ਛੱਡ ਤੁਰ ਗਿਆ ਫਤਹਿ ਵੀਰ ਹੋ
ਗਈ ਅਖੀਰ
ਮਾੜੀ ਸਰਕਾਰ ਨਾ ਪੁੱਜੀ ਘੱਤ ਕੇ
ਵਹੀਰ
ਹੋਇਆ ਬਹੁਤਾ ਮਸਲਾ ਗੰਭੀਰ
ਫਤਹਿ ਵੀਰ ਦੀ ਮੌਤ ਸਾਨੂੰ ਕਰ
ਗਈ ਦਿਲਗੀਰ।
ਬੜੀਆਂ ਸੁੱਖਾਂ ਸੁੱਖ
ਮਾਪਿਆਂ ਸੀ ਪੁੱਤ ਜੰਮਿਆਂ
ਸਾਰਾ ਹੀ ਪਿਆਂ ਪਰਿਵਾਰ ਪਿਆ
ਰੱਬ ਅੱਗੇ ਲੰਮਿਆਂ
ਪਰ ਹਾਰ ਗਈ ਹੁਣ ਚੰਦਰੀ ਤਕਦੀਰ
ਫਤਹਿ ਵੀਰ ਦੀ ਮੌਤ ਸਾਨੂੰ ਕਰ
ਗਈ ਦਿਲਗੀਰ।
ਸਰਕਾਰਾਂ ਦੇ ਕੰਨ ਉੱਤੇ ਜੂੰ
ਨਾ ਸਰਕੀ
ਅੰਦਰੋ ਅੰਦਰੀ ਸੀ ਬੈਠੀ ਹਰਖੀ
ਪਤਾ ਕੀਹਨੇ ਪਾਈ ਜੰਜ਼ੀਰ
ਫਤਹਿ ਵੀਰ ਦੀ ਮੌਤ ਕਰ ਗਈ
ਸਾਨੂੰ ਦਿਲਗੀਰ।
ਮਾਪਿਆਂ ਦਾ ਰੋਅ ਰੋਅ ਹਇਆ ਬੁਰਾ ਹਾਲ ਹੈ
ਸਾਰਾ ਜੱਗ ਦੁੱਖ ਸੁੱਖ ਵਿੱਚ ਨਾਲ ਹੈ
ਸੁਖਚੈਨ 'ਜਰੀ ਜਾਵੇ ਨਾ ਇਹ ਚੰਦਰੀ ਪੀੜ
ਫਤਹਿ ਵੀਰ ਦੀ ਮੌਤ ਕਰ ਗਈ ਸਾਨੂੰ ਦਿਲਗੀਰ।
ਸੁਖਚੈਨ ਸਿੰਘ, ਠੱਠੀ ਭਾਈ (ਯੂ ਏ ਈ)
00971527632924
ਕਵਿਤਾ- ਰੂਹਾਨੀ ਫ਼ਰਿਆਦ
NEXT STORY