ਜਿਸਦਾ ਵੀ ਦਾਅ ਲੱਗਦਾ ਇੱਥੇ,
ਲੁੱਟੀ ਜਾਂਦਾ ਏ,
ਮਿਲਦਾ ਨਹੀਂ ਜਿਹਨੂੰ ਹਿੱਸਾ ਪੱਤੀ,
ਰੁੱਸੀ ਜਾਂਦਾ ਏ।
ਰਿਸ਼ਵਤ ਅਤੇ ਹਿੱਸਾ ਪੱਤੀ,
ਚੱਲਦੇ ਨੇ ਤਤਕਾਲ ਇੱਥੇ,
ਮੀਂਹ ਹਨੇਰੀ ਰੋਕ ਸਕੇ ਨਾ,
ਨਾ ਰੋਕ ਸਕੇ ਭੁਚਾਲ ਇੱਥੇ,
ਕੁਦਰਤ ਨੂੰ ਵੀ ਅੱਖ ਦਿਖਾਕੇ,
ਹਰ ਕੋਈ ਬੁੱਕੀ ਜਾਂਦਾ ਹੈ,
ਜਿਸਦਾ ਵੀ ਦਾਅ ਲੱਗਦਾ ਇੱਥੇ,
ਲੁੱਟੀ ਜਾਂਦਾ ਏ,
ਮਿਲਦਾ ਨਹੀਂ ਜਿਹਨੂੰ ਹਿੱਸਾ ਪੱਤੀ,
ਰੁੱਸੀ ਜਾਂਦਾ ਏ।
ਭਰਨਾਂ ਪੈਣਾ ਸਭ ਇੱਥੇ 'ਸੁਰਿੰਦਰ'
ਸਭ ਕੁਝ ਇੱਥੇ ਰਹਿ ਜਾਣਾ,
ਰੱਬ ਸਭ ਕੁਝ ਉਤੇ ਦੇਖਦਾ,
ਨਾ ਕੁਝ ਆਕੇ ਕਹਿ ਜਾਣਾ,
ਹਰ ਕੋਈ ਸਭ ਕੁਝ ਜਾਣਕੇ,
ਲੁੱਕੀ ਜਾਂਦਾ ਏ,
ਜਿਸਦਾ ਵੀ ਦਾਅ ਲੱਗਦਾ ਇੱਥੇ,
ਲੁੱਟੀ ਜਾਂਦਾ ਏ,
ਮਿਲਦਾ ਨਹੀਂ ਜਿਹਨੂੰ ਹਿੱਸਾ ਪੱਤੀ,
ਰੁੱਸੀ ਜਾਂਦਾ ਏ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000
ਹੋਕੇ ਰਹਿਣਾ ਜੋ ਕੁਝ ਹੋਣਾ
NEXT STORY