ਇੱਕ ਵਾਰ ਦੀ ਗੱਲ ਹੈ ਬੱਸ ਵਿੱਚ ਮੈਂ ਅਪਣੇ ਕੰਮ ਤੋਂ ਵਾਪਿਸ ਧੂਰੀ ਤੋਂ ਸੰਗਰੂਰ ਜਾ ਰਿਹਾ ਸੀ ਰਸਤੇ ਵਿੱਚ ਬੱਸ ਪੁਲ ਦੇ ਕੋਲ ਰੋਕ ਦਿਤੀ ਗਈ ਬੱਸ ਵਿੱਚ 2 ਬੰਦੇ ਚੜ੍ਹ ਗਏ ਫਿਰ ਪਤਾ ਲੱਗਾ ਉਹ ਚੇਕਰ ਸੀ ਉਹਨਾਂ ਨੇ ਟਿਕਟਾ ਚੈਕ ਕਰਨੀਆਂ ਸ਼ੁਰੂ ਕਰ ਦਿਤੀਆਂ ਇੱਕ ਸਵਾਰੀ ਅੱਗੇ ਵਾਲੀ ਤਾਕੀ ਕੋਲ ਬੈਠੀ ਸੀ ਉਹ ਲੇਡੀਜ਼ ਸੀ ਕੋਈ 25 30 ਸਾਲ ਦੀ ਮੈਡਮ ਲੱਗਦੀ ਸੀ ਜਦੋ ਉਸ ਦੀ ਟਿਕਟ ਚੈੱਕ ਕੀਤੀ ਉਸ ਕੋਲ ਟਿਕਟ ਨਹੀਂ ਸੀ ਜਦੋ ਚੇਕਰ ਨੇ ਕਿਹਾ ਟਿਕਟ ਦਿਖਾਓ ਉਸ ਨੇ ਕਿਹਾ ਮੈਂ ਟਿਕਟ ਲੈਣਾ ਭੁੱਲ ਗਈ ਪਰ ਬੀਹ ਰੁਪਏ ਦਾ ਨੋਟ ਉਸ ਦੇ ਹੱਥ ਵਿੱਚ ਜਰੂਰ ਸੀ ਉਹ ਫੋਨ ਤੇ ਗੱਲ ਕਰਦੀ ਕਰਦੀ ਟਿਕਟ ਲੇਂਣਾ ਭੁੱਲ ਗਈ ਜਦੋ ਕੰਡਕਟਰ ਨੂੰ ਪੁੱਛਿਆ ਉਹ ਕਹਿੰਦਾ ਮੈਂ ਤਾਂ ਅਵਾਜ਼ ਮਾਰੀ ਸੀ ਅੱਗੇ ਬੈਠੀਆਂ ਸਵਾਰੀਆਂ ਵੀ ਕਹਿਣ ਲਗੀਆ ਹਾਂ ਹਾਂ ਅਵਾਜ਼ ਮਾਰੀ ਸੀ ਗੱਲ ਫਿਰ ਘੁੰਮ ਕੇ ਉਸ ਮੈਡਮ ਤੇ ਆ ਗਈ ਉਹ ਕਹਿੰਦੀ ਗੱਲ ਮੇਰੇ ਦਿਮਾਗ ਚੋ ਨਿਕਲ ਗਈ ਚੇਕਰ ਨੇ ਕਿਹਾ ਦੋ ਸੋ ਰੁਪਏ ਜੁਰਮਾਨਾ ਭਰ ਦਵੋ ਜੇ ਟਿਕਟ ਨਹੀਂ ਤੁਹਾਡੇ ਕੋਲ ਉਸ ਨੇ ਬਹੁਤ ਕਿਹਾ ਕਿ ਮੈਂ ਜੋਬ ਕਰਦੀ ਹਾਂ ਰੋਜ ਆਂਦੀ ਜਾਂਦੀ ਹਾਂ ਅੱਜ ਹੀ ਟਿਕਟ ਲੈਣਾ ਭੁੱਲ ਗਈ ਪਰ ਸਵਾਰੀ ਬਿਨਾਂ ਟਿਕਟ ਸੀ ਚੇਕਰ ਨੇ ਤਾਂ ਪਰਚੀ ਕੱਟਣੀ ਹੀ ਸੀ ਫਿਰ ਉਹਨਾਂ ਨੇ ਕਿਹਾ ਚਲੋ ਸੋ ਰੁਪਏ ਭਰ ਦੋ ਮੈਡਮ ਨੇ ਕਿਹਾ ਮੇਰੇ ਕੋਲ ਤਾਂ ਆਣ ਜਾਣ ਦਾ ਕਰਾਇਆ ਹੀ ਆ ਬੱਸ ਮੈਂ ਵੀ ਸੋਚ ਕੇ ਹੈਰਾਨ ਸੀ ਕਿ ਮੈਡਮ ਕੋਲ ਸਿਰਫ ਬੀਹ ਰੁਪਏ ਨੇ ਫਿਰ ਸੋਚਿਆ ਹੋ ਸਕਦਾ ਕਈ ਵਾਰੀ ਪੈਸੇ ਨਹੀਂ ਹੁੰਦੇ ਜਦੋ ਮਾੜਾ ਟਾਈਮ ਆ ਜਾਵੇ ਬਾਕੀ ਤਾ ਰੱਬ ਹੀ ਜਾਣਦਾ ਹੋਣਾ ਪੈਸੇ ਸੀ ਜਾਂ ਨਹੀਂ ਦੋਨਾਂ ਵਿੱਚ ਥੋੜੀ ਕ ਬਹਿਸ ਹੋਈ
ਪਰ ਬਹਿਸ ਸ਼ਾਂਤ ਮਈ ਢੰਗ ਨਾਲ ਹੀ ਸੀ ਫਿਰ ਸਵਾਰੀਆਂ ਵੀ ਕਹਿਣ ਲੱਗੀਆ ਸਾਨੂੰ ਦੇਰੀ ਹੋ ਰਹੀ ਹੈ ਅਸੀਂ ਦੂਰ ਦੂਰ ਜਾਣਾ ਹੈ ਨਾਲ ਹੀ ਖੜੇ ਇੱਕ ਬੰਦੇ ਨੇ ਦੇਖਿਆ ਬੱਸ ਤਾ ਚਲਣ ਦਾ ਨਾਮ ਨੀ ਲੈ ਰਹੀ
ਫਿਰ ਉਸ ਨੇ ਕਿਹਾ ਸੋ ਰੁਪਏ ਦੀ ਗੱਲ ਆ ਲੋ ਚੱਕੋ ਸੋ ਰੁਪਏ ਪਰ ਬੱਸ ਤੋਰ ਲੋ ਮੇਰਾ ਅਕਸੀਡੈਂਟ ਕੈਸ ਹੈ ਮੇਰਾ ਪਹੁਚਣਾ ਜਰੂਰੀ ਆ ਫਿਰ ਚੇਕਰ ਨੇ ਪਰਚੀ ਕੱਟ ਦਿਤੀ ਮੈਂ ਬਰਨਾਲਾ ਕੈਂਚੀਆਂ ਉੱਤਰ ਗਿਆ
ਮਾੜੇ ਟਾਈਮ ਦਾ ਕੁਝ ਪਤਾ ਨੀ ਕਦੋ ਕਿੱਥੇ ਆ ਜਾਵੇ
ਹੈਪੀ
ਮੋਬਾਇਲ-9855605463
ਕੁਦਰਤ ਦਾ ਬੇਸ਼ਕੀਮਤੀ ਤੋਹਫਾ ਹੈ ਔਰਤ....
NEXT STORY