ਪੁਸਤਕ : ਸੰਗਮ ਅਨੋਖਾ (ਕਾਵਿ -ਸੰਗ੍ਰਹਿ )
ਲੇਖਕ : ਐਸ- ਐਸ- ਸਹੋਤਾ
ਪੰਨੇ : 121
ਕੀਮਤ : 295/ਰੁਪਏ
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ ,ਮੋਹਾਲੀ /ਚੰਡੀਗੜ੍ਹ ।
ਐਸ- ਐਸ- ਸਹੋਤਾ ਇਕ ਨਾਮਵਰ ਅਤੇ ਨਿਰੰਤਰ ਲਿਖਣ ਵਾਲਾ ਸਿਰੜੀ ਅਤੇ ਅਣਥੱਕ ਲੇਖਕ ਹੈ।
ਇਹਨਾਂ ਦੀ ਕਲਮ ਤੇਜ ਰਫ਼ਤਾਰ ਨਾਲ ਅੱਗੇ ਵਧਦੀ ਜਾ ਰਹੀ ਹੈ।ਇਹ ਲੇਖਕ ਦਾ 19ਵਾਂ ਕਾਵਿ
ਸੰਗ੍ਰਹਿ ਹੈ । ਇਹਨਾਂ ਤੋਂ ਇਲਾਵਾ ਇਸ ਕਲਮ ਵਲੋਂ 2 ਨਾਵਲ, 3 ਕਹਾਣੀ -ਸੰਗ੍ਰਹਿ ਅਤੇ 2 ਸਾਂਝੇ ਕਾਵਿ -ਸੰਗ੍ਰਹਿ ਵੀ ਪਾਠਕਾਂ ਤੱਕ ਪੁਜਦਾ ਹੋਏ ਹਨ। ਇਹ ਪੁਸਤਕ ਔਨਕੌਲੋਜਿਸਟ ਡਾਕਟਰ ਸਚਿਨ ਗੁਪਤਾ ਜੀ ਨੂੰ ਸੁਹਿਰਦ ਸਮਰਪਿਤ ਕੀਤੀ ਗਈ ਹੈ । ਕਵਿਤਾ ਕਵੀ ਦੇ ਦਿਲੀ ਵਲਵਲਿਆਂ ਦੀ ਹੂਕ ਹੈ ਜੋ ਕਾਗਜ ਦੀ ਕੋਰੀ ਹਿੱਕ ' ਤੇ ਅਭੁੱਲ ਯਾਦਾਂ ਅਤੇ ਅਸਹਿ ਦਰਦ ਦੇ ਉਸਲਵੱਟੇ ਲੈਂਦੀ ਕਵੀ ਦੇ ਧੁਰ ਅੰਦਰ ਦੀ ਪਰਕਰਮਾ ਕਰਦੀ
ਹੈ। ਕਵੀ ਨੂੰ ਨਿਰਾਸਾ ਵਿੱਚ ਵੀ ਆਸ ਦੀ ਕਿਰਨ ਵਿਆਕੁਲਤਾ ਤੋਂ ਤਾਜਗੀ ਪ੍ਰਦਾਨ ਕਰਦੀ ਹੈ।ਭਾਵੇਂ ਕਵੀ ਬਿਮਾਰੀ ਤੋਂ ' ਪੀੜਤ ਹੈ ਫਿਰ ਵੀ ਉਹ ਬੀਮਾਰੀ ਨਾਲ ਨਿਰੰਤਰ ਜੂਝ ਰਿਹਾ ਹੈ । ਜਿਵੇਂ ਕਵੀ ਲਿਖਦਾ ਹੈ:-
“ਫਿਰ ਵੀ ਮੈਂ ਅੱਜ ਤਕ,ਨਹੀਂ ਹੋਇਆ ਹਾਂ ਮਾਯੂਸ ।ਚਾਹੇ ਮੇਰੀ ਜਿੰਦਗੀ ਹੁਣ, ਬਣ ਗਈ ਚਲਿਆ ਹੋਇਆ ਕਾਰਤੂਸ ।“
ਕਵੀ ਦੀ ਇਹ ਵਿਧਾ ਜੀਉਣ ਦਾ ਸਬੱਬ ਬਣਦੀ ਹੈ। ਕਵੀ ਨੇ ਕਵਿਤਾ ਰਾਹੀਂ ਅੰਗਰੇਜ਼ੀ ਅਤੇ ਡਾਕਟਰੀ ਭਾਸ਼ਾ ਦੇ ਸ਼ਬਦਾਂ ਨੂੰ ਵੀ ਕਵਿਤਾਵਾਂ ਵਿੱਚ ਜਾਹਿਰ ਕੀਤਾ ਹੈ। ਛੰਦਬੱਧ ਇਹ ਰਚਨਾਵਾਂ ਨਦੀਆਂ ਦੀ ਰਵਾਗੀ ਵਰਗੀਆਂ ਪਾਠਕ ਦਾ ਮਨ ਮੋਹ ਲੈਂਦੀਆਂ ਹਨ। ਰਬ ਕਰੇ ਕਵੀ ਦੀ ਸਿਹਤ ਬਰਕਰਾਰ ਰਹੇ ਅਤੇ ਇਹ ਪੰਜਾਬੀ ਮਾਂ ਬੋਲੀ ਵਿੱਚ ਪੁਸਤਕਾਂ ਦਾ ਭੰਡਾਰ ਭਰਪੂਰ ਕਰਦੇ ਰਹਿਣ।
ਕਸ਼ਮੀਰ ਘੇਸਲ 905/43ਏ, ਚੰਡੀਗੜ੍ਹ ।
ਮੋ: 94 636 560 47
ਧਰਤੀ ਘੁੰਮਦੀ ਹੀ ਰਹੇ
NEXT STORY