ਮੈ ਮਿੱਟੀ
ਮੇਰੀ ਜਾਤ ਵੀ ਮਿੱਟੀ,
ਮੈ ਮਿੱਟੀ ਬਣਕੇ ਜਾਣਾ,
ਮਿੱਟੀ ਦੇ ਮੇਰੇ ਸਾਕ ਸੰਬੰਧੀ,
ਮਿੱਟੀ ਦਾ ਸਭ ਤਾਣਾ।
ਮਿੱਟੀ ਹਾਂ,
ਸੰਗ ਮਿੱਟੀ ਖੇਡਾਂ,
ਇਹ ਜਿਉਂਦੇ ਜੀਅ ਦੀ,
ਮਿੱਟੀ ਹੈ,
ਮੋਇਆ ਮਿੱਟੀ ਚੁੱਕ ਕੇ ਲੋਕਾਂ,
ਮਿੱਟੀ ਦੇ ਵਿਚ,
ਸਿੱਟੀ ਹੈ,
ਅਹਿਸਾਸ ਕਰਵਾਏ ਰੱਬ,
ਮੈ ਮਿੱਟੀ,
ਮਿੱਟੀ ਮੇਰਾ ਬਾਣਾ,
ਮੈ ਮਿੱਟੀ,
ਮੇਰੀ ਜਾਤ ਵੀ ਮਿੱਟੀ,
ਮੈ ਮਿੱਟੀ ਬਣਕੇ ਜਾਣਾ,
ਮਿੱਟੀ ਦੇ ਮੇਰੇ ਸਾਕ ਸੰਬੰਧੀ,
ਮਿੱਟੀ ਦਾ ਸਭ ਤਾਣਾ।
ਮਿੱਟੀ ਬਣ ਮੈ
ਕਰਾਂ ਬੰਦਗੀ,
ਮਿੱਟੀ ਮੈਨੂੰ
ਸਹਾਰ ਦੇਵੇ,
ਮਿੱਟੀ ਪੂਜਾ
ਸੱਚੀ ਪੂਜਾ,
ਮਿੱਟੀ ਮੈਨੂੰ,
ਤਾਰ ਦੇਵੇ,
ਜੇ ਮਿੱਟੀ ਨਾ ਸਮਝਾ ਮਿੱਟੀ,
ਫਿਰ ਮੈਂ ਅੱਖੋ ਕਾਣਾ,
ਮੈ ਮਿੱਟੀ,
ਮੇਰੀ ਜਾਤ ਵੀ ਮਿੱਟੀ,
ਮੈ ਮਿੱਟੀ ਬਣ ਕੇ ਜਾਣਾ,
ਮਿੱਟੀ ਦੇ ਮੇਰੇ ਸਾਕ ਸੰਬੰਧੀ,
ਮਿੱਟੀ ਦਾ ਸਭ ਤਾਣਾ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000