Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 15, 2026

    9:32:03 PM

  • youth akali dal akali president

    ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਭਿਆਨਕ...

  • punjab bandh announcement

    ਵੱਡੀ ਖਬਰ : 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ

  • harsimrat badal gets emotional at the rally

    ਹਰਸਿਮਰਤ ਨੇ ਦੱਸੀ ਸੁਖਬੀਰ ਬਾਦਲ 'ਤੇ ਹਮਲੇ ਦੀ...

  • major weather warning in punjab on august 17 and 18

    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਕਿਤਾਬ ਘਰ : ਮਨੁੱਖੀ ਸਰੋਕਾਰਾਂ ਨਾਲ ਲਬਰੇਜ਼ ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ‘ਚਰਖ਼ੜੀ’

MERI AWAZ SUNO News Punjabi(ਨਜ਼ਰੀਆ)

ਕਿਤਾਬ ਘਰ : ਮਨੁੱਖੀ ਸਰੋਕਾਰਾਂ ਨਾਲ ਲਬਰੇਜ਼ ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ‘ਚਰਖ਼ੜੀ’

  • Updated: 09 Aug, 2021 09:59 PM
Meri Awaz Suno
gurbhajan gill s poetry collection charkhari full of human concerns
  • Share
    • Facebook
    • Tumblr
    • Linkedin
    • Twitter
  • Comment

ਕਵਿਤਾ ਅਜਿਹਾ ਸਾਹਿਤ ਰੂਪ ਹੈ, ਜੋ ਮਨੁੱਖ ਦੇ ਅੰਦਰ ਲੱਥ ਜਾਣ ਦੀ ਸਮਰੱਥਾ ਰੱਖਦੀ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਕਵੀ ਪੁਰਸਕਾਰ ਪ੍ਰਾਪਤ ਗੁਰਭਜਨ ਗਿੱਲ ਸਾਡਾ ਸਮਰੱਥਾਵਾਨ ਤੇ ਸੁਪ੍ਰਸਿੱਧ ਕਵੀ ਹੈ, ਜਿਸ ਦੀ ਕਵਿਤਾ ਦਾ ਅਸਰ ਦਿਲ-ਦਿਮਾਗ ’ਤੇ ਸਿੱਧਾ ਤੇ ਚਿਰਜੀਵੀ ਹੁੰਦਾ ਹੈ। ਉਸ ਦੀ ਬਹੁਤ ਪ੍ਰਚੱਲਿਤ ਕਵਿਤਾ ‘ਲੋਰੀ’
 
ਮਾਏ ਨੀ ਅਣਜੰਮੀ ਧੀ ਨੂੰ,
ਆਪਣੇ ਨਾਲੋਂ ਵਿੱਛੜੇ ਜੀਅ ਨੂੰ,
ਜਾਂਦੀ ਵਾਰੀ ਮਾਏ ਨੀ 
ਇਕ ਲੋਰੀ ਦੇ ਦੇ।
ਬਾਬਲ ਤੋਂ ਭਾਵੇਂ ਚੋਰੀ ਨੀ 
ਇਕ ਲੋਰੀ ਦੇ ਦੇ।
ਦਾ ਹਵਾਲਾ ਦਿੱਤਾ ਜਾ ਸਕਦਾ ਹੈ। ਸ਼ਾਇਦ ਹੀ ਕੋਈ ਵਿਅਕਤੀ ਹੋਵੇ, ਜਿਸ ਨੇ ਇਹ ਕਵਿਤਾ ਨਾ ਪੜ੍ਹੀ/ਸੁਣੀ ਹੋਵੇ। ਇਸ ਕਵਿਤਾ/ਗੀਤ ਦਾ ਕਵੀਆਂ ’ਤੇ ਅਜਿਹਾ ਪ੍ਰਭਾਵ ਪਿਆ ਕਿ ਉਨ੍ਹਾਂ ਨੇ ਇਹੋ ਜਿਹੀਆਂ ਹੋਰ ਅਨੇਕਾਂ ਕਵਿਤਾਵਾਂ ਨੂੰ ਜਨਮ ਦਿੱਤਾ। 
ਹੁਣੇ ਜਿਹੇ ਤ੍ਰੈਮਾਸਿਕ ਪੱਤਰ ‘ਸਿਰਜਣਾ’ ਵਿਚ ਉਸਦੀਆਂ ਕੁਝ ਕਵਿਤਾਵਾਂ ਪੜ੍ਹੀਆਂ ਤਾਂ ਉਨ੍ਹਾਂ ’ਚੋਂ ਇਕ ਕਵਿਤਾ ‘ਮਿਲ ਜਾਇਆ ਕਰ’ ਪੜ੍ਹ ਕੇ ਅੱਜ ਦੇ ਕੋਰੋਨਾ ਸੰਕਟਕਾਲ ’ਚ ਜਦੋਂ ਬੰਦਾ ਬੰਦੇ ਨੂੰ ਮਿਲਣ ਨੂੰ ਤਰਸ ਰਿਹਾ ਹੈ, ਇਉਂ ਲੱਗਦਾ ਹੈ ਜਿਵੇਂ ਉਸ ਨੇ ਸਾਡੀ ਸਾਰਿਆਂ ਦੀ ਦੁਖਦੀ ਰਗ਼ ’ਤੇ ਹੱਥ ਧਰ ਦਿੱਤਾ ਹੋਵੇ। 
ਬਹੁਤ ਖੁਸ਼ੀ ਹੋਈ ਜਦੋਂ ਇਹ ਕਵਿਤਾ ਇਸ ਸੰਗ੍ਰਹਿ ’ਚੋਂ ਵੀ ਲੱਭ ਪਈ,

ਏਸੇ ਤਰ੍ਹਾਂ ਹੀ ਮਿਲ ਜਾਇਆ ਕਰ।
ਜਿਉਂਦੇ ਹੋਣ ਦਾ 
ਭਰਮ ਬਣਿਆ ਰਹਿੰਦਾ ਹੈ।
ਫਿਕਰਾਂ ਦਾ ਚੱਕਰਵਿਊ 
ਟੁੱਟ ਜਾਂਦਾ ਹੈ।
ਕੁਝ ਦਿਨ ਚੰਗੇ ਲੰਘ ਜਾਂਦੇ ਨੇ,
ਰਾਤਾਂ ਨੂੰ ਨੀਦ ਨਹੀਂ ਉਟਕਦੀ।
ਮਿਲ ਜਾਇਆ ਕਰ।
 
ਮਨੁੱਖ ਸਮਾਜਿਕ ਪ੍ਰਾਣੀ ਹੈ, ਰਿਸ਼ਤਿਆਂ ’ਚ ਬੱਝਿਆ ਹੋਇਆ। ਇਹ ਕਵਿਤਾ ਆਪਣੇ ਪਿਆਰਿਆਂ ਨੂੰ ਮਿਲਣ ਦੇ ਮੋਹ ’ਚੋਂ ਉਪਜਿਆ ਇਕ ਤਰਲਾ ਹੈ, ਜੋ ਹਰ ਪਾਠਕ ਨੂੰ ਪ੍ਰਭਾਵਿਤ ਕਰਦਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ. ਪੀ. ਸਿੰਘ ਇਸ ਪੁਸਤਕ ਦੇ ਸਰਵਰਕ ਦੇ ਪਿਛਲੇ ਪਾਸੇ ਲਿਖਦੇ ਹਨ, ‘‘ਗੁਰਭਜਨ ਗਿੱਲ ਸਮਰੱਥ ਤੇ ਲਗਾਤਾਰ ਕਿਰਿਆਸ਼ੀਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ, ਵਿਗਿਆਨ ਸਾਹਿਤ ਸੰਪਾਦਨਾ ਅਤੇ ਖੇਡਾਂ ਦੇ ਖੇਤਰ ’ਚ ਬਹੁਤ ਸਰਗਰਮ ਸੱਭਿਆਚਾਰਕ ਸ਼ਖ਼ਸੀਅਤ ਹੈ।’’

ਅਸੀਂ ਸਾਰੇ ਜਾਣਦੇ ਹਾਂ ਕਿ ਗੁਰਭਜਨ ਗਿੱਲ ਨਾ ਸਿਰਫ ਸਾਹਿਤ ਰਚਨਾ ਕਰਦਾ ਹੈ ਪਰ ਦੇਸ਼-ਵਿਦੇਸ਼ ਦੇ ਸਾਹਿਤਕ ਹਲਕਿਆਂ ’ਚ ਵੀ ਬਹੁਤ ਸਰਗਰਮ ਰਹਿੰਦਾ ਹੈ। ਉਹ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਵੱਖ-ਵੱਖ ਅਹੁਦਿਆਂ ’ਤੇ ਬਹੁਤ ਸਮੇਂ ਤੱਕ ਕਾਰਜਸ਼ੀਲ ਰਿਹਾ ਅਤੇ ਅੰਤ ’ਚ 2010-14 ਤੀਕ ਇਸ ਦਾ 4 ਸਾਲ ਪ੍ਰਧਾਨ ਵੀ ਰਿਹਾ। ਕਿੱਤੇ ਵਜੋਂ ਉਹ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਤੇ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਓਂ (ਲੁਧਿਆਣਾ) ਕਾਲਜਾਂ ’ਚ 7 ਸਾਲ ਪੜ੍ਹਾਉਣ ਉਪਰੰਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ’ਚ 1983 ਤੋਂ 2013 ਤੱਕ ਪੜ੍ਹਾਉਂਦਾ ਰਿਹਾ ਅਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਬਹੁਤ ਸਾਰੀਆਂ ਸਾਹਿਤਕ ਸਰਗਰਮੀਆਂ ਖਾਸ ਕਰਕੇ ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਵੱਲੋਂ ਕਰਵਾਏ ਜਾਂਦੇ ਸਾਹਿਤਕ ਪ੍ਰੋਗਰਾਮਾਂ ’ਚ ਰੁੱਝਾ ਰਹਿੰਦਾ ਹੈ।

ਗੁਰਭਜਨ ਗਿੱਲ ਦੇ ਸਾਹਿਤਕ ਸਫ਼ਰ ਦੀ ਜੇ ਗੱਲ ਕਰੀਏ ਤਾਂ ਅੱਜ ਤੱਕ ਉਹ 10 ਕਾਵਿ-ਸੰਗ੍ਰਹਿ, ਇਕ ਗੀਤ-ਸੰਗ੍ਰਹਿ, ਛੇ ਗ਼ਜ਼ਲ ਸੰਗ੍ਰਹਿ, ਦੋ ਰੁਬਾਈ ਸੰਗ੍ਰਹਿ, ਇਕ ਵਾਰਤਕ ਪੁਸਤਕ ਦੀ ਰਚਨਾ ਕਰ ਚੁੱਕਿਆ ਹੈ। ਹੋਰ ਬਹੁਤ ਸਾਰੇ ਸੰਪਾਦਿਤ ਸਾਂਝੇ ਸੰਗ੍ਰਹਿਆਂ ’ਚ ਉਸ ਦੇ ਗੀਤ, ਗ਼ਜ਼ਲਾਂ ਤੇ ਕਵਿਤਾਵਾਂ ਸ਼ਾਮਿਲ ਹਨ। ‘ਚਰਖੜੀ’ ਉਸ ਦੀ ਪੁਸਤਕ ਅਮਰੀਕਾ ਵਸਦੀ ਕਹਾਣੀਕਾਰ ਪਰਵੇਜ਼ ਸੰਧੂ ਦੀ ਬੇਟੀ ਦੀ ਯਾਦ ’ਚ ਸਥਾਪਿਤ ਸਵੀਨਾ ਪ੍ਰਕਾਸ਼ਨ ਕੈਲੀਫੋਰਨੀਆ (ਅਮਰੀਕਾ) ਵੱਲੋਂ ਨਵ-ਪ੍ਰਕਾਸ਼ਿਤ ਕਾਵਿ ਸੰਗ੍ਰਹਿ ਹੈ। ਪੰਜਾਬੀ ਕਾਵਿ-ਜਗਤ ਵਿਚ ‘ਚਰਖੜੀ’ ਦੀ ਆਮਦ ਇਕ ਸ਼ੁੱਭ ਸ਼ਗਨ ਹੈ।  
 
‘ਚਰਖੜੀ’ ਦੋ ਸੌ ਬੱਤੀ ਸਫ਼ਿਆਂ ਦਾ ਵੱਡ-ਆਕਾਰੀ ਕਾਵਿ-ਸੰਗ੍ਰਹਿ ਹੈ। ਕਵੀ ਤੇ ਚਿਤਰਕਾਰ ਸਵਰਨਜੀਤ ਸਵੀ ਵਲੋਂ ਬਣਾਇਆ ਇਸ ਦਾ ਸਰਵਰਕ ਪਹਿਲੀ ਨਜ਼ਰ ’ਚ ਆਕਰਸ਼ਿਤ ਕਰਦਾ ਹੈ। ਇਸ ਸੰਗ੍ਰਹਿ ’ਚ ਪਹਿਲੀ ਤੇ ਆਖ਼ਰੀ ਕੁਝ ਰਚਨਾਵਾਂ ਛੱਡ ਕੇ ਵਧੇਰੇ ਕਰਕੇ ਖੁੱਲ੍ਹੀਆਂ ਕਵਿਤਾਵਾਂ ਹਨ। ਇਨ੍ਹਾਂ ’ਚ ਬਹੁਤ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਕੁਝ ਮਹੱਤਵਪੂਰਨ ਲੇਖਕਾਂ/ਵਿਅਕਤੀਆਂ ਦੇ ਕਾਵਿ-ਚਿੱਤਰ ਵੀ ਅੰਕਿਤ ਕੀਤੇ ਗਏ ਹਨ। ਕਵਿਤਾਵਾਂ ਦੇ ਕੁਝ ਕੁ ਪਾਤਰ ਇਤਿਹਾਸ ਅਤੇ ਮਿਥਿਹਾਸ ’ਚੋਂ ਲਏ ਗਏ ਹਨ। ਇਨ੍ਹਾਂ ਆਮ ਨਾਲੋਂ ਕੁਝ ਲੰਮੀਆਂ ਬਿਰਤਾਂਤਕ ਕਵਿਤਾਵਾਂ ’ਚ ਉਸ ਨੇ ਮਹਾਰਿਸ਼ੀ ਵਾਲਮੀਕਿ, ਰਾਵਣ, ਸੀਤਾ, ਦੁਸਹਿਰਾ, ਡਾਰਵਿਨ, ਸ਼ਹੀਦ ਭਗਤ ਸਿੰਘ, ਔਰੰਗਜ਼ੇਬ, ਆਸਿਫ਼ਾ, ਗੁਰੂ ਸਾਹਿਬਾਨ ਤੇ ਹੋਰ ਬਹੁਤ ਸਾਰੇ ਚਰਚਿਤ ਪਾਤਰਾਂ ਦਾ ਜ਼ਿਕਰ ਕੀਤਾ ਹੈ। ਕਿਸਾਨੀ ਸੰਕਟ, ਕੋਰੋਨਾ ਕਾਲ ਦੀਆਂ ਦੁਸ਼ਵਾਰੀਆਂ, ਜਾਤ-ਪਾਤ, ਛੋਟੇ-ਵੱਡੇ ਦਾ ਭੇਦਭਾਵ, ਗੱਲ ਕੀ ਤਕਰੀਬਨ ਹਰ ਵਿਸ਼ਾ ਆਪਣੀ ਕਵਿਤਾ ਲਈ ਚੁਣਿਆ ਹੈ।
‘ਸੂਰਜ ਦੀ ਕੋਈ ਜਾਤ ਨਹੀਂ ਹੁੰਦੀ’ ਕਵਿਤਾ ਵਿਚ ਉਸ ਨੇ ਮਹਾਰਿਸ਼ੀ ਵਾਲਮੀਕਿ ਨੂੰ ਸੂਰਜ ਦੀ ਉਪਾਧੀ ਦਿੱਤੀ ਹੈ। ਉਹ ਲਿਖਦਾ ਹੈ, ਉਸ ਦੇ ਹੱਥ ’ਚ ਮੋਰਪੰਖ ਸੀ ਪੱਤਰਿਆਂ ’ਤੇ ਨੱਚਦਾ
ਸ਼ਬਦਾਂ ਸੰਗ ਪੈਲਾਂ ਪਾਉਂਦਾ।
ਇਤਿਹਾਸ ਰਚਦਾ,
ਪਹਿਲੇ ਮਹਾਕਾਵਿ ਦਾ ਸਿਰਜਣਹਾਰ।
ਕਿਸੇ ਲਈ ਰਿਸ਼ੀ
ਕਿਸੇ ਵਾਸਤੇ ਮਹਾਰਿਸ਼ੀ।
ਲਿੱਸਿਆਂ ਨਿਤਾਣਿਆਂ ਲਈ
ਸਗਵਾਂ ਭਗਵਾਨ ਸੀ ਮੁਕਤੀਦਾਤਾ
ਸਵੈਮਾਣ ਦਾ 
ਉੱਚ ਦੁਮਾਲੜਾ ਬੁਰਜ।
ਰੌਸ਼ਨ ਪਾਠ ਸੀ ਵਕਤ ਦੇ ਸਫੇ ਤੇ
ਤ੍ਰੈਕਾਲ ਦਰਸ਼ੀ ਮੱਥਾ ਸੀ,
ਫੈਲ ਗਿਆ। 
ਚੌਵੀ ਹਜ਼ਾਰ ਸ਼ਲੋਕਾਂ ਵਿਚ
ਘੋਲ ਕੇ ਸੰਪੂਰਨ ਆਪਾ 
ਇਤਿਹਾਸ ਹੋ ਗਿਆ।
 
ਸੋ ਅਸੀਂ ਵੇਖ ਸਕਦੇ ਹਾਂ ਕਿ ਉਸਦੀਆਂ ਕਵਿਤਾਵਾਂ ’ਚ ਬਹੁਤ ਸਾਰੀ ਜਾਣਕਾਰੀ ਵੀ ਵਿਦਮਾਨ ਹੈ, ਜਿਵੇਂ ਭਗਵਾਨ ਵਾਲਮੀਕਿ ਦਾ ਚੌਵੀ ਹਜ਼ਾਰ ਸ਼ਲੋਕਾਂ ਵਾਲੇ ਮਹਾਕਾਵਿ ਦੇ ਪਹਿਲੇ ਰਚੇਤਾ ਹੋਣਾ। ਪਹਿਲੀ ਕਵਿਤਾ ‘ਚਰਖੜੀ’, ਜਿਸ ਦੇ ਨਾਂ ’ਤੇ ਕਵੀ ਨੇ ਆਪਣੀ ਪੁਸਤਕ ਦਾ ਨਾਂ ਵੀ ਰੱਖਿਆ ਹੈ, ਇਸ ਸੰਗ੍ਰਹਿ ਦੀ ਇਕ ਮਹੱਤਵਪੂਰਨ ਕਵਿਤਾ ਹੈ, ਜਿਸ ਦਾ ਕੇਂਦਰੀ ਭਾਵ ਹੈ ਕਿ ਅੱਜ ਦੇ ਸਮੇਂ ’ਚ ਮਨੁੱਖ ਇੰਨਾ ਉਲਝ ਗਿਆ ਹੈ ਕਿ ਉਸ ਕੋਲ ਬਾਕੀ ਸਭ ਕੁਝ ਤਾਂ ਹੈ ਪਰ ਆਪਣੇ ਜੋਗਾ ਵਕਤ ਨਹੀਂ। ਨਾ ਉਸ ਕੋਲ ਜੀਣ ਜੋਗਾ ਵਕਤ ਹੈ ਤੇ ਨਾ ਮਰਨ ਜੋਗਾ। ਇਹ ਉਸ ਦੀ ਤ੍ਰਾਸਦੀ ਹੀ ਸਮਝੋ ਕਿ ਅੱਜ ਦਾ ਮਨੁੱਖ ਚਰਖੜੀ ਵਾਂਗ ਘੁੰਮ ਰਿਹਾ ਹੈ ਜਾਂ ਇਹ ਕਹਿ ਲਓ ਉਹ ਖੁਦ ਜ਼ਿੰਦਗੀ ਨਾਮੀ ਚਰਖੜੀ ’ਤੇ ਚੜ੍ਹਿਆ ਹੋਇਆ ਜ਼ਿੰਦਗੀ ਦਾ ਆਨੰਦ ਮਾਣਨ ਦੀ ਬਜਾਏ ਦੁੱਖਾਂ-ਪਰੇਸ਼ਾਨੀਆਂ ਵਿਚ ਘਿਰਿਆ ਹੋਇਆ ਹੈ। 
ਉਹ ਲਿਖਦਾ ਹੈ,
 
ਗ਼ਮਗ਼ੀਨ ਜਿਹਾ ਦਿਲ ਭਾਰੀ ਹੈ
ਬਣ ਚੱਲਿਆ ਨਿਰੀ ਮਸ਼ੀਨ ਜਿਹਾ
ਦਿਨ ਰਾਤ ਚਰਖੜੀ ਘੁੰਮੇ ਪਈ
ਹੁਣ ਰੋਣ ਲਈ ਹੀ ਵਕਤ ਨਹੀਂ। 
 
ਕਿਸੇ ਵਰਤਾਰੇ ਨੂੰ ਉਸ ਦੇ ਮੌਲਿਕ ਰੂਪ ਅਤੇ ਉਸ ਤੋਂ ਪਰ੍ਹੇ ਉਸ ਦੇ ਧੁਰ ਸੋਮੇ ਤੱਕ ਸਮਝ ਲੈਣਾ ਕਾਵਿ-ਚੇਤਨਾ ਦਾ ਕਦੀਮੀ ਵਿਹਾਰ ਹੈ। ਪੰਜਾਬ ਦੇ ਕਿਸਾਨੀ ਸੰਕਟ ਨੂੰ ਆਪਣੀ ਇਕ ਕਵਿਤਾ ‘ਬਦਲ ਗਏ ਮੰਡੀਆਂ ਦੇ ਭਾਅ’ ਵਿਚ ਉਸ ਨੇ ਬਾਖੂਬੀ ਸਮਝਿਆ ਹੈ। ਕਿਸਾਨੀ ਸੰਕਟ ਨੇ ਪੰਜਾਬ ਦੀ ਤਕਦੀਰ ਬਦਲ ਦਿੱਤੀ ਹੈ। ਮੰਡੀ ਦੇ ਮੁਨਾਫ਼ਾ ਆਧਾਰਿਤ ਵਿਹਾਰ ਨੇ ਕਿਸਾਨ ਨੂੰ ਕੱਖੋਂ ਹੌਲਾ ਕਰ ਕੇ ਰੱਖ ਦਿੱਤਾ ਹੈ। ਅਜੋਕੇ ਕਿਸਾਨੀ ਸੰਕਟ ਬਾਰੇ ਉਹ ਲਿਖਦਾ ਹੈ ਕਿ ਉਹ ਆੜ੍ਹਤੀਆ, ਜਿਸ ਨੂੰ ਲੋਕ ਕੈਲਾ ਕਹਿ ਕੇ ਬੁਲਾਉਂਦੇ ਸਨ, ਕਿਸਾਨ ਦੇ ਅਨਾਜ ਨੂੰ ਸਸਤੇ ਭਾਅ ਖਰੀਦ ਕੇ ਡੇਢੇ ਭਾਅ ਵੇਚ-ਵੇਚ ਕੇ ਹੁਣ ਕਰਨੈਲ ਸਿੰਘ ਬਣ ਗਿਆ ਹੈ ਅਤੇ ਖੇਤਾਂ ਦਾ ਮਾਲਕ ਜਰਨੈਲ ਸਿੰਘ ਮੰਡੀ ਹੱਥੋਂ ਲੁੱਟ ਹੁੰਦਾ-ਹੁੰਦਾ ਕਰਜ਼ਿਆਂ ਹੇਠ ਦੱਬਿਆ ਜੈਲੂ ਬਣ ਗਿਆ ਹੈ। ਕਿਸਾਨ ਦੇ ਦਰਪੇਸ਼ ਦੁਸ਼ਵਾਰੀਆਂ ਦਾ ਬਹੁਤ ਮਾਰਮਿਕ ਚਿੱਤਰ ਪੇਸ਼ ਕੀਤਾ ਗਿਆ ਹੈ ਇਸ ਕਵਿਤਾ ’ਚ। ਅਸਲ ’ਚ ਇਹ ਕਵਿਤਾ ਸਿਰਫ ਪੰਜਾਬ ਦੇ ਕਿਸਾਨੀ ਸੰਕਟ ਦਾ ਹੀ ਬਿਆਨ ਨਹੀਂ ਕਰਦੀ ਸਗੋਂ ਪੰਜਾਬ ਦੀ ਧੁੰਦਲੀ ਪੈਂਦੀ ਜਾ ਰਹੀ ਤਸਵੀਰ ਦੀ ਕਹਾਣੀ ਹੈ, ਕਿਸਾਨ ਦੀ ਮਾੜੀ ਤਕਦੀਰ ਦੀ ਨਿਸ਼ਾਨਦੇਹੀ ਕਰਦੀ ਹੈ,
 
ਮੀਂਹ ਕਣੀ ’ਚ ਕੋਠਾ ਚੋਂਦਾ ਹੈ।
ਕੋਠੇ ਜਿੱਡੀ ਧੀ ਦਾ 
ਕੱਦ ਡਰਾਉਂਦਾ ਹੈ।
ਸਕੂਲੋਂ ਹਟੇ ਪੁੱਤਰ ਨੂੰ 
ਫ਼ੌਜ ਵੀ ਨਹੀਂ ਲੈਂਦੀ।
ਅਖੇ ਛਾਤੀ ਘੱਟ ਚੌੜੀ ਹੈ !
ਕੌਣ ਦੱਸੇ 
ਇਹ ਹੋਰ ਸੁੰਗੜ ਜਾਣੀ ਹੈ,
ਇੰਜ ਹੀ ਪੁੜਾਂ ਹੇਠ।
 
‘ਚਰਖੜੀ’ ਦੇ ਸਰਵਰਕ ਦੇ ਮੂਹਰਲੇ ਫਲਿੱਪਰ ’ਤੇ ਡਾ. ਗੁਰਇਕਬਾਲ ਸਿੰਘ ਲਿਖਦੇ ਹਨ, ‘‘ਗੁਰਭਜਨ ਗਿੱਲ ਦੀ ਕਾਵਿ-ਸੰਵੇਦਨਾ ਮਾਨਵੀ ਸਮਾਜ ਤੋਂ ਉਪਜੇ ਤਣਾਅ ਨੂੰ ਸਿਰਜਣਾਤਮਕਤਾ ਦਾ ਵਾਹਨ ਬਣਾਉਂਦੀ ਹੈ। ਉਹ ਆਪਣੀ ਕਵਿਤਾ ’ਚ ਜੀਵੰਤ ਸਮਾਜ ’ਚ ਜੀਣ ਦੀ ਤਮੰਨਾ ਦਾ ਪ੍ਰਵਚਨ ਉਸਾਰਦਾ ਹੈ। ਇਹ ਪ੍ਰਵਚਨ ਸਥਾਪਤੀ ਤੇ ਵਿਸਥਾਪਤੀ ਵਿਅਕਤੀ ਤੇ ਸਮਾਜ ਦਰਮਿਆਨ ਉਪਜੇ ਤਣਾਅ ’ਚੋਂ ਅਰਥ ਗ੍ਰਹਿਣ ਕਰਦਾ ਹੈ।” ਅਸੀਂ ਗੁਰਭਜਨ ਗਿੱਲ ਦੀਆਂ ਕਵਿਤਾਵਾਂ ’ਚ ਵੇਖਦੇ ਹਾਂ ਕਿ ਅਜੋਕਾ ਮਨੁੱਖ ਸਮਾਜ ’ਚ ਬਹੁਤ ਸਾਰੇ ਮੁਹਾਜਾਂ ’ਤੇ ਲੜ ਰਿਹਾ ਹੈ। ਗੁਰਭਜਨ ਗਿੱਲ ਸਾਧਾਰਨ ਭਾਸ਼ਾ ’ਚ ਆਪਣੀ ਕਵਿਤਾ ਰਚਦਾ ਹੈ, ਜਿਸ ਦਾ ਸੰਚਾਰ ਬੜੀ ਆਸਾਨੀ ਨਾਲ ਹੋ ਜਾਂਦਾ ਹੈ ਪਰ ਉਸ ਦੀ ਸਾਧਾਰਣ ਦਿਸਦੀ ਕਵਿਤਾ ਰਾਹੀਂ ਉਹ ਬਹੁਤ ਕੁਝ ਬਿਆਨ ਕਰਦਾ ਬਹੁਤ ਦੂਰ ਤੱਕ ਸੋਚ ਨੂੰ ਲੈ ਜਾਂਦਾ ਹੈ। ਪਾਠਕ ਉਸ ਦੇ ਨਾਲ ਤੁਰਦਾ-ਤੁਰਦਾ ਕਵਿਤਾ ਦਾ ਆਨੰਦ ਵੀ ਮਾਣਦਾ ਹੈ ਅਤੇ ਦਰਪੇਸ਼ ਸਥਿਤੀਆਂ ਨੂੰ ਜਾਂਚਦਾ-ਘੋਖਦਾ ਵੀ ਹੈ।

‘ਨੰਦੋ ਬਾਜ਼ੀਗਰਨੀ’ ਕਵਿਤਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਕਿੰਨੇ ਸਰਲ ਤਰੀਕੇ ਨਾਲ ਉਹ ਸਾਧਾਰਨ ਦਿਸਦੇ ਵਾਕਾਂ ’ਚੋਂ ਮਨੁੱਖੀ ਵਰਤਾਰਿਆਂ, ਸਮਾਜ ਦੀ ਸੋਚ ਅਤੇ ਰਹਿਣ-ਸਹਿਣ ਪ੍ਰਤੀ ਵਾਰਤਾਲਾਪ  ਉਸਾਰਦਾ ਹੈ ਅਤੇ ਸਵਾਲ ਖੜ੍ਹੇ ਕਰਦਾ ਹੈ। ਇਸ ਕਵਿਤਾ ’ਚ ਉਹ ਨੰਦੋ ਦੀ ਸੰਪੂਰਨ ਸ਼ਖਸੀਅਤ ਤੇ ਉਸ ਦੇ ਕਿਰਦਾਰ ਨੂੰ ਬਿਆਨ ਕਰਦਾ-ਕਰਦਾ ਪੂਰੇ ਬਾਜ਼ੀਗਰ ਕਬੀਲੇ ਦੀ ਤਸਵੀਰ ਖਿੱਚ ਕੇ ਰੱਖ ਦਿੰਦਾ ਹੈ ਜੋ ਚਲਚਿੱਤਰ ਵਾਂਗ ਪਾਠਕ ਦੇ ਮਨ ’ਤੇ ਲਗਾਤਾਰ ਚੱਲਦੀ ਰਹਿੰਦੀ ਹੈ। ਨੰਦੋ ਦਾ ਬਾਸੀ ਰੋਟੀ ਖਾਣਾ, ਉਸ ਦਾ ਆਪਣੇ ਕੋਲ ਡਾਂਗ ਰੱਖਣਾ, ਜੋ ਉਹ ਕੁੱਤਿਆਂ ਲਈ ਨਹੀਂ ਕੁੱਤਿਆਂ ਵਰਗੇ ਬੰਦਿਆਂ ਲਈ ਰੱਖਦੀ ਸੀ, ਗਰੀਬ ਤੇ ਅਮੀਰ ਦਾ ਪਾੜਾ, ਬਾਜ਼ੀਗਰ ਕਬੀਲੇ ਨੂੰ ਵਿੱਦਿਆ ਪ੍ਰਾਪਤੀ ਤੋਂ ਵਾਂਝਿਆਂ ਰੱਖਿਆ ਜਾਣਾ ਸਭ ਕੁਝ ਅੱਖਾਂ ਮੂਹਰੇ ਸਾਕਾਰ ਹੋ ਜਾਂਦਾ ਹੈ ਤੇ ਸੰਵੇਦਨਸ਼ੀਲ ਪਾਠਕ ਨੂੰ ਪ੍ਰਭਾਵਿਤ ਕਰਦਾ ਹੈ।
 
‘ਉਹ ਪੁੱਛਦੇ ਨੇ ਅੱਥਰਾ ਘੋੜਾ ਕੀ ਹੁੰਦੈ’ ਵਿਚ ਉਸ ਨੇ ਰਾਜਨੀਤਕ ਲੋਕਾਂ ਨੂੰ ਲੰਮੇ ਹੱਥੀਂ ਲਿਆ ਹੈ। ਉਨ੍ਹਾਂ ਨੂੰ ਬੇਨਸਲੇ, ਵੋਟਾਂ ਲੈ ਕੇ ਮੁੱਕਰ ਜਾਣ ਵਾਲੇ ਤੇ ਸਿੱਧੀਆਂ ਕੌੜੀਆਂ ਗੱਲਾਂ ਕਰਦਾ ਹੋਇਆ ਉਨ੍ਹਾਂ ਨੂੰ ਸਵਾਲ ਕਰਦਾ ਹੈ ਕਿ ਤੁਸੀਂ ਦੇਸ਼ ਲਈ ਕੀ ਕੀਤਾ? 
ਲੋਕਾਂ ਨੂੰ ਸੁਚੇਤ ਕਰਦਾ ਹੈ ਕਿ
 
ਏਸ ਤੋਂ ਪਹਿਲਾਂ ਕਿ 
ਇਹ ਘੋੜਾ ਤੁਹਾਨੂੰ ਮਿੱਧ ਜਾਵੇ,
ਇਸ ਨੂੰ ਨੱਥ ਪਾਉ ਤੇ ਪੁੱਛੋ
ਕਿ ਤੇਰਾ ਮੂੰਹ
ਅਠਾਰਵੀਂ ਸਦੀ ਵੱਲ ਕਿਉਂ ਹੈ?
 
‘ਚਰਖੜੀ’ ਵਿਚ ਮਾਂ ’ਤੇ ਲਿਖੀਆਂ 7 ਭਾਵਪੂਰਤ ਕਵਿਤਾਵਾਂ ਲਿਖੀਆਂ ਮਿਲਦੀਆਂ ਹਨ, ਜਿਨ੍ਹਾਂ ਦੇ ਵੱਖੋ-ਵੱਖਰੇ ਭਾਵ ਹਨ ਤੇ ਵੱਖੋ-ਵੱਖਰੇ ਕਿਰਦਾਰ ਹਨ। 
 
ਮੇਰੀ ਮਾਂ ਨੂੰ,
ਸਵੈਟਰ ਬੁਣਨਾ ਨਹੀਂ ਸੀ ਆਉਂਦਾ
ਪਰ ਉਹ 
ਰਿਸ਼ਤੇ ਬੁਨਣੇ ਜਾਣਦੀ ਸੀ।
ਮਾਂ ਨੂੰ ਤਰਨਾ ਨਹੀਂ ਸੀ ਆਉਂਦਾ
ਪਰ ਉਹ ਤਾਰਨਾ ਜਾਣਦੀ ਸੀ
 ਜਾਂ
ਮਾਂ ਵੱਡਾ ਸਾਰਾ ਰੱਬ ਹੈ
ਧਰਤੀ ਜਿੱਡਾ ਜੇਰਾ
ਅੰਬਰ ਜਿੱਡੀ ਅੱਖ
ਸਮੁੰਦਰ ਤੋਂ ਡੂੰਘੀ ਨੀਝ
ਪੌਣਾਂ ਤੋਂ ਤੇਜ਼ ਉਡਾਰੀ
ਬਾਗ ਹੈ ਚੰਦਨ ਰੁੱਖਾਂ ਦਾ
ਮਹਿਕਵੰਤੀ ਬਹਾਰ।
 
ਚਰਖੜੀ ਬਹੁਤ ਸਾਰੇ ਵਿਸ਼ਿਆਂ ਦਾ ਦਸਤਾਵੇਜ਼ ਹੈ। ਵੰਨ-ਸੁਵੰਨੇ ਵਿਸ਼ਿਆਂ ਦੀ ਭਰਮਾਰ ਹੈ ਇਸ ਵਿਚ। 
ਇਉਂ ਲੱਗਦਾ ਹੈ ਇਤਿਹਾਸ, ਮਿਥਿਹਾਸ ਉਸ ਨੂੰ ਟੁੰਬਦਾ ਹੈ ਅਤੇ ਅੱਜ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਜਦੋਂ ਉਸ ਦਾ ਮਨ ਵਲੂੰਧਰ ਕੇ ਰੱਖ ਦਿੰਦੀਆਂ ਹਨ ਤਾਂ ਉਹ ਅਛੋਪਲੇ ਜਿਹੇ ਕਵਿਤਾਵਾਂ ਬਣ ਜਾਂਦੀਆਂ ਹਨ। ਉਸ ਦੇ ਅੰਦਰ ਦੀ ਸੰਵੇਦਨਾ ਕਵਿਤਾ ਦਾ ਰੂਪ ਧਾਰ ਲੈਂਦੀ ਹੈ। 
ਉਹ ਪਾਠਕਾਂ ਨੂੰ ਵੀ ਇਹੀ ਸਲਾਹ ਦਿੰਦਾ ਹੈ ਕਿ
 
ਕਵਿਤਾ ਲਿਖਿਆ ਕਰੋ
ਦਰਦਾਂ ਨੂੰ ਧਰਤ ਮਿਲਦੀ ਹੈ।
ਕੋਰੇ ਵਰਕਿਆਂ ਨੂੰ ਸੌਂਪਿਆ ਕਰੋ,
ਰੂਹ ਦਾ ਸਗਲ ਭਾਰ।
ਇਹ ਲਿਖਣ ਨਾਲ
ਨੀਂਦ ’ਚ ਖ਼ਲਲ ਨਹੀਂ ਪੈਂਦਾ।
 
ਇਉਂ ਜਾਪਦੈ ਜਿਵੇਂ ਗੁਰਭਜਨ ਲਈ ਕਵਿਤਾ ਵਿਰੇਚਨ (ਕਥਾਰਸਿਜ਼) ਹੈ ਸ਼ਾਇਦ ਇਸੇ ਲਈ ਉਹ ਲਗਾਤਾਰ ਹਰ ਵਿਸ਼ੇ ’ਤੇ ਲਿਖ ਰਿਹਾ ਹੈ। ਉਸ ਦੀ ਭਾਸ਼ਾ ਵਰਨਾਣਤਮਕ ਹੈ ਤੇ ਸ਼ੈਲੀ ਬਿਰਤਾਂਤਕ। 
ਉਹ ਇਸ਼ਾਰਿਆਂ ਜਾਂ ਬਿੰਬਾਂ ’ਚ ਘੱਟ ਤੇ ਸਪਸ਼ਟ ਰੂਪ ਵਿਚ ਵਧੇਰੇ ਗੱਲ ਕਰਦਾ ਹੈ। ਅਲੰਕਾਰ ਤੇ ਬਿੰਬ ਉਸ ਦੀ ਕਵਿਤਾ ’ਚ ਸਹਿਜੇ ਹੀ ਪਰਵੇਸ਼ ਕਰ ਜਾਂਦੇ ਹਨ, ਜਿਵੇਂ ‘ਦੀਵੇ ਵਾਂਗ ਬਲ਼ਦੀ ਅੱਖ ਵਾਲੀ ਨੰਦੋ’, ‘ਰੋਟੀ ਦਾ ਗੋਲ ਪਹੀਆ’, ‘ਸ਼ਬਦ ਅੰਗਿਆਰ ਬਣੇ’, ‘ਸਿੱਲੀਆਂ ਕੰਧਾਂ’, ‘ਸੁਪਨਿਆਂ ਦੀ ਮਮਟੀ’, ‘ਕੱਥਕ ਕਥਾ ਸੁਣਾਉਂਦੇ ਪੱਤੇ’, ‘ਚਿੱਟੀਆਂ ਚੁੰਨੀਆਂ ਦਾ ਵੈਣ’ ਪਾਉਣਾ ਆਦਿ ਉਸ ਦੀ ਕਵਿਤਾ ’ਚ ਰਚ-ਮਿਚ ਗਏ ਹਨ।

ਅਜਿਹੇ ਕਾਰਨਾਂ ਕਰਕੇ ‘ਚਰਖ਼ੜੀ’ ਇਕ ਮਹੱਤਵਪੂਰਨ ਤੇ ਪੜ੍ਹਨਯੋਗ ਪੁਸਤਕ ਹੈ, ਜੋ ਸਾਨੂੰ ਆਪਣੇ ਵਿਸ਼ਿਆਂ ਦੀ ਬਹੁਲਤਾ, ਇਸ ਦੀ ਸੁਚੱਜੀ ਭਾਸ਼ਾ, ਕਵਿਤਾ ਦੀ ਸੰਘਣੀ ਬੁਣਤੀ ਤੇ ਇਸ ਦੀ ਰਵਾਨਗੀ ਕਰਕੇ ਪ੍ਰਭਾਵਿਤ ਕਰਦੀ ਹੈ। ਇਹ ਵਿਚਾਰ ਚਰਚਾ ‘ਚਰਖ਼ੜੀ’ ਦੀ ਸਟੀਕ ਜਿਹੀ ਜਾਣਕਾਰੀ ਹੀ ਹੈ, ਕੋਈ ਸਾਹਿਤਕ ਮੁਲਾਂਕਣ ਨਹੀਂ। ਇਸ ਦਾ ਪੂਰਨ ਆਨੰਦ ਮਾਣਨ ਲਈ ਤੁਹਾਨੂੰ ਇਸ ਕਿਤਾਬ ਨੂੰ ਪੜ੍ਹਨਾ ਪਵੇਗਾ।
‘ਚਰਖ਼ੜੀ’ ਦੇ ਰਚਣਹਾਰੇ ਗੁਰਭਜਨ ਗਿੱਲ ਹੋਰਾਂ ਨੂੰ ਇਸ ਪੁਸਤਕ ਦੀ ਆਮਦ ’ਤੇ ਬਹੁਤ-ਬਹੁਤ ਵਧਾਈ। ਕਲਮ ਇਵੇਂ ਹੀ ਚੱਲਦੀ ਰਹੇ।
                                                                                                                                                                                                                                                                            ਸੁਰਜੀਤ ਬਰੈਂਪਟਨ (ਕੈਨੇਡਾ)
                                                                                                                                                                                                                                                                            +1 (416) 605-3784

  • Gurbhajan Gill
  • Poetry Collection Charkhari
  • Department of Languages Punjab
  • ਗੁਰਭਜਨ ਗਿੱਲ
  • ਕਾਵਿ ਸੰਗ੍ਰਹਿ ਚਰਖੜੀ
  • ਭਾਸ਼ਾ ਵਿਭਾਗ ਪੰਜਾਬ

ਤਾਲੋਂ ਖੁੰਝੀ ਡੂੰਮਣੀ ਗਾਵੇ ਆਲ ਪਤਾਲ

NEXT STORY

Stories You May Like

  • learned how to deal with pressure from cricketer shane watson  s book  jadhav
    ਕ੍ਰਿਕਟਰ ਸ਼ੇਨ ਵਾਟਸਨ ਦੀ ਕਿਤਾਬ ਤੋਂ ਦਬਾਅ ਨਾਲ ਨਜਿੱਠਣਾ ਸਿੱਖਿਆ : ਜਾਧਵ
  • youths going to buy household goods attacked
    ਗੁਰਦਾਸਪੁਰ: ਘਰ ਦਾ ਸਾਮਾਨ ਲੈਣ ਜਾ ਰਹੇ ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, 9 ਖ਼ਿਲਾਫ਼ ਕੇਸ ਦਰਜ
  • us sanctions 43 more chinese companies over uyghur human rights abuses
    ਅਮਰੀਕਾ ਨੇ ਉਈਗਰ ਮਨੁੱਖੀ ਅਧਿਕਾਰ ਉਲੰਘਣਾ ਦੇ ਦੋਸ਼ਾਂ 'ਚ 43 ਹੋਰ ਚੀਨੀ ਕੰਪਨੀਆਂ 'ਤੇ ਲਗਾਈ ਪਾਬੰਦੀ
  • the voice of human rights will echo in khalra park in fresno
    ਫਰਿਜ਼ਨੋ 'ਚ ਗੂੰਜੇਗੀ ਮਨੁੱਖੀ ਅਧਿਕਾਰਾਂ ਦੀ ਆਵਾਜ਼, 19 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਦੀ ਯਾਦ 'ਚ ਹੋਵੇਗਾ ਸਮਾਗਮ
  • special meeting between amit shah and hardeep singh gill
    ਅਮਿਤ ਸ਼ਾਹ ਅਤੇ ਹਰਦੀਪ ਸਿੰਘ ਗਿੱਲ ਵਿਚਾਲੇ ਵਿਸ਼ੇਸ਼ ਮੁਲਾਕਾਤ, ਪੰਜਾਬ ਦੇ ਅਹਿਮ ਮੁੱਦਿਆਂ 'ਤੇ ਹੋਈ ਗੱਲਬਾਤ
  • punjab police  mansa police  dsp gill
    ਗੁੰਡਾ-ਗਰਦੀ ਤੇ ਨਸ਼ਿਆਂ ਦੇ ਮਾਮਲਿਆਂ 'ਚ ਪੁਲਸ ਕਰ ਰਹੀ ਸਖ਼ਤ ਕਾਰਵਾਈ : DSP ਗਿੱਲ
  • hardeep gill meets amit shah
    ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਉਪ ਚੇਅਰਮੈਨ ਹਰਦੀਪ ਗਿੱਲ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
  • captain shubman gill to play first test against sri lanka  new update
    ਸ਼੍ਰੀਲੰਕਾ ਖਿਲਾਫ ਪਹਿਲਾ ਟੈਸਟ ਖੇਡਣਗੇ ਕਪਤਾਨ ਸ਼ੁਭਮਨ ਗਿੱਲ! ਆਈ ਨਵੀਂ ਅਪਡੇਟ
  • major weather warning in punjab on august 17 and 18
    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ ਚਿਤਾਵਨੀ, ਵਿਭਾਗ ਨੇ ਜਾਰੀ ਕੀਤੀ...
  • illegal liquor  accused arrested  police personnel
    ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
  • solid waste management project worth over rs 600 crore passed corporation
    ਨਿਗਮ 'ਚ ਸੋਮਵਾਰ ਨੂੰ ਪਾਸ ਹੋਵੇਗਾ 600 ਕਰੋੜ ਤੋਂ ਵੱਧ ਦਾ ਸਾਲਿਡ ਵੇਸਟ...
  • terrible road accident in jalandhar delivery boy dies tragically
    ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ...
  • holiday declared for schools in punjab on monday
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ
  • jalandhar gymkhana elections  progressives stalwarts try to form a group
    ਜਲੰਧਰ ਜਿਮਖਾਨਾ ਚੋਣਾਂ: ਇਕ ਵਾਰ ਫਿਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ...
  • horrific accident jalandhar activa rammed under a truck  leaving two injured
    ਫਿਲੌਰ 'ਚ ਭਿਆਨਕ ਹਾਦਸਾ! ਟਰੱਕ ਹੇਠਾਂ ਜਾ ਵੜੀ ਐਕਟਿਵਾ, ਮੰਜ਼ਰ ਵੇਖ ਸਹਿਮੇ ਲੋਕ
  • hooliganism in phagwara
    ਫਗਵਾੜਾ ਗੇਟ 'ਚ ਗੁੰਡਾਗਰਦੀ: ਨੌਜਵਾਨ ਨੇ ਦੁਕਾਨਦਾਰ ਨੂੰ ਚਾਕੂ ਮਾਰਨ ਦੀ ਕੀਤੀ...
Trending
Ek Nazar
heavy rain imd punjab weather

15, 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ...

shweta tiwari marriage rumors

ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ...

mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • sylvia yasmine pakistan
      'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ...
    • company ai and employees
      ਕੰਪਨੀ ਨੇ AI ਪਿੱਛੇ ਕੱਢ'ਤੇ ਸੈਂਕੜੇ ਕਰਮਚਾਰੀ ! ਪੈਣ ਲੱਗਾ ਘਾਟਾ ਤਾਂ ਸਾਰੇ ਹੀ...
    • india and european summer
      50° ਗਰਮੀ 'ਚ ਵੀ ਭਾਰਤੀ ਨਹੀਂ ਕਰਦੇ ਪਰਵਾਹ ! ਫ਼ਿਰ 'ਗੋਰਿਆਂ' ਦੀ 35°-40° 'ਤੇ...
    • venezuela mother son
      18 ਦਿਨਾਂ ਦੇ ਜਵਾਕ ਨੂੰ ਛਾਤੀ ਨਾਲ ਲਾਈ ਮਲਬੇ 'ਚ ਦੱਬੀ ਰਹੀ ਮਾਂ ! ਇੰਝ ਦਿੱਤੀ...
    • village with no crime in 100 years
      100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ...
    • punjab floods in syllabus
      ਹੁਣ ਸਕੂਲਾਂ 'ਚ ਪੜ੍ਹਾਏ ਜਾਣਗੇ ਪੰਜਾਬ ਦੇ ਹੜ੍ਹ ! NCERT ਨੇ ਸਿਲੇਬਸ 'ਚ ਕੀਤਾ...
    • fake books in market
      ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ! ਬਾਜ਼ਾਰ 'ਚ ਵਿਕ ਰਹੀਆਂ ਨਕਲੀ ਕਿਤਾਬਾਂ
    • phone snatcher cardiac arrest
      ਫ਼ੋਨ ਖੋਹ ਕੇ ਭੱਜਦੇ ਸਨੈਚਰ ਨੂੰ ਆ ਗਿਆ Heart Attack ! ਮੌਕੇ 'ਤੇ ਹੀ ਨਿਕਲੀ ਜਾਨ
    • bunjee jumping incident
      ਬੰਜੀ ਜੰਪਿੰਗ ਕਰਨ ਗਈ ਕੁੜੀ ਨੂੰ ਬਿਨਾਂ ਰੱਸੀ ਦੇ ਦੇ'ਤਾ ਧੱਕਾ ! ਹੋਈ ਦਰਦਨਾਕ ਮੌਤ
    • india s birth rate
      ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ,...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +