ਚੁੱਪ ਕਰਕੇ ਕਰ ਗੁਜ਼ਾਰਾ ਵੇ,
ਐਂਵੇ ਨਾ ਤੱਕ ਸਹਾਰਾ ਵੇ।
ਹੁਣ ਸਹਾਰੇ ਵਾਲੀ ਰੁੱਤ ਨਹੀਂ,
ਸਭ ਬੇਮੌਸਮੀ ਹੋ ਗਏ ਨੇ,
ਹੁਣ ਪਹਿਲਾਂ ਵਾਲੀ ਧੁੱਪ ਨਹੀ,
ਸੂਰਜ ਵੀ ਅੱਖਾਂ ਕੱਢਦਾ ਏ,
ਨਾ ਹੱਸਦਾ ਹੁਣ ਉਹ ਤਾਰਾ ਵੇ,
ਚੁੱਪ ਕਰਕੇ ਕਰ ਗੁਜ਼ਾਰਾ ਵੇ,
ਐਂਵੇ ਨਾ ਤੱਕ ਸਹਾਰਾ ਵੇ।
ਐਂਵੇ ਤੱਕ-ਤੱਕ ਕੇ ਨਾ ਥੱਕ ਵੇ,
ਅੱਖਾਂ ਵਿਚ ਰੜਕ ਪਵਾਲੇਗਾ,
ਨਾ ਪੈਣਾ ਪੱਲੇ ਕੱਖ ਵੇ,
ਕੁਝ ਹੋਸ਼ ਕਰਕੇ ਚੱਲ ਬੀਬਾ,
ਇਹ ਜੀਵਨ ਨਾ ਮਿਲੇ ਦੁਬਾਰਾ ਵੇ,
ਚੁੱਪ ਕਰਕੇ ਕਰ ਗੁਜ਼ਾਰਾ ਵੇ,
ਐਂਵੇ ਨਾ ਤੱਕ ਸਹਾਰਾ ਵੇ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ-8872321000