Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 11, 2026

    12:42:17 PM

  • beautiful palki sahib sent from india to pakistan

    ਭਾਰਤ ਤੋਂ ਪਾਕਿਸਤਾਨ ਭੇਜੀ ਸੁੰਦਰ ਪਾਲਕੀ ਸਾਹਿਬ,...

  • a group of 78 sikh pilgrims from haryana stopped at wagah border

    ਵਾਹਗਾ ਸਰਹੱਦ 'ਤੇ ਹਰਿਆਣਾ ਦੇ 78 ਸਿੱਖ ਸ਼ਰਧਾਲੂਆਂ...

  • a storm took the life of a boy in punjab

    ਪੰਜਾਬ 'ਚ ਹਨ੍ਹੇਰੀ ਨੇ ਲਈ ਮੁੰਡੇ ਦੀ ਜਾਨ, ਇੱਕੋ...

  • heartbreaking incident in punjab

    ਪੰਜਾਬ 'ਚ ਰੂਹ ਕੰਬਾਊ ਘਟਨਾ! ਕੁੱਤਿਆਂ ਨੇ ਨੋਚ-ਨੋਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri-Awaz-Suno News
  • ਗੂੰਜ

MERI-AWAZ-SUNO News Punjabi(ਮੇਰੀ ਆਵਾਜ਼ ਸੁਣੋ)

ਗੂੰਜ

  • Updated: 18 Jan, 2018 02:37 PM
Meri-Awaz-Suno
echo
  • Share
    • Facebook
    • Tumblr
    • Linkedin
    • Twitter
  • Comment

ਸਰਦਾਰ ਜੀ ,''ਅਬ ਪੱਚੀਸ ਕੋ ਬਹਿਸ ਹੋਗੀ''ਤੇ ਵਕੀਲ ਮਿਸ਼ਰਾ ਇਹ ਕਹਿ ਕੇ ਕਿਸੇ ਹੋਰ ਫਾਈਲ ਨੂੰ ਖੋਲ੍ਹ ਚੁੱਕਿਆ ਸੀ ਜਿਸ ਦਾ ਸਾਫ਼ ਇਸ਼ਾਰਾ ਸੀ ਕਿ ਕੇਵਲ ਹੁਣ ਉੱਥੋਂ ਜਾ ਸਕਦਾ ਹੈ । ਉਹ ਬਾਹਰ ਵੱਲ ਚੱਲ ਪਿਆ ਕਾਰ ਵੱਲ ਜਾਂਦਿਆਂ ਉਹ ਸੋਚ ਰਿਹਾ ਸੀ ਕਿ ਕਿਉਂ ਮਿਸ਼ਰਾ ਉਸਨੂੰ ਪਸੰਦ ਨਹੀਂ ਕਰਦਾ ,ਉਹ ਉਸਦਾ ਮੁਅੱਕਲ ਹੈ ਫ਼ੀਸ ਵੀ ਦਿੰਦਾ ਹੈ ਪਰ ਫਿਰ ਵੀ.............ਉਸਨੂੰ ਯਾਦ ਆਇਆ ਮਿਸ਼ਰਾ ਨੂੰ ਮਿਲਣ ਤੇ ਪਹਿਲੇ ਪਹਿਲ ਉਹ ਦਿਨ ਜਦੋਂ ਉਸਨੇ ਪੰਜਾਬ ਤੋਂ ਯੂ.ਪੀ ਆਉਣ ਦੀ ਸਾਰੀ ਕਹਾਣੀ ਦੱਸੀ ਸੀ ਤੇ ਇਹ ਦੱਸਣ ਦੀ ਵੀ ਹਿਮਾਕਤ ਕਰ ਲਈ ਸੀ ਕਿ ਉਹ ਵੀ ਪੰਡਤ ਹਨ । ਮਿਸ਼ਰੇ ਨੇ ਗੋਤ ਅਦਿ ਪੁੱਛਿਆ ਤੇ ਫਿਰ ਬੇਸੁਆਦੀ ਨਾਲ ਮੂੰਹ ਫੇਰ ਲਿਆ ਸੀ । ਮਿਸ਼ਰਾ ਕੇਵਲ ਨੂੰ ਸਰਦਾਰ ਜੀ ਕਹਿਕੇ ਖੁਸ਼ ਹੁੰਦਾ ਤੇ ਕੇਵਲ ਵੀ ਹੁਣ ਉਸਦੇ ਅੰਦਰ ਦੀ ਕੁੜੱਤਣ ਨੂੰ ਪਛਾਣਨ ਲੱਗ ਪਿਆ ਸੀ ।ਇੱਕ ਅਣਕਹੀ ਕੁੜੱਤਣ ।  
      ਲਖਨਊ ਦੀਆਂ ਭੀੜ ਭਰੀਆਂ ਸੜਕਾਂ ,ਪੁਰਾਣੀਆਂ ਨਵੀਆਂ ਇਮਾਰਤਾਂ ,ਹਰੇ ਭਰੇ ਦਰਖਤ ਤੇ ਭੱਜੀ ਜਾਂਦੀ ਕਾਰ ਵਿੱਚ ਖਾਮੋਸ਼ ਕੇਵਲ । 20-25 ਸਾਲਾਂ ਤੋਂ ਯ.ੂਪੀ ਰਹਿ ਰਹੇ ਸਨ ।ਜਿੰਦਗੀ ਹੈ ਤਾਂ ਚਲਦੀ ਹੀ ਰਹਿਣੀ ਹੈ ਤੇ ਚਲਦੀ ਵੀ ਰਹੀ ਪਰ ਇੱਕ ਬੇਕਰਾਰ ਤੇ ਬੇਦਿਲ ਜਿੰਦਗੀ ।ਇਹਨਾਂ ਦਿਨਾਂ 'ਚ ਉਹ ਕੁੱਝ ਜਿਆਦਾ ਉਦਾਸ ਹੋ ਗਿਆ ਸੀ ,ਉਹ ਸੋਚਦਾ ਵੀ ਤਾਂ ਜਿਆਦਾ ਸੀ । ਯਾਦਾਂ ਵਿੱਚ ਰਹਿਣ ਵਾਲਾ ਸਖਸ਼ । ਪਿਛਲੇ ਸ਼ਾਇਦ ਪੱਚੀ ਸਾਲਾਂ ਵਿੱਚ ਕਦੇ ਉਹ ਹਾਸਾ ਜਾਂ ਉਹ ਜਲੌਅ ਉਸਦੇ ਨੇੜੇ ਆਇਆ ਹੋਵੇ ਂਜੋ ਪੰਜਾਬ ਵਿੱਚ ਪਿੰਡ ਰਹਿੰਦਿਆਂ ਉਸਦੇ ਚਿਹਰੇ ਦਾ ਹਮੇਸ਼ਾ ਲਈ ਸਾਥੀ ਹੁੰਦਾ ਸੀ । 
       ਕਾਰ ਚੱਲ ਰਹੀ ਸੀ, ਉਸ ਦੇ ਅੰਦਰ ਦੀ ਉਦਾਸੀ ਜਿਵੇਂ ਪੂਰੀ ਕਾਇਨਾਤ ਵਿੱਚ ਘੁਲਦੀ ਜਾ ਰਹੀ ਸੀ । ਹਰ ਦ੍ਰਿਸ਼ ਧੁੰਦਲਾ-ਧੁੰਦਲਾ ,ਉਦਾਸ-ਉਦਾਸ । ਉਹ ਆਪਣੇ ਖਿਆਲਾਂ ਵਿੱਚ ਗੁੰਮ ਸੀ । ਪਤਾ ਨਹੀਂ ਅੱਜ ਹੀ ਕਿਉਂ ਕਾਲੀ ਘਟਾ ਵਾਂਗੂੰ ਯਾਦਾਂ ਉਮੜ੍ਹ ਕੇ ਆ ਰਹੀਆਂ ਸਨ ।ਪੰਜਾਬ ਦੇ ਦਿਨ ਉਹ ਹਸੀਨ ਵਰ੍ਹੇ ।ਉਹਨਾਂ ਦੇ ਅੱਠ-ਦਸ ਘਰ ਸਨ ਇਲਾਕੇ ਵਿੱਚ ਰੋਅਬ ,ਰਸੂਖ਼ ਤੇ ਸਰਪੰਚੀ ਵੀ । ਪਤਾ ਨਹੀਂ ਕਦੋਂ ਵਾਤਾਵਰਣ ਵਿੱਚ ਜ਼ਹਿਰ ਘੁਲਣਾ ਸ਼ੁਰੂ ਹੋ ਗਿਆ ।,ਅਣਚਾਹੀਆਂ ਦੀਵਾਰਾਂ ਮਜਬੂਤ ਹੁੰਦੀਆਂ ਗਈਆਂ ,ਕਈ ਕੁੱਝ ਵਾਪਰ ਗਿਆ ਤਾਂ ਵੀ ਉਹ ਪਿੰਡ ਪਿੰਡ ਵਿੱਚ ਟਿਕੇ ਰਹੇ ।ਉਹਨਾਂ ਨੇ ਕਿਹੜਾ ਕਿਸੇ ਦਾ ਮਾੜਾ ਕੀਤਾ ਐ ਨਾਲੇ ਸੁਰਜੀਤ ਸਿੰਘ ,ਸ਼ਿੰਗਾਰਾ ਸਿੰਘ ਵਰਗੇ ਜਿਗਰੀ ਯਾਰ ਹਮੇਸ਼ਾਂ ਨਾਲ ਖੜ੍ਹੇ ਰਹਿੰਦੇ ਨੇ । ਉਸਨੂੰ ਆਪਣੇ ਦੋਸਤ ਨੰਦੇ ਦਾ ਉਹ ਡਰਿਆ ਘਬਰਾਇਆ ਚਿਹਰਾ ਯਾਦ ਆਇਆ 
''ਸ਼ਰਮਾਂ ਜੀ............ ਬਚਾ ਲਓ ਮੇਰੇ ਮੁੰਡਿਆ ਨੂੰ ।''

ਉਸ ਦੇ ਦੋਵੇਂ ਮੁੰਡਿਆਂ ਨੂੰ ਪੁਲਿਸ ਨੇ ਫੜ੍ਹ ਲਿਆ ਸੀ ,ਮਾਹੌਲ ਖਰਾਬ ਸੀ ਪਿੰਡ ਵਿੱਚ ਮਿਲਟਰੀ ਤੇ ਪੁਲਿਸ ਦੇ ਨਾਕੇ  ਲੱਗੇ ਰਹਿੰਦੇ ਸਨ । ਉਸਨੂੰ ਯਾਦ ਆਏ ਮੁੰਡਿਆ ਦੇ ਉਹ ਡਰੇ ਤੇ ਫੱਕ ਚਿਹਰੇ ।ਉਹ ਆਪਣੇ ਯਾਰਾਂ ਨਾਲ ਠਾਣੇ ਗਿਆ ਅਸਰ ਰਸੂਖ਼ ਸੀ ਹੀ ਤੇ  ਮੁੰਡੇ ਵਾਪਿਸ ਆ ਗਏ ਸਨ ।ਇਲਾਕੇ ਵਿੱਚ ਪ੍ਰੇਮ ਪਿਆਰ ਦਾ ਮਾਹੌਲ ਸੀ ਪਰ ਮਾੜੀਆਂ ਘਟਨਾਵਾਂ ਕਾਰਨ  ਵਾਤਾਵਰਣ ਵਿੱਚ ਘੁਲਿਆ ਜ਼ਹਿਰ ਹੋਰ ਗੂੜ੍ਹਾ ਹੁੰਦਾ ਜਾ ਰਿਹਾ ਸੀ। ਪਰ ਉਹਨਾਂ ਦੇ ਪਰਿਵਾਰਾਂ ਨੂੰ ਤਸੱਲੀ ਸੀ ।ਪਿੰਡ ਅਤੇ ਆਸੇ ਪਾਸੇ ਦੇ ਲੋਕ ਉਹਨਾਂ ਨੂੰ ਚਾਹੁੰਦੇ ਸਨ । ਖ਼ੁਦ ਉਹ ਵੀ ਤਾਂ ਨਹੀਂ ਸਨ ਸੋਚ ਸਕਦੇ ਕਿ ਕਿਤੇ ਹੋਰ ਜਾਇਆ ਜਾਏ.............। ਅਖੀਰ ਓਹੀ ਹੋਇਆ ਜਿਸ ਦਾ ਡਰ ਸੀ ,ਕੁੱਝ ਗੋਲੀਆਂ ਆਈਆਂ ਂਜੋ ਕਿਸੇ ਦੇ ਸ਼ਰੀਰ ਵਿੱਚ ਤਾਂ ਨਾ ਵੱਜੀਆਂ ਪਰ ਉਹਨਾਂ ਦੇ ਉੱਥੋਂ ਜਾਣ ਦਾ ਕਾਰਨ ਜਰੂਰ ਬਣ ਗਈਆਂ ।ਇਹਨਾਂ ਗੋਲੀਆਂ ਦੇ ਨਿਸ਼ਾਨ ਉਸਦੀ ਰੂਹ ਤੇ ਸਦਾ ਲਈ ਉਕਰੇ ਗਏ ਸਨ । ਪਿੰਡ ਛੱਡਣਾ ਹੀ ਪਿਆ ਤੇ ਪੰਜਾਬ ਵੀ । ਉਹਨਾਂ ਦੇ ਵੀ ਸਾਰੇ ਘਰ ਪਿੰਡੋਂ ਉਠ ਆਏ ਤੇ ਉਹਨਾਂ ਤੋਂ ਬਾਅਦ ਬਾਕੀ ਹੋਰ ਘਰ ਵੀ ਕਿਤੇ ਨਾ ਕਿਤੇ ਚਲੇ ਗਏ ਦਰਜਨਾ ਘਰ ।ਉਸਦੇ ਲਈ ਪਿੰਡ ਛੱਡਣਾ ਸਿਰਫ ਪਿੰਡ ਛੱਡਣਾ ਨਹੀਂ ਸੀ ਇਹ ਇਸੇ ਤਰਾਂ੍ਹ ਸੀ ਜਿਵੇਂ ਕਿਸੇ ਜਿਸਮ ਨੂੰ ਰੂਹ ਤੋਂ ਵੱਖ ਕਰ ਦਿੱਤਾ ਜਾਵੇ । ਉਸਨੂੰ ਯਾਦ ਆਇਆ ਦਿਲ ਨੂੰ ਧਰਵਾਸ ਦੇਣ ਲਈ ਯੂ.ਪੀ 'ਚ ਆ ਕੇ ਜਦੋਂ ਕਿਤੇ ਉਹ ਇਕੱਠੇ ਹੁੰਦੇ ਤਾਂ ਇਹ ਆਵਾਜ਼ ਗੂੰਜਦੀ ਸ਼ੁਕਰ ਹੈ ''ਜਾਨਾਂ ਤਾਂ ਬਚੀਆਂ ''ਤੇ ਉਹ ਸੋਚਦਾ ਕਿ ਅਜਿਹੀਆਂ ਜਾਨਾਂ ਬਚਾ ਕੇ ਲੈਣਾ ਕੀ ਸੀ ਜਦੋਂ ਜਿੰਦਗੀ ਸਿਰਫ ਢੋਣੀ ਹੋਵੇ ।ਜਿੰਦਗੀ ਵਿੱਚੋਂ ਜਿੰਦਗੀ ਹੀ ਮਨਫ਼ੀ ਹੋਵੇ । ਕੇਵਲ ਦੀ ਸੋਚਣੀ ਕੁੱਝ ਵੱਖਰੀ ਸੀ..........ਜ਼ਜ਼ਬਾਤੀ । ਸੁਰਜੀਤ ਸਿੰਘ ,ਸ਼ਿੰਗਾਰਾ ਸਿੰਘ ਵਰਗੇ ਦੋਸਤ ਉਹ ਫਿਰ ਕਦੇ ਨਹੀਂ ਸੀ ਬਣਾ ਸਕਿਆ ਭਾਵੇਂ ਇੱਥੇ ਰਹਿੰਦਿਆਂ ਜ਼ਮੀਨ ਜਾਇਦਾਦ ਕੁੱਝ ਜਰੂਰ ਬਣਾ ਲਈ ਸੀ ।ਉਹ ਬੋਲ ਕੇ ਤਾਂ ਬਹੁਤਾ ਕੁੱਝ ਕਹਿ ਨਾ ਸਕਦਾ ਪਰ ਖ਼ੁਦ ਬਾਰੇ ਜਾਣਦਾ ਸੀ ਪਿੰਡ ,ਮਿੱਤਰ ,ਪਿੰਡ ਦੇ ਲੋਕ ,ਗਲੀਆਂ ,ਖੇਤ ,ਦਰਖਤ ਉਸਦੇ ਵਜੂਦ ਦਾ ਹਿੱਸਾ ਹਨ ,ਉਹ ਅਧੂਰਾ ਹੈ ,ਇਹ ਸਾਰੇ ਅਧੂਰੇ ਹਨ । 
     ਕੇਵਲ ਨੂੰ ਨਹੀਂ ਸੀ ਪਤਾ ਲੱਗਿਆ ਕਿ ਕਦੋਂ ਉਹ ਸ਼ਹਿਰ ਤੋਂ ਬਾਹਰ ਆ ਗਿਆ ਸੀ । ਇੱਕ ਪੰਜਾਬੀ ਦਾ ਢਾਬਾ ਆਇਆ ਤਾਂ ਉਸ ਨੇ ਕਾਰ ਰੋਕ ਲਈ ।ਉਸ ਦਾ ਸਿਰ ਦਰਦ ਕਰ ਰਿਹਾ ਸੀ ।  ਪਤਾ ਨਹੀਂ ਕਿਉਂ ਇੱਥੇ ਰੁਕ ਗਿਆ ਸ਼ਾਇਦ ਉਹ ਡਰ ਗਿਆ ਸੀ  ।ਚਾਹ ਵਾਸਤੇ ਕਿਹਾ ਤਾਂ ਬੋਲੀ ਪਛਾਣ ਕੇ ਚਾਹ ਬਣਾਉਣ ਵਾਲੇ ਨੇ ਅੱਗੋਂ ਕਿਹਾ,'' ਚਾਹ ਨਾਲ ਕੁੱਝ ਖਾਓਗੇ ਸਰਦਾਰ ਜੀ।''ਇਹ ਲਫਜ਼ ਸੁਣ ਕੇ ਉਸਨੂੰ ਆਪਣੇ ਵਕੀਲ ਮਿਸ਼ਰੇ ਦਾ ਖਿਆਲ ਆਇਆ ,ਚਾਹ ਵਾਲੇ ਦੇ ਬੋਲਾਂ ਵਿੱਚ ਮਿਸ਼ਰੇ ਵਾਲੀ ਕੁੜੱ੍ਹਤਣ ਨਹੀਂ ਸੀ । ਉਸ ਨੇ ਨਾਂਹ 'ਚ ਸਿਰ ਹਿਲਾਇਆ ਤੇ ਥੋੜੀ ਦੂਰ ਪਈ ਕੁਰਸੀ ਤੇ ਜਾ ਬੈਠਾ । ਅੱਜ ਦਿਲ ਹੀ ਕੁੱਝ ਹੌਲ਼ਾ ਅਤੇ ਕਮਜ਼ੋਰ ਜਿਹਾ ਪੈਂਦਾ ਜਾ ਰਿਹਾ ਸੀ ।  ਢਾਬੇ ਤੇ ਕਈ ਟਰੱਕ ਖੜ੍ਹੇ ਸਨ ਡਰਾਇਵਰਾਂ ਕੰਡਕਟਰਾਂ ਦੀ ਚਹਿਲ ਪਹਿਲ ਸੀ । ਥੋੜੀ ਦੂਰ ਖੇਤਾਂ 'ਚ ਬਣੀ ਟੈਂਕੀ ਤੇ ਨਹਾ ਰਹੇ ਪੰਜਾਬੀ ਡਰਾਇਵਰਾਂ ਕੰਡਕਟਰਾਂ ਨੂੰ ਦੇਖਦਿਆਂ ਜਿਵੇਂ ਉਸਨੂੰ ਹੌਸਲਾ ਜਿਹਾ ਹੋਇਆ ਥੋੜੀ ਤਾਕਤ ਮਿਲੀ ਸੀ ।ਨਹਾਉਂਦੇ ਪੰਜਾਬੀਆਂ ਨੂੰ ਉਹ ਨੀਝ ਨਾਲ ਤੱਕਦਾ ਰਿਹਾ ।ਉਸਨੂੰ ਇਹ ਚੰਗਾ ਲੱਗ ਰਿਹਾ ਸੀ । ''ਸਰਦਾਰ ਜੀ''ਬੋਲੀ ਪਛਾਣ ਕੇ ਇੱਥੋਂ ਦੇ ਲੋਕ ਉਹਨਾਂ ਨੂੰ ਵੀ ਇਹ ਪਛਾਣ ਦੇ ਦਿੰਦੇ ਹਨ । ਕੇਵਲ ਨੂੰ ਇਹੀ ਪਛਾਣ ਹੋਣੀ ਚੰਗੀ ਲੱਗਦੀ ਪਰ ਕਈ ਵਾਰ ਉਹ ਸੋਚਦਿਆਂ ਸੋਚਦਿਆਂ ਮਾਯੂਸ ਹੋ ਜਾਂਦਾ ਕਿ ਪ੍ਰਦੇਸ ਆ ਕੇ ਕਈ ਵਾਰ ਉਹ ਚੀਜ਼ਾਂ ਮਿਲਣ ਲੱਗਦੀਆਂ ਹਨ ਜਿੰਨ੍ਹਾਂ ਬਾਰੇ ਜਿੰਦਗੀ ਵਿੱਚ ਕਦੇ ਸੋਚਿਆ ਵੀ ਨਹੀਂ ਹੁੰਦਾ ।
       ਉਸ ਚਾਹ ਪੀਤੀ ਤੇ ਚੱਲ ਪਿਆ ।ਅੱਜ ਉਹ ਸੱਚੀ ਬਹੁਤ ਉਦਾਸ ਸੀ । ਹਾਂ ! ਪਛਾਣ ਦਾ ਗੁਆਚ ਜਾਣਾ ਬੜਾ ਵੱਡਾ ਦੁੱਖ ਹੈ।ਅੱੱਜ ਉਦਾਸੀ ਤੇ ਨਿਰਾਸ਼ਾ ਜਾ ਹੀ ਨਹੀ ਸੀ ਰਹੀ  ,ਘਰ ਨੇੜੇ ਆਉਂਦਾ ਜਾ ਰਿਹਾ ਸੀ ।ਛੋਟਾ ਜਿਹਾ ਕਸਬਾ ਆਉਣਾ ਸੀ ਤੇ ਫਿਰ ਥੋੜੀ ਦੇਰ ਬਾਅਦ ਖੇਤਾਂ ਨੂੰ ਪਗਡੰਡੀ ਮੁੜ ਕੇ ਉਸ ਦੇ ਘਰ ਵੱਲ ਹੋ ਜਾਂਦੀ ਸੀ । ਪਤਾ ਨਹੀਂ ਕਿਉਂ ਅੱਜ ਉਸਨੂੰ ਘਰ ਦੀ ਚਾਹਤ ਨਹੀਂ ਸੀ ਹੋ ਰਹੀ ।ਇੱਥੇ ਰਹਿੰਦਿਆਂ ਇੱਕ ਸਵਾਲ ਉਸਨੇ ਅਨੇਕਾਂ ਵਾਰ ਆਪਣੇ ਆਪ ਨੂੰ ਵੀ ਕੀਤਾ ਤੇ ਦੂਜਿਆ ਦੇ ਚਿਹਰਿਆਂ ਤੋੱਂ ਵੀ ਪੜ੍ਹਣ ਦੀ ਕੋਸ਼ਿਸ਼ ਕਰਦਾ ਰਿਹਾ । ਇੱਥੇ ਰਹਿੰਦੇ ਹੋਰ ਪੰਜਾਬ ਤੋਂ ਆਏ ਲੋਕ ਵਾਕਿਆ ਹੀ ਖੁਸ਼ ਹਨ ਜਾਂ ਫਿਰ ਮਹਿਜ ਇੱਕ ਮਹਿਸੂਸੀਅਤ...............।ਇੱਕ ਭਰਮ । ਜਾਂ ਫਿਰ ਹੋ ਸਕਦਾ ਹੈ ਉਸਦੇ ਅੰਦਰ ਦੀ ਉਦਾਸੀ ਦਾ ਹੀ ਰੰਗ ਇੰਨਾ ਸਿਆਹ ਹੋਵੇ ਕਿ ਦੂਜਿਆ ਦੇ ਚਿਹਰਿਆਂ ਤੋਂ ਵੀ ਉਸੇ ਦੀ ਝਲਕ ਪੈਂਦੀ ਹੋਵੇ । ਨਹੀਂ ! ਇਹ ਮੇਰਾ ਭਰਮ ਨਹੀਂ ਇਹ ਸੱਚ ਹੀ ਹੈ। ਪਿੰਡ ਛੱਡ ਕੇ ਆਏ ਲੋਕਾਂ ਦੇ ਚਿਹਰੇ ਉਦਾਸ ਹੁੰਦੇ ਹਨ ,ਬੇਰੌਣਕੇ । ਛੋਟਾ ਜਿਹਾ ਕਸਬਾ ਆ ਗਿਆ ਸੀ ਅੱਜ ਉਹ ਕਸਬੇ ਵਿੱਚ ਨਹੀਂ ਸੀ ਰੁਕਣਾ ਚਾਹੁੰਦਾ ,ਕਸਬੇ ਵਿੱਚ ਕਈ ਅਜਿਹੇ ਚਿਹਰੇ ਉਸਨੂੰ ਯਾਦ ਆਏ ਂਜੋ ਇੱਥੇ ਉਸਨੂੰ ਹਰ ਰੋਜ਼ ਮਿਲਦੇ ਸਨ । ਉਸਨੂੰ ਕਾਲੇ ਦੇ ਪੁੱਤ ਛਿੰਦੇ ਦਾ ਖਿਆਲ ਆਇਆ ਜਿਸਦਾ ਵਿਆਹ ਮਜਬੂਰੀ ਵਿੱਚ ਇੱਥੇ ਦੇ ਵਸਨੀਕਾਂ ਵਿੱਚ ਹੀ ਕਰਨਾ ਪਿਆ ਸੀ ।ਉਹ ਵੀ ਬਰਾਤ ਵਿੱਚ ਸ਼ਾਮਲ ਸੀ ਤੇ ਵਿਆਹ ਤੇ ਚਿਹਰਿਆਂ ਤੋਂ ਹਟ ਕੇ ਖੇੜਾ ਤੇ ਚਾਅ ਕਿਤੇ ਦੂਰ ਜਾ ਬੈਠਾ ਸੀ । ਫਿਰ ਉਸਨੂੰ ਘਰ ਬੈਠੇ ਆਪਣੇ ਪੁੱਤ ਦਾ ਖਿਆਲ ਆਇਆ ਜਿਸ ਦੇ ਵਿਆਹ ਦੀ ਉਮਰ ਲੰਘ ਗਈ ਸੀ ਪਰ..............।  ਘਰ ਨੂੰ ਮੁੜਣ ਵਾਲੀ ਪਗਡੰਡੀ ਆਉਣ ਤੇ ਉਸਨੇ ਕਾਰ ਮੋੜ ਲਈ ਸੀ । ਉਸਨੂੰ ਮਹਿਸੂਸ ਹੋਇਆ ਉਸਦਾ ਦਿਲ ਬਹੁਤ ਜ਼ੋਰ ਨਾਲ ਧੜਕ ਰਿਹਾ ਹੈ ਤੇ ਸਿਰ ਮੁੜਕੇ ਨਾਲ ਭਿੱਜ ਗਿਆ ਹੈ । ਉਸਨੂੰ ਸਾਹ ਚੜ੍ਹਿਆ ਹੋਇਆ ਸੀ । ਥੋੜੀ ਅੱਗੇ ਗਿਆ ਤਾਂ ਖੇਤਾਂ ਵਿੱਚ ਉਸਨੂੰ ਆਪਣਾ ਘਰ ਨਜ਼ਰ ਆਇਆ ਨਾਲ ਹੀ ਖਿਆਲ ਵਿੱਚ ਇੱਕ ਚਿਹਰਾ ਉੱਭਰ ਆਇਆ ਘਰਵਾਲੀ ਦਾ ਬੇ-ਨੂਰ ਤੇ ਮਾਯੂਸ ਚਿਹਰਾ ।ਇਹ ਵਿਚਾਰੀ ਹੁਣ ਬੁੱਢੀ ਹੋ ਗਈ ਹੈ ਤੇ ਬਿਮਾਰ ਵੀ । ਕੋਲੋ ਲੰਘਦੇ ਸਿਵੇ ਨੂੰ ਦੇਖਿਆ ਤਾਂ ਉਸਨੇ ਕਾਰ ਰੋਕ ਲਈ। ਪਤਾ ਨਹੀਂ ਕਿਉਂ? ਉਹ ਕਾਰ ਤੋਂ ਬਾਹਰ ਆਇਆ ਤੇ ਸੁੰਨਸਾਨ ਪਏ ਸਿਵੇ ਨੂੰ ਦੇਖਦਾ ਰਿਹਾ । ਉਸਨੂੰ ਕਮਜ਼ੋਰੀ ਮਹਿਸੂਸ ਹੋਈ ਤਾਂ ਭੁੰਜੇ ਹੀ ਬਹਿ ਗਿਆ ,ਹੋਰ ਕਮਜ਼ੋਰੀ ਮਹਿਸੂਸ ਹੋਈ ਤਾਂ ਕਾਰ ਨਾਲ ਢੋਹ ਲਾ ਲਈ । ਉਸਨੂੰ ਮਾਂ ਦੀ ਯਾਦ ਆਈ ਉਸਨੇ ਮਾਂ ਨੂੰ ਸਿਵੇ ਵਿੱਚ ਦਫਨ ਨਹੀ ਸੀ ਕੀਤਾ ਬਲਕਿ ਘਰ ਦੇ ਪਿਛਲੇ ਪਾਸੇ ਖੇਤਾਂ ਵਿੱਚ ਸਸਕਾਰ ਕਰ ਦਿੱਤਾ ਸੀ ।ਪਿੰਡੋਂ ਕਿੰਨੇ ਦੂਰ ਦਫਨ ਹੋਈ ਉਹ ਵਿਚਾਰੀ। ਉਹ ਵਾਪਸ ਪਿੰਡ ਜਾਣ ਵਾਸਤੇ ਸੋਚਦਾ ਰਹਿੰਦਾ ਸੀ ਪਰ ਜਦੋਂ ਵੀ ਕੋਈ ਫੈਸਲੇ ਦੀ ਘੜੀ ਨੇੜੇ ਆਉਂਦੀ ਤਾਂ ਇਹ ਸੋਚ ਕੇ ਉਹ ਠਠੰਬਰ ਜਾਂਦਾ ਕਿ ਮਾਂ ਇੱਥੇ ਦਫ਼ਨ ਹੈ ਪ੍ਰਦੇਸ਼ ਵਿੱਚ................ਅਸੀਂ ਤਾਂ ਚਲੇ ਜਾਵਾਂਗੇ ਤੇ ਉਸ ਵਿਚਾਰੀ ਨੂੰ ਕਿਸ ਕਸੂਰ ਦੀ ਸਜ਼ਾ ਮਿਲੇਗੀ ।ਉਸਨੂੰ ਮਹਸੂਸ ਹੋਇਆ ਉਹ ਬੇਹੋਸ਼ ਹੁੰਦਾ ਜਾ ਰਿਹੈ । ਉਸਦਾ ਸਿਰ ਇੱਕ ਪਾਸੇ ਡਿਗਦਾ ਜਾ ਰਿਹਾ ਸੀ । ਸੋਚਾਂ ਮੰਦ ਹੁੰਦੀਆਂ ਜਾ ਰਹੀਆਂ ਸਨ । ਥਕਾਵਟ ਤੇ ਘਬਰਾਹਟ ਨਹੀਂ ਸੀ ਰਹੀ ।ਇਹ ਓਹੀ ਸਮਾਂ ਸੀ ਜਦੋਂ ਉਹ ਦਰਦ ਤੋਂ ਮੁਕਤ ਮਹਿਸੂਸ ਕਰ ਰਿਹਾ ਸੀ ।ਇਹ ਉਸਦੀ ਜਿੰਦਗੀ ਦੇ ਆਖਰੀ ਪਲ ਸਨ । ਉਸਦੇ ਸਾਹਮਣੇ ਆਪਣੇ ਜੱਦੀ ਪਿੰਡ ਦੇ ਹਰੇ ਭਰੇ ਖੇਤ ਲਹਿਰਾ ਰਹੇ ਸਨ ,ਪਿੰਡ ਵਿਚਲੇ ਘਰ ਦਾ ਪੁਰਾਣਾ ਦਰਵਾਜਾ ਖੁੱਲ੍ਹ ਗਿਆ ਸੀ । ਚਿਹਰਿਆਂ ਦੀ ਭੀੜ ਆ ਜਾ ਰਹੀ ਸੀ ਉਹ ਚਿਹਰਿਆਂ ਦੀ ਭੀੜ ਵਿੱਚ ਗੁੰਮ ਹੁੰਦਾ ਜਾ ਰਿਹਾ ਸੀ ।ਇਹ ਚਿਹਰੇ ਜਾਣੇ-ਪਛਾਣੇ ਸਨ ,ਉਸ ਦੇ ਆਪਣੇ ।ਮੁੜ੍ਹਕੇ ਨਾਲ ਭਿੱਜਿਆ ਚਿਹਰਾ ਸ਼ਾਂਤ ਹੋ ਗਿਆ ਸੀ ਉਸਦਾ ਦਾ ਸਿਰ ਇੱਕ ਪਾਸੇ ਢਲਕ ਗਿਆ ।ਸਾਹਮਣੇ ਸਿਵਿਆਂ ਤੋਂ ਇੱਕ ਪੰਛੀ ਨੇ ਉੱਚੀ ਉਡਾਨ ਭਰਨ ਲਈ ਖੰਭ ਖਿਲਾਰੇ ਤਾਂ ਸ਼ਾਂਤ ਵਾਤਾਵਰਨ ਵਿੱਚ ਉਡਾਰੀ ਦੀ ਇਹੋ ਗੂੰਜ ,ਗੂੰਜ ਰਹੀ ਸੀ ।ਪਲ ਭਰ ਬਾਅਦ ਫਿਰ ਸਭ ਕੁੱਝ ਸ਼ਾਂਤ ਹੋ ਗਿਆ ਸੀ ।
- ਤਰਸੇਮ ਬਸ਼ਰ 
- ਪ੍ਰਤਾਪ ਨਗਰ ਬਠਿੰਡਾ 
- ਮੋਬਾ:- 99156-20944

  • Sardar ਸਰਦਾਰ

ਨਾ ਐੜੇ ਨੂੰ ਔਂਕੜ..

NEXT STORY

Stories You May Like

  • bibi kaulan ji public school holds annual thanksgiving ceremony
    ਗੁਰਬਾਣੀ ਦੀ ਗੂੰਜ ਤੇ ਵਿਦਿਆਰਥੀਆਂ ਦਾ ਸਨਮਾਨ: ਬੀਬੀ ਕੌਲਾਂ ਜੀ ਪਬਲਿਕ ਸਕੂਲ ਵੱਲੋਂ ਸਾਲਾਨਾ ਸ਼ੁਕਰਾਨਾ ਸਮਾਗਮ
  • sikh pilgrims went for pakistan
    ਜੈਕਾਰਿਆਂ ਦੀ ਗੂੰਜ 'ਚ ਪਾਕਿਸਤਾਨ ਲਈ ਰਵਾਨਾ ਹੋਇਆ ਸਿੱਖ ਸ਼ਰਧਾਲੂਆਂ ਦਾ ਜਥਾ
  • mla raman arora has reached the ed office to join the investigation
    ਮਨੀ ਲਾਂਡਰਿੰਗ ਦੇ ਮਾਮਲੇ ਨੂੰ ਲੈ ਕੇ ਜਲੰਧਰ ਵਿਖੇ ED ਦਫ਼ਤਰ 'ਚ ਜਾਂਚ ਲਈ ਸ਼ਾਮਲ...
  • big scam in jalandhar municipal corporation workshop
    ਨਿਗਮ ਦੀ ਵਰਕਸ਼ਾਪ 'ਚ ਵੱਡਾ ਸਕੈਮ ਆਇਆ ਸਾਹਮਣੇ, ਪਿਛਲੇ ਕਰੀਬ 4 ਸਾਲਾਂ ਤੋਂ ਚੱਲ...
  • big news from jalandhar government female doctor commits suicide
    ਜਲੰਧਰ ਤੋਂ ਵੱਡੀ ਖ਼ਬਰ! ਸਰਕਾਰੀ ਮਹਿਲਾ ਡਾਕਟਰ ਨੇ ਕੀਤੀ ਖ਼ੁਦਕੁਸ਼ੀ, ਵਜ੍ਹਾ ਜਾਣ...
  • 4 day holiday in mandi fentanganj due to extreme heat
    ਜਲੰਧਰ ਦੀ ਇਸ ਮਸ਼ਹੂਰ ਮੰਡੀ 'ਚ 4 ਦਿਨ ਛੁੱਟੀਆਂ ਦਾ ਐਲਾਨ, ਜਾਣੋ ਕਿਉਂ ਲਿਆ ਗਿਆ...
  • robbers used to come to jalandhar from hamira to commit crimes
    ਹਮੀਰਾ ਤੋਂ ਜਲੰਧਰ ਵਾਰਦਾਤਾਂ ਕਰਨ ਆਉਂਦੇ ਸੀ ਲੁਟੇਰੇ, ਲੋਕਾਂ ਨੇ ਇੱਕ ਨੂੰ ਕਾਬੂ...
  • late night hooliganism in jalandhar
    ਜਲੰਧਰ 'ਚ ਦੇਰ ਰਾਤ ਜੰਮ ਕੇ ਹੋਈ ਗੁੰਡਾਗਰਦੀ, ਹਮਲਾਵਰਾਂ ਨੇ ਘਰ 'ਤੇ ਤੇਜ਼ਧਾਰ...
  • punjab roadways strike ends raw workers return to duty
    ਪੰਜਾਬ ਰੋਡਵੇਜ਼ ਦੀ ਹੜਤਾਲ ਹੋਈ ਖ਼ਤਮ! ਕੱਚੇ ਕਾਮੇ ਡਿਊਟੀ 'ਤੇ ਪਰਤੇ
  • 2 days of rain in punjab big warning of storm
    ਪੰਜਾਬ 'ਚ 2 ਦਿਨ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦੀ ਵੱਡੀ ਚਿਤਾਵਨੀ! ਇਨ੍ਹਾਂ...
Trending
Ek Nazar
heavy rain alert 5 days 22 states imd

ਅਗਲੇ 5 ਦਿਨ ਅਹਿਮ! ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 22 ਸੂਬਿਆਂ...

sidhu moosewala s father balkaur singh gets emotional on his birthday

'ਰੱਬ ਨੇ ਤੇਰੇ ਬਿਨਾਂ ਜੀਣਾ ਤਾਂ ਸਿਖਾ'ਤਾ, ਪਰ ਭੁੱਲਣਾ ਨਹੀਂ..!' ਸਿੱਧੂ ਦੇ...

bill to ban social media

ਕੈਨੇਡਾ 'ਚ ਵੀ 16 ਸਾਲ ਤੋਂ ਘੱਟ ਉਮਰ ਦੇ ਜਵਾਕਾਂ ਲਈ ਸੋਸ਼ਲ ਮੀਡੀਆ ਹੋਵੇਗਾ ਬੈਨ!

weather may change in punjab this afternoon

ਪੰਜਾਬ 'ਚ ਅੱਜ ਦੁਪਹਿਰ ਬਾਅਦ ਬਦਲ ਸਕਦੈ ਮੌਸਮ, ‘ਲੂ’ ਨਾਲ ਜਨਜੀਵਨ ਪ੍ਰਭਾਵਿਤ

woman in live in relationship commits su icide

ਅੰਮ੍ਰਿਤਸਰ: ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿ ਰਹੀ ਮੁਟਿਆਰ ਨੇ ਕੀਤੀ ਖੁਦਕੁਸ਼ੀ,...

famous actress ran away from home with aamir khan s brother

18 ਦਿਨਾਂ ਦਾ ਪਿਆਰ ! ਫ਼ਿਰ ਆਮਿਰ ਖ਼ਾਨ ਦੇ ਭਰਾ ਨਾਲ ਘਰੋਂ ਭੱਜ ਗਈ ਮਸ਼ਹੂਰ ਅਦਾਕਾਰਾ

major restrictions imposed in bathinda strict orders issued till august 9

ਬਠਿੰਡਾ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 9 ਅਗਸਤ ਤੱਕ ਸਖ਼ਤ ਹੁਕਮ ਜਾਰੀ

russia ukraine conflict

ਰੂਸ ਨੇ ਇੱਕ ਰਾਤ 'ਚ ਡੇਗੇ 326 ਯੂਕਰੇਨੀ ਡਰੋਨ

indian american students

ਭਾਰਤੀ ਮੂਲ ਦੇ ਵਿਦਿਆਰਥੀ ਵ੍ਹਾਈਟ ਹਾਊਸ 'ਚ ਸਨਮਾਨਿਤ

9 month pregnant woman saree dangerous yoga pose

9 ਮਹੀਨੇ ਦੀ ਗਰਭਵਤੀ ਔਰਤ ਨੇ ਸਾੜੀ 'ਚ ਦਿੱਤੇ ਖ਼ਤਰਨਾਕ ਯੋਗਾ ਪੋਜ਼, 2 ਕਰੋੜ...

shooting in south africa

ਦੱਖਣੀ ਅਫਰੀਕਾ 'ਚ ਹਮਲਾਵਰਾਂ ਨੇ ਬਸਤੀ 'ਚ ਕੀਤੀ ਅੰਨ੍ਹੇਵਾਹ ਗੋਲੀਬਾਰੀ, 12...

famous singer congratulates pm modi

ਹੁਣ ਹਾਲੀਵੁੱਡ 'ਚ ਵੀ ਹੋ ਗਈ 'ਮੋਦੀ-ਮੋਦੀ' ! ਮਸ਼ਹੂਰ ਗਾਇਕਾ ਨੇ ਦਿੱਤੀਆਂ ਵਧਾਈਆਂ

youtuber armaan malik

ਮੁੜ ਚਰਚਾ 'ਚ ਆਇਆ ਯੂਟਿਊਬਰ ਅਰਮਾਨ ਮਲਿਕ ; ਆਪਣੀ ਹੀ ਪਤਨੀ ਬਾਰੇ ਦੇ'ਤਾ ਵਿਵਾਦਤ...

tmc  mamata banerjee  mp  resignation

ਇਕ ਹੋਰ MP ਨੇ ਦੇ'ਤਾ ਅਸਤੀਫ਼ਾ ! ਖ਼ਾਲੀ ਹੁੰਦੀ ਜਾ ਰਹੀ ਮਮਤਾ ਦੀ TMC

sapna choudhary in domestic violence case

ਮਸ਼ਹੂਰ ਅਦਾਕਾਰਾ ਨਾਲ ਪਤੀ ਨੇ ਕੀਤੀ ਕੁੱਟਮਾਰ ! ਸਹੁਰੇ ਛੱਡ ਰਹਿ ਰਹੀ ਪੇਕੇ, ਅਦਾਲਤ...

director bharathiraja passes away

ਸ਼੍ਰੀਦੇਵੀ ਨਾਲ ਕੰਮ ਕਰ ਚੁੱਕੇ ਦਿੱਗਜ ਫਿਲਮ ਨਿਰਦੇਸ਼ਕ ਦਾ ਦੇਹਾਂਤ, ਇੰਡਸਟਰੀ 'ਚ...

rohtak d park market showroom fire  3 people

ਰੋਹਤਕ ਦੇ ਸ਼ੋਅਰੂਮ 'ਚ ਅੱਗ ਨੇ ਮਚਾਏ ਭਾਂਬੜ, 3 ਲੋਕਾਂ ਦੀ ਮੌਤ, 10 ਤੋਂ ਵੱਧ...

young man upset by blackmailing over nude photos

ਨਿਊਡ ਫੋਟੋਆਂ ਦੀ ਬਲੈਕਮੇਲਿੰਗ ਤੋਂ ਪ੍ਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੇਰੀ ਆਵਾਜ਼ ਸੁਣੋ ਦੀਆਂ ਖਬਰਾਂ
    • 2nd largest ruby
      ਹੱਥ ਲੱਗਾ ਹਜ਼ਾਰਾਂ-ਕਰੋੜਾਂ ਦਾ ਖ਼ਜ਼ਾਨਾ ! ਮੋਗੋਕ 'ਚ ਮਿਲਿਆ ਦੂਜਾ ਸਭ ਤੋਂ ਵੱਡਾ...
    • muslim vote bank bengal to assam political
      ਮੁਸਲਿਮ ਵੋਟ ਬੈਂਕ ਕਿਸ ਦੇ ਨਾਲ: ਬੰਗਾਲ ਤੋਂ ਅਸਾਮ ਤੱਕ ਕਿਵੇਂ ਬਦਲੇ ਸਿਆਸੀ...
    • islamic teachings social harmony
      ਇਸਲਾਮੀ ਸਿੱਖਿਆਵਾਂ ਤੇ ਸਮਾਜਿਕ ਸਦਭਾਵਨਾ ਦਾ ਸੁਮੇਲ ਇਕ ਚੰਗੇ ਸੁਹਿਰਦ ਦੀ ਤਸਵੀਰ
    • man lost his job when gone to talk about hike
      ਤਨਖਾਹ ਵਧਾਉਣ ਦੀ ਗੱਲ ਕਰਨ ਗਏ ਕਰਮਚਾਰੀ ਨੂੰ ਨੌਕਰੀ ਤੋਂ ਹੀ ਧੋਣਾ ਪੈ ਗਿਆ ਹੱਥ !...
    • degree needed to make reels now
      ਹੁਣ Reels ਬਣਾਉਣ ਲਈ ਦਿਖਾਉਣੀ ਪਵੇਗੀ ਡਿਗਰੀ ! ਨਹੀਂ ਤਾਂ ਲੱਗੇਗਾ ਲੱਖਾਂ ਦਾ...
    • read the weather for the next 7 days in punjab
      ਪੰਜਾਬ 'ਚ ਆਉਣ ਵਾਲੇ 7 ਦਿਨਾਂ ਦੀ ਪੜ੍ਹੋ Weather Update
    • mog mog has become the favorite food of indians
      ਭਾਰਤੀਆਂ ਦਾ ਮਨਪਸੰਦ ਫੂਡ ਬਣਿਆ 'ਮੋਗ-ਮੋਗ' ! ਦੇਸ਼ ਦੀ ਹਰ ਗਲੀ 'ਚ ਮਿਲਦੈ ਇਹ...
    • this is the coldest city in the world
      ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਸ਼ਹਿਰ,ਜਿੱਥੇ -55 ਡਿਗਰੀ ਤੱਕ ਪਹੁੰਚ ਜਾਂਦੈ...
    • ਪ੍ਰੋਫੈਸਰ ਨੇ ਕੁੜ  ਨੂੰ ਕਰ  ਤ  propose   ਅੱਗੋਂ ਕੁੜ  ਨੇ ਲ ਹ ਲਈ ਜੁੱਤ
      ਹੱਦ ਹੋ ਗਈ ; ਪ੍ਰੋਫੈਸਰ ਨੇ ਭਰੀ ਕਲਾਸ 'ਚ ਕਰ'ਤਾ ਕੁੜੀ ਨੂੰ ਪ੍ਰਪੋਜ਼ ! ਅੱਗੋਂ...
    • dogs made back to home
      ਕੁੱਤਿਆਂ ਦਾ ਮੀਟ ! ਟਰੱਕ 'ਚੋਂ ਛਾਲ ਮਾਰ ਬੇਜ਼ੁਬਾਨਾਂ ਨੇ ਇੰਝ ਕੀਤੀ ਘਰ ਵਾਪਸੀ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +