ਸਾਰੇ ਧਰਮਾਂ ਅਤੇ ਮਜ਼ਬਾਂ ਨੂੰ ਸਾਂਝਾ ਉਪਦੇਸ਼ ਦੇਣ ਵਾਲੀ ਮਾਂ ਬੋਲੀ ਪੰਜਾਬੀ ਗੁਰਮੁਖੀ ਜੋ ਸਾਡੇ ਗੁਰੂਆਂ , ਭਗਤਾਂ ਤੇ ਗੁਰਸਿੱਖਾਂ ਨੇ ਬੜੀ ਘਾਲਣਾ ਘਾਲ ਕੇ ਸਾਨੂੰ ਬਹੁਤ ਹੀ ਵੱਡੀ ਇੱਕ ਸਾਂਝ ਪਿਆਰ ਦੀ ਦੇਣ ਦਿੱਤੀ ਹੈ। ਜਿੱਥੇ ਵੀ ਜਾ ਕੇ ਪੰਜਾਬ ਦੇ ਲੋਕ ਵਸਦੇ ਹਨ ਕਿਸੇ ਤੇ ਭੀੜ ਪਈ ਤੋਂ ਸਮੇਂ ਸਮੇਂ ਸਿਰ ਆਪਣੀ ਸੇਵਾ ਨਿਭਾਉਂਦੇ ਹਨ ,ਉੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਿੱਤੇ ਉਪਦੇਸ਼ਾਂ ਦਾ ਵੀ ਪ੍ਰਚਾਰ ਕਰਦੇ ਹਨ, ਜੋ ਕੇ ਗੁਰਮੁਖੀ ਲਿਪੀ ਵਿੱਚ ਗੂਰੁਆ ਨੇ ਸਾਨੂੰ ਗੁਰਬਾਣੀ ਦੇ ਰੂਪ ਵਿੱਚ ਬਖਸ਼ੀ ਹੈ, ਜਿਸ ਵਿੱਚ ਇੱਕੋ ਪ੍ਰਮਾਤਮਾ ਦੀ ਗੱਲ ਕੀਤੀ ਹੈ, ਅਵਲ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ,ਏਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੁ ਮੰਦੇ।। ਜਿੰਨਾਂ ਲਈ ਸਾਡੇ ਗੁਰੂਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ,ਉਹ ਹੀ ਲੋਕ ਅੱਜ ਪੰਜਾਬੀ ਮਾਂ ਬੋਲੀ ਨੂੰ ਖਤਮ ਕਰਨ ਦੀ ਗੱਲ ਕਰ ਰਹੇ ਆ, ਆਪਣੇ ਮਨਾਂ ਵਿੱਚੋਂ ਭੁਲੇਖਾ ਕੱਡ ਦੇਣ ਜੋ ਕਿਸੇ ਦੀ ਬੋਲੀ ਖਤਮ ਕਰਨ ਦੀ ਗੱਲ ਕਰਦੇ ਹਨ ,ਉਹ ਵੀ ਉਸ ਕੌਮ ਦੀ ਜਿਸ ਨੇ ਆਰੀਆਂ,ਰੰਬੀਆ, ਚਰਖੜੀਆਂ ,ਦੇਗਾ ਵਿੱਚ ਉਬਾਲੇ ਖਾਂ ,ਤੱਤੀਆਂ ਤਵੀਆਂ ਤੇ ਬੈਠ ਕੇ ਮਾਂ ਬੋਲੀ ਪੰਜਾਬੀ ਵਿੱਚ ਰੱਬੀ ਗੁਰਬਾਣੀ ਦਾ ਉਚਾਰਨ ਕੀਤਾ ਹੈ। ਸੋ ਆਓ ਸਾਰੇ ਪੰਜਾਬ ਦੇ ਰਹਿਣ ਵਾਲੇ ਸਾਹਿਤਕਾਰ , ਲੇਖਕ , ਵਿਦਵਾਨ ਤੇ ਸਮੁੱਚੇ ਕਲਾਕਾਰਾਂ ਨੂੰ ਬੇਨਤੀ ਹੈ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਤਨੋ ਮਨੋ ਲਾ ਕੇ ਕਰੀਏ,ਜੋ ਵੀ ਕਲਮਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਕਰ ਰਹੇ ਹਨ ਆਪਣੀ ਗਾਇਕੀ ਤੇ ਕਲਮ ਨੂੰ ਲੱਚਰਤਾ ਰਹਿਤ ਹੋ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ,
ਤਾਂ ਕੇ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਸਮੁੰਦਰਾਂ ਤੋਂ ਪਾਰ ਵਧੀਆ ਸੁਨੇਹਾ ਪਹੁੰਚਾਇਆ ਜਾ ਸਕੇ ,ਜਿਸ ਨਾਲ ਪੰਜਾਬ ਤੇ ਪੰਜਾਬੀਅਤ ਦਾ ਨਾਮ ਇਤਹਾਸ ਵਿੱਚ ਬਣਿਆਂ ਰਹੇ, ਇਸ ਤੋਂ ਇਲਾਵਾ ਅਖਬਾਰਾਂ ਰਾਹੀਂ ਤੇ ਹੋਰ ਸੋਸ਼ਲ ਮੀਡੀਆ ਰਾਹੀਂ ਵੱਧ ਤੋਂ ਵੱਧ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ
ਕੀਤਾ ਜਾਵੇ।
ਲਿਖੋ ਪੰਜਾਬੀ ਬੋਲੋ ਪੰਜਾਬੀ ਪੜ੍ਹੋ ਪੰਜਾਬੀ ।
ਸੁਖਚੈਨ ਸਿੰਘ, ਠੱਠੀ ਭਾਈ,(ਯੂ ਏ ਈ)
00971527632924
ਮਾਂ ਬਿਨਾਂ ਘਰ ਨਾ ਕੋਈ ਫੱਬੇ...
NEXT STORY