ਕਾਸ਼ ਕੋਈ ਮਿਲਜੇ
ਮਨ ਮੇਰਾ ਖਿਲ ਜੇ,
ਹੋ ਜੇ ਕੰਡਿਆ ਤੋਂ,
ਛੁਟਕਾਰਾ
ਇਸ ਕੰਡਿਆ ਮੇਰੀ
ਰਤ ਨਿਚੋੜੀ,
ਰਿਹਾ ਨਾ ਕੋਈ
ਸਹਾਰਾ,
ਸਹਾਰੇ ਦਾ ਨਾ ਇਹ
ਜ਼ਿੰਦਗੀ,
ਪੈਂਡੇ ਬੜੇ ਹੀ
ਲੰਮੇ ਨੇ,
ਮਿਲਿਆ ਨਾ ਕੋਈ
ਮਨ ਦਾ ਸਾਥੀ,
ਦਰਦ ਤਾਈਉਂ ਨਾ
ਥੰਮੇ ਨੇ,
ਮਨ ਸਮਝਾਵਾਂ
ਵਧਦਾ ਜਾਵਾਂ,
ਗੱਲ ਕੋਈ ਨਹੀਂ
ਯਾਰਾ,
ਕਾਸ਼ ਕੋਈ ਮਿਲਜੇ
ਮਨ ਮੇਰਾ ਖਿਲ ਜੇ,
ਹੋ ਜੇ ਕੰਡਿਆ ਤੋਂ
ਛੁਟਕਾਰਾ,
ਇਸ ਕੰਡਿਆ ਮੇਰੀ
ਰੁਤ ਨਿਚੋੜੀ
ਰਿਹਾ ਨਾ ਕੋਈ
ਸਹਾਰਾ,
ਸੁਰਿੰਦਰ ਮਾਣੂਕੇ ਗਿੱਲ
8872321000