ਅੱਜ ਕੱਲ੍ਹ ਭਿਆਨਕ ਬਿਮਾਰੀ ਫੈਲੀ
ਹੋ ਜਾਓ ਸਭ ਸੁਚੇਤ ਵੀਰੋ
ਵਿਗਿਆਨੀ ਡਾਕਟਰ ਕਰਨ ਕੋਸ਼ਿਸ਼ਾਂ ਜੀ
ਪਰ ਆਵੇ ਨਾ ਛੇਤੀ ਭੇਤ ਵੀਰੋ
ਸਵਾਈਨ ਫਲੂ ਨੇ ਬੜੀ ਦਹਿਸ਼ਤ ਪਾਈ
ਕੁਝ ਨੁਕਤੇ ਨੇ ਸੂਚਨਾ ਹੇਤ ਵੀਰੋ
ਆਓ ਰਲ ਕੇ ਕੁੱਝ ਯਤਨ ਕਰੀਏ
ਦੋਸਤਾਂ ਮਿੱਤਰਾਂ ਪਰਿਵਾਰਾਂ ਸਮੇਤ ਵੀਰੋ
ਸਾਵਧਾਨੀ ਤੇ ਪਰਹੇਜ ਤੋਂ ਨਹੀਂ ਕੁਝ ਵਧ ਕੇ
ਜੇ ਇਲਾਜ ਤੋਂ ਮਿਲ ਜੇ ਜਵਾਬ ਭਾਈ
ਵਾਰ ਵਾਰ ਸਾਬਣ ਨਾਲ ਹੱਥ ਧੋਵੋ
ਖੰਘਣ ਛਿੱਕਣ ਸਮੇਂ ਪਹਿਨੋ ਨਕਾਬ ਭਾਈ
ਸਾਹ ਆਵੇ ਔਖਾ, ਦਸਤ ਖਾਂਸੀ ਤੇ ਨੱਕ ਵਗੇ
ਦਰਦ ਕਰਦਾ ਜੇ ਗਲਾ ਖ਼ਰਾਬ ਭਾਈ
ਸਰਕਾਰੀ ਡਾਕਟਰ ਵੱਲ ਤੁਰੰਤ ਰੁਖ ਕਰੀਏ
ਬਾਕੀ ਮੈਂਬਰਾਂ ਤੋਂ ਕਰੀਏ ਅਲਗਾਵ ਭਾਈ
ਭੀੜ ਵਾਲੀ ਜਗ੍ਹਾ ਤੋਂ ਪਰਹੇਜ਼ ਕਰੀਏ
ਮਨ੍ਹਾਂ ਕਰੀਏ ਹੱਥ ਮਿਲਾਉਣ ਤੋਂ ਜੀ
ਨਮਸਤੇ ਸਲਾਮ ਸਤਿ ਸ਼੍ਰੀ ਅਕਾਲ ਚੰਗੀ
ਮੱਥਾ ਚੁੰਮਣ ਗਲਵਕੜੀ ਪਾਉਣ ਤੋਂ ਜੀ
ਚੰਗਾ ਪੌਸ਼ਟਿਕ ਤੇ ਸੰਤੁਲਿਤ ਖਾਓ ਖਾਣਾ
ਸੰਕੋਚ ਕਰੋ ਨਾ ਤਾਜ਼ਾ ਪਕਾਉਣ ਤੋਂ ਜੀ
ਬੱਚੇ ਬਜ਼ੁਰਗ ਅਮੀਰ ਗ਼ਰੀਬ ਤਾਈਂ ਕਰੋ ਅਰਜ਼ਾਂ
ਰੋਕੋ ਸਵਾਈਨ ਫ਼ਲੂ ਨੂੰ ਅਗਾਂਹ ਆਉਣ ਤੋਂ ਜੀ
ਬੱਚੇ ਬਜ਼ੁਰਗ ਅਮੀਰ ਗ਼ਰੀਬ ਤਾਈਂ ਕਰੋ ਅਰਜ਼ਾਂ
ਰੋਕੋ ਸਵਾਈਨ ਫ਼ਲੂ ਨੂੰ ਅਗਾਂਹ ਆਉਣ ਤੋਂ ਜੀ
ਗੌਤਮ....
ਹੇਮ ਰਾਜ ਸਰਦੂਲਗੜ੍ਹ
70098 15073
ਮੈਂ ਵੀ ਬਦਲ ਕੇ ਦੇਖ ਲਵਾਂ
NEXT STORY