ਪੰਜਾਬ ਵਿੱਚ ਨਸ਼ੇ ਆਏ ਦਿਨ ਹਵਾ ਵਾਂਗ ਫੈਲ ਰਹੇ ਹਨ, ਜੋ ਕੇ ਸਾਡੇ ਨੌਜਵਾਨ ਬੱਚੇ ਬੱਚੀਆਂ ਵਾਸਤੇ ਬਹੁਤ ਘਾਤਕ ਸਿੱਧ ਹੋ ਰਹੇ ਆ,ੲਇਹ ਨਸ਼ੇ ਜਿਵੇਂ ਤੰਬਾਕੂ, ਚੈਨੀ ਖੈਨੀ, ਚਿੱਟਾ, ਸਿਗਰਟਾਂ ਤੇ ਹੋਰ ਕਈ ਖਤਰਨਾਕ ਅੰਗ੍ਰੇਜ਼ੀ ਟੀਕੇ ਕੈਪਸੂਲ ਤੇ ਗੋਲੀਆਂ ਆਦਿ। ਜੋ ਬੜੀ ਸਾਦਿਸ਼ ਅਧੀਨ ਪੰਜਾਬ ਵਿੱਚ ਆ ਰਹੇ ਹਨ, ਇਹ ਨਸ਼ੇ ਭੇਜਣ ਦਾ ਮਕਸਦ ਨੌਜਵਾਨ ਬੱਚੇ ਬੱਚੀਆਂ ਦੀ ਨਸਲਕੁਸੀ ਕਰਨਾ ਹੈ । ਕਿਉਂਕਿ ਪੰਜਾਬ ਹੀ ਇਕ ਐਸਾ ਸੂਬਾ ਹੈ ਜਿੱਥੇ ਬਹੁਤ ਸਾਰੇ ਮਹਾਨ ਜਰਨੈਲ ਪੈਂਦਾ ਹੋਏੇ ਆ ਜਿਵੇਂ ਹਰੀ ਸਿੰਘ ਨਲੂਆਂ, ਮਹਾਰਾਜ਼ਾਂ ਰਣਜੀਤ ਸਿੰਘ ,ਬੰਦਾ ਸਿੰਘ ਬਹਾਦਰ / ਜਿੰਨਾਂ ਨੇ ਦੁਸ਼ਮਣ ਦੀਆਂ ਚਾਲਾਂ ਨੂੰ ਬਹੁਤ ਹੀ ਦਲੇਰੀ ਤੇ ਸਰਲ ਤਰੀਕੇ ਨਾਲ ਫੇਲ੍ਹ ਕੀਤਾ ਤੇ ਸਾਰੀ ਦੁਨੀਆਂ ਤੇ ਰਾਜ਼ ਕਰ ਦਿਖਾਇਆਂ, ਪਰ ਅੱਜ ਕੱਲ ਕੁੱਝ ਘਟੀਆਂ ਕਿਸਮ ਦੇ ਰਾਜਨੀਤਕ ਲੋਕ ਇੰਨਾਂ ਜਰਨੈਲਾਂ ਦੇ ਕੀਤੇ ਹੋਏ ਮਹਾਨ ਕਾਰਜ਼ਾਂ ਨੂੰ ਖਤਮ ਕਰਨਾਂ ਚਾਹੁੰਦੇ ਹਨ, ਕੇ ਇੰਨਾਂ ਦੇ ਵਾਰਿਸ਼ਾ ਨੂੰ ਖਤਮ ਕਰਨ ਦਾ ਹੋਰ ਕੋਈ ਜਰੀਆਂ ਨਹੀਂ ਬਚਿਆਂ ਇਹ ਤਾਂ ਚਰਖੜੀਆਂ, ਆਰਿਆਂ, ਤੇ ਹੋਰ ਅਸਿਹ ਕਸ਼ਟਾ ਅੱਗੇ ਨਹੀਂ ਹਾਰੇ ।ਇਸ ਲਈ ਇੰਨਾਂ ਪੰਜਾਬ ਦੇ ਨੌਜਵਾਨ ਬੱਚੇ ਬੱਚੀਆਂ ਨੂੰ ਨਸ਼ਿਆਂ ਵਿੱਚ ਲਗਾ ਕੇ ਸਿਰਫ ਸਰਿੰਜ਼ ਨਾਲ ਹੀ ਮਾਰਿਆਂ ਜਾ ਸਕਦਾ।ਇਸ ਤੋਂ ਇਲਾਵਾ ਪੰਜਾਬੀ ਗਾਇਕਾ ਨੇ ਵੀ ਕੋਈ ਕਸਰ ਨਹੀਂ ਛੱਡੀ ਕਹਿੰਦੇ ਪੀਕੇ ਚੱਕ ਦਿਆਗੇ ਸਾਡੇ ਯਾਰ ਹਥਿਆਂਰ ਇੰਡ ਕਰ ਦਿਆਗੇ, ਮਹਿਫਲ਼ ਵਿੱਚ ਬਹਿ ਕੇ ਪੀਣ ਦਾ ਸੁਆਦ ਵੱਖਰਾਂ । ਕੀ ਇਹ ਗੱਲਾਂ ਪੰਜਾਬ ਦੀ ਜਵਾਨੀ ਨੂੰ ਸਹੋਦੀਆਂ ਹਨ, ਸਭ ਤੋਂ ਜਿਆਦਾ ਸਹਿ ਇਨ੍ਹਾਂ ਨੂੰ ਸਰਕਾਰਾਂ ਦੀ ਹੈ। ਇਸ ਕਰਕੇ ਸਰਕਾਰਾਂ ਇੰਨਾਂ ਲੱਚਰਾਂ ਨੂੰ ਰੋਕਦੀਆਂ ਨਹੀਂ ਤੇ ਨੌਜਵਾਨ ਵੀਰ ਭੈਣਾਂ ਇਹੋ ਜਿਹੇ ਗਾਇਕਾ ਦੇ ਭਟਕੀਲੇ ਗਾਣੇ ਸੁਣ ਕੇ ਕੁਰਾਹੇ ਪੈ ਰਹੇ ਆ ਆਪਣੀ ਅਤੇ ਆਪਣੇ ਮਾਪਿਆਂ ਦਾ ਜੀਵਨ ਖਰਾਬ ਕਰ ਰਹੇ ਹਨ। ਜੇ ਸਰਕਾਰ ਇੰਨਾਂ ਲੱਚਰ ਗਾਇਕਾ ਨਾਲ ਰਲੀ ਮਿਲੀ ਹੁੰਦੀ ਤਾਂ ਇਸ ਤਰਾਂ ਗੰਦ ਪੰਜਾਬ ਦੀ ਪਵਿੱਤਰ ਧਰਤੀ ਤੇ ਨਾ ਪੈਣ ਦਿੰਦੀ ਤੇ ਨਾ ਹੀ ਸਰਕਾਰ ਵੱਲ ਕੋਈ ਉਂਗਲ ਚੁੱਕਦਾ ਏਦਾਂ ਕਈ ਗੰਦੇ ਰਾਜਨੀਤਕ ਲੋਕਾਂ ਦੀ ਸਹਿ ਨਾਲ ਪੰਜਾਬ ਵਿੱਚ ਇੰਨੀ ਕਰਪਸਨ ਹੋਈ ਹੈ। ਸੋ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕੇ ਇਹੋ ਜਿਹੇ ਘਟੀਆਂ ਬੰਦਿਆਂ ਦਾ ਸਾਥ ਨਾ ਦਿੱਤਾ ਜਾਵੇ, ਨਹੀਂ ਤਾਂ ਫਿਰ ਪੰਜਾਬ ਦੀ ਜਵਾਨੀ ਨੂੰ ਪ੍ਰਦੇਸ਼ਾਂ ਵੱਲ ਭੱਜਣਾ ਪਵੇਗਾ ਤੇ ਜੋ ਇਕ ਵਾਰ ਸਮੁੰਦਰੋਂ ਪਾਰ ਯੂਰਪ ਚਲਾ ਗਿਆ ਉਹ ਦੁਬਾਰਾ ਵਾਪਸ ਕਦੇ ਵੀ ਪੰਜਾਬ ਨਹੀਂ ਆਵੇਗਾ ਤੇ ਸਮਝ ਲਓ ਪੀੜ੍ਹੀ ਖਤਮ ਇਹ ਪੰਜਾਬ ਦੀ ਜਵਾਨੀ ਦੀ ਬਹੁਤ ਵੱਡੀ ਨਸ਼ਲਕੁਸੀ ਹੈ।
ਸੁਖਚੈਨ ਸਿੰਘ' ਠੱਠੀ ਭਾਈ,(ਯੂ.ਏ.ਈ.)
00971527632924
ਛੱਡ ਤੁਰ ਗਿਆ ਫਤਹਿ ਵੀਰ...
NEXT STORY