ਪਾਸ਼ਵਾਨ ਨੇ ਕਿਹਾ ਕਿ ਜਿੰਨਾ ਚਿਰ ਤੱਕ ਸਾਨੂੰ ਕੰਮ ਅਤੇ ਬਕਾਇਆ ਰਾਸ਼ੀ ਨਹੀਂ ਦਿੱਤੀ ਜਾਂਦੀ, ਓਨੀ ਦੇਰ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਪਾਲ ਸਿੰਘ ਦੇ ਖਾਤਿਆਂ ਦੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ। ਜਦੋਂ ਪਾਲ ਸਿੰਘ ਸੈਕਟਰੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਮੇਰੇ ’ਤੇ ਲਾਏ ਜਾ ਰਹੇ ਇਲਜ਼ਾਮ ਬੇਬੁਨਿਆਦ ਹਨ। ਲੇਬਰ ਦੇ ਟੈਂਡਰ ਸਾਡੇ ਪਾਏ ਹੋਏ ਹਨ। ਹਿਸਾਬ ਕਰਨ ’ਤੇ ਜਿਸ ਦਾ ਬਕਾਇਆ ਨਿਕਲਦਾ ਹੋਇਆ, ਦੇ ਦਿੱਤਾ ਜਾਵੇਗਾ।
ਇਸ ਤਿਉਹਾਰ ਤੋਂ ਪਟੜੀ 'ਤੇ ਦੌੜੇਗੀ 'ਪੰਜ ਤਖਤ ਐਕਸਪ੍ਰੈੱਸ'
NEXT STORY