ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਸਿੱਖ ਧਰਮ ਦੇ ਇਤਿਹਾਸ, ਫ਼ਲਸਫੇ ਅਤੇ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਇਹ ਸੰਸਥਾ ਹਰ ਮਹੀਨੇ ਗੁਰਮਤਿ ਬਾਰੇ ਅਕਾਦਮਿਕ ਗੋਸ਼ਠੀਆਂ ਦਾ ਆਯੋਜਨ ਕਰਦੀ ਹੈ। ਇਸ ਵਰ੍ਹੇ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾਂ ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਗੁਰੂ ਨਾਨਕ ਦੇਵ ਜੀ ਬਾਰੇ ਸਰਬਪੱਖੀ ਅਧਿਅਨ ਨੂੰ ਸਮਰਪਿਤ ਲੈਕਚਰਾਂ ਦੀ ਲੜੀ ਵਿਚ ਇਸ ਵਾਰ “ਪ੍ਰੋਫ਼ੈਸਰ ਆਫ ਐਮੀਨੈਂਸ“ ਦੀ ਉਪਾਧੀਧਾਰਕ ਡਾ. ਮਹਿੰਦਰ ਸਿੰਘ ਜੋ ਕਿ „ਭਾਈ ਵੀਰ ਸਿੰਘ ਸਾਹਿਤ ਸਦਨ‟ ਅਤੇ ਨੈਸ਼ਨਲ ਇੰਸਟੀਰਿਊਟ ਦੇ ਡਾਇਰੈਕਟਰ ਹਨ; ਦਾ ਲੈਕਚਰ ਆਯੋਜਿਤ ਕੀਤਾ ਗਿਆ। ਆਪ ਯੂਨੀਵਰਸਿਟੀ ਕਾਲਜ ਸੈਂਟਾ ਬਾਰਬਗ ਵਿਖੇ ਵਿਜ਼ੀਟਿੰਗ ਪ੍ਰੋਫ਼ੈਸਰ ਵੀ ਰਹਿ ਚੁੱਕੇ ਹਨ। ਸਿੱਖ ਇਤਿਹਾਸ ਦੇ ਗੌਰਵਮਈ ਵਿਰਸੇ ਦੀ ਸਾਖ਼ ਬਰਕਰਾਰ ਰੱਖਣ ਵਿਚ ਆਪ ਜੀ ਦਾ ਵਿਸ਼ੇਸ਼ ਯੋਗਦਾਨ ਹੈ। ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਗਾਇਨ ਨਾਲ ਹੋਈ ਜੋ ਕਿ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਦੇ ਵਿਦਿਆਰਥੀਆਂ ਨੇ ਨਿਭਾਈ। ਮੰਚ-ਸੰਚਾਲਨ ਸੈਂਟਰ ਦੀ ਵਿਦੂਸ਼ੀ ਡਾਇਰੈਕਟਰ ਡਾ. ਹਰਬੰਸ ਕੌਰ ਸੱਗੂ ਦੁਆਰਾ ਨਿਭਾਇਆ ਗਿਆ ਜੋ ਕਿ ਆਪ ਵੀ ਸਿੱਖ ਇਤਿਹਾਸ ਦੇ ਸਾਹਿਤ ਦੇ ਮਾਹਿਰ ਹਨ ਅਤੇ ਸਿੱਖੀ ਲਈ ਪੂਰੀ ਤਨਮੰਨਤਾ ਅਤੇ ਸਿਰੜ ਨਾਲ ਆਪਣੀ ਨਿਸ਼ਠਾ ਦਾ ਨਿਬਾਹ ਕਰਦੇ ਹਨ। I.C.F.S.S. ਦੀ ਜਨਵਰੀ ਮਹੀਨੇ ਦੀ ਇਸ ਅਕਾਦਮਿਕ ਸਭਾ ਦੀ ਪ੍ਰਧਾਨਗੀ ਸਿੱਖ-ਚਿੰਤਨ-ਜਗਤ ਦੇ ਸਿਰਮੌਰ ਵਿਦਵਾਨ ਡਾ. ਜਸਪਾਲ ਸਿੰਘ ਜੀ ਨੇ ਕੀਤੀ। ਆਪ ਗੁਰੂ ਗੋਬਿੰਦ ਸਿੰਘ ਕਾਲਜ ਦਿੱਲੀ ਯੂਨੀਵਰਸਿਟੀ ਦੇ ਪ੍ਰਿੰਸੀਪਲ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਰਹਿ ਚੁੱਕੇ ਹਨ ਅਤੇ ਅੱਜਕਲ ਆਪ “ਮੈਂਬਰ, ਨੈਸ਼ਨਲ ਕਮਿਸ਼ਨ ਫ਼ਾਰ ਮਾਈਨੌਰਿਟੀ ਐਡੂਕੇਸ਼ਨਲ ਇੰਸਟੀਟਿਊਸ਼ਨਜ਼ ਵਜੋਂ ਸਵਾਵਾਂ ਨਿਭਾ ਰਹੇ ਹਨ। ਡਾ. ਮਹਿੰਦਰ ਸਿੰਘ ਦੇ ਅੱਜ ਦੇ ਲੈਕਚਰ ਦਾ ਵਿਸ਼ਾ ਸੀ, “ਸਿੱਖ ਸ਼ਤਾਬਦੀਆਂ ਦਾ ਲੇਖਾ-ਜੋਖਾ“। ਆਪਣੇ ਲੈਕਚਰ ਨੂੰ ਆਪਨੇ P.P.T. ਦੀ ਜੁਗਤ ਰਾਹੀਂ ਪੇਸ਼ ਕੀਤਾ। ਆਪ ਨੇ ਆਪਣੇ
ਲੈਕਚਰ ਦੀ ਸ਼ੁਰੂਆਤ ਸ਼ਤਾਬਦੀਆਂ ਮਨਾਉਣ ਦੀ 1966 ਤੋਂ ਤੁਰੀ ਪਰੰਪਰਾ ਦੇ ਜ਼ਿਕਰ ਨਾ ਕੀਤੀ। ਆਪ ਨੂੰ ਗੁਰੂ ਸਾਹਿਬ ਦੀਆਂ ਤਸਵੀਰਾਂ ਤੋਂ ਇਤਰਾਜ਼ ਹੈ ਪਰ ਬਿੰਬ-ਸਿਰਜਣਾ ਦੀ ਜੁਗਤ ਨਾਲ “Journey from Rabaab to Nagara” ਦੀ ਵਿਚਾਰਧਾਰਾਈ ਪਿੱਠਭੂਮੀ ਨੂੰ ਸਵੀਕਾਰਦਿਆਂ
1966 ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ 300ਵੀਂ ਸ਼ਤਾਬਦੀ ਦੇ ਜਸ਼ਨਾਂ ਤੋਂ ਸ਼ੁਰੂਆਤ ਮੰਨਦੇ ਹੋਏ ਆਪ ਨੇ ਹੁਣ 2019 ਵਿਚ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਸ਼ਤਾਬਦੀ ਨੂੰ ਮਨਾਉਣ ਬਾਰੇ ਇਤਿਹਾਸ, ਪਰੰਪਰਾ ਅਤੇ ਅਕੀਦਤ ਦੇ ਸੁਮੇਲ ਵਿਚੋਂ ਵਿਚਾਰ ਇਕੱਤਰ ਕਰਕੇ ਸੁਝਾਅ ਦਿਤੇ।
ਇਸ ਸਿਲਸਿਲੇ ਵਿਚ ਆਪ ਨੇ 1969 ਵਿਚ ਗੁਰੂ ਨਾਨਕ ਦੇ 550ਵੀਂ ਜਨਮ ਸਦੀ ਦਾ ਜ਼ਿਕਰ ਕਰਦਿਆਂ ਵੱਖ-ਵੱਖ ਸੰਸਥਾਵਾਂ ਦੁਆਰਾ ਕੀਤੀਆਂ Celebrations ਦਾ ਜ਼ਿਕਰ ਕੀਤਾ। ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗ ੋਬਿੰਦ ਸਿੰਘ ਭਵਨ ਵਿਚ ਸਰਬ ਧਰਮ ਬਾਰੇ ਵਿਭਾਗ ਕਾਇਮ ਕਰਨ, ਗੁਰੂ ਗੋਬਿੰਦ ਸਿੰਘ ਫ਼ਾਊਂਡੇਸ਼ਨ ਚੰਡੀਗੜ੍ਹ,I.I.A.S.ਸ਼ਿਮਲਾ, ਗੁਰੂ ਨਾਨਕ ਫ਼ਾਊਂਡੇਸ਼ਨ, ਗੁਰੂ ਨਾਨਕ ਦੇਵ
ਯੂਨੀਵਰਸਿਟੀ ਦੀ ਸਥਾਪਨਾ, ਜਾਧਵਪੁਰ, ਗਵਾਹਾਟੀ, ਬਨਾਰਸ, ਮਦਰਾਸ ਅਤੇ ਚੰਡੀਗੜ੍ਹ ਯੂਨੀਵਰਸਿਟੀਆਂ ਵਿਖੇ ਗੁਰੂ ਨਾਨਕ ਦੇਵ ਚੇਅਰ ਦੀ ਸਥਾਪਨਾ ਕਰਨ, 2017 ਵਿਚ ਪਟਨਾ ਸਾਹਿਬ ਵਿਖੇ ਬਿਹਾਰ ਸਰਕਾਰ ਦੁਆਰਾ ਗੁਰੂ ਗੋਬਿੰਦ ਦੀ ਸ਼ਤਾਬਦੀ ਦੇ ਜਸ਼ਨਾਂ ਬਾਰੇ, ਸੁਲਤਾਨਪੁਰ ਲੋਧੀ
ਵਿਖੇ ਗੁਰੂ ਨਾਨਕ ਦੇਵ ਬਾਰੇ ਜਸ਼ਨਾਂ ਦੇ ਆਰੰਭ ਬਾਰੇ ਅਤੇ ਵਿਸ਼ੇਸ਼ ਤੌਰ ਤੇ ਭਾਈ ਵੀਰ ਸਿੰਘ ਸਾਹਿੱਤਯ ਸਦਨ ਵਿਚ ਸਿੱਖੀ ਸਿਧਾਂਤਾਂ ਅਤੇ ਗੁਰੂਆਂ ਦੀਆਂ ਪ੍ਰਪਾਤੀਆਂ ਬਾਰੇ ਖੋਜ-ਭਰਪੂਰ ਕੰਮਾਂ ਦਾ ਜ਼ਿਕਰ ਕੀਤਾ। ਅੰਤ ਆਪਨੇ ਨਿਸ਼ਕਰਸ਼ ਕਢਦਿਆਂ ਇਸ ਗੱਲ ਉੱਤੇ ਜ਼ੋਰ ਦਿਤਾ ਕਿ ਰੋਲ
ਮਾਡਲ ਟੀਚਰਾਂ ਦੀ ਘਾਟ ਨਹੀਂ ਹੋਣੀ ਚਾਹੀਦੀ। ਆਪ ਨੇ ਮਾਰਕਸਵਾਦੀ ਅਤੇ ਪੂੰਜੀਵਾਦੀ ਅਧਿਅਨ-ਮਾਡਲਾਂ ਦੀ ਗੱਲ ਕਰਦਿਆਂ ਅੰਤ ਵਿਚ ਸਿੱਖ-ਜਗਤ ਲਈ ਕਿਸੇ ਨਵੇਂ ਮਾਡਲ ਦੀ ਤਲਾਸ਼ ਉੱਤੇ ਜ਼ੋਰ ਦਿਤਾ। ਇਸ ਮੌਕੇ ਡਾ. ਜਸਪਾਲ ਸਿੰਘ ਨੇ ਆਪਣੇ ਵਿਚਾਰ ਵਿਅਕਤ ਕਰਦਿਆਂ ਕਿਹਾ ਕਿ ਸਾਨੂੰ ਰਾਜ ਪੱਧਰ ਉੱਤੇ ਜਸ਼ਨ ਮਨਾਉਣੇ ਚਾਹੀਦੇ ਹਨ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਤੇ ਚੇਅਰਾਂ ਸਥਾਪਿਤ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਵਿਸ਼ਵਭਰ ਵਿਚ ਹੋਣ ਵਾਲੇ ਜਸ਼ਨਾਂ ਦਾ ਇਤਿਹਾਸ ਆਪਣੇ ਨਿਜੀ ਅਨੁਭਵ ਸਾਂਝੇ ਕਰਦਿਆਂ ਦਸਿਆ। ਉਨ੍ਹਾਂ ਨੇ ਜਸ਼ਨ ਮਨਾਉਣ ਲਈ ਅਕਾਦਮਿਕ ਯੋਗਤਾ ਨੂੰ ਉਭਾਰਨ ਉਤੇ ਜ਼ੋਰ ਦਿਤਾ। ਦੇਸ਼ ਅਤੇ ਵਿਦੇਸ਼ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੀਂ
ਜਨਮ ਸ਼ਤਾਬਦੀ ਦੇ ਜਸ਼ਨਾਂ ਨੂੰ ਗਿਆਨ ਅਤੇ ਆਸਥਾ ਦੇ ਸੁਮੇਲ ਵਿਚੋਂ ਉਪਜੀ ਯੋਗਿਤਾ ਨਾਲ ਮਨਾਉਣ ਦੀ ਸਲਾਹ ਦਿਤੀ। ਸਾਬਕਾ ਐਮ.ਪੀ.National commission for Minority ਦੇ Chairman ਅਤੇ I.C.F.S.S. ਦੇ ਮੌਜੂਦਾ Convener ਸਰਦਾਰ ਤਰਲੋਨਚ ਸਿੰਘ ਨੇ ਇਸ ਸੰਬੰਧ ਵਿਚ ਸਿੱਖ-ਜਗਤ ਤੋਂ ਬਾਹਰਲੇ ਵਿਦਵਾਨਾਂ ਦੇ ਗੁਰੂ ਸਾਹਿਬਾਨਾਂ ਬਾਰੇ ਕੀਤੇ ਕਾਰਜਾਂ ਨੂੰ ਮੁੱਖ ਰਖਦਿਆਂ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ-ਸਦੀ ਨੂੰ ਮਨਾਉਣ ਬਾਰੇ ਅਕਾਦਮਿਕ ਅਤੇ ਗਿਆਨ-ਮੂਲਕ ਜਸ਼ਨਾਂ ਨੂੰ ਉਲੀਕਣ ਬਾਰੇ ਸੁਝਾਅ ਦਿਤੇ। ਆਪ ਨੇ ਵਿਸ਼ੇਸ਼ ਤੌਰ ਤੇ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ, ਦਿੱਲੀ ਯੂਨੀਵਰਸਿਟੀ ਵਿਖੇ ਫਰਵਰੀ 2019 ਵਿਚ ਹੋਣ ਵਾਲੀ International Conference ਦਾ
ਜ਼ਿਕਰ ਕੀਤਾ ਅਤੇ ਇਸ ਵਿਚ ਵਿਸ਼ਵਭਰ ਦੇ ਗ਼ੈਰ ਸਿੱਖ ਵਿਦਵਾਨਾਂ ਦੀ ਸ਼ਿਰਕਤ ਬਾਰੇ ਅਵਗਤ
ਕਰਵਾਇਆ। ਇਸ ਮੌਕੇ I.C.F.S.S. ਦੇ ਕੋਆਰਡੀਨੇਟਰ ਸ੍ਰ. ਕੁਲਮੋਹਨ ਸਿੰਘ, ਸ੍ਰ. ਪੁਸ਼ਪਿੰਦਰ ਸਿੰਘ,
ਡਾ. ਹਰਮੀਤ ਸਿੰਘ, ਕਰਨਲ ਸ਼ਾਹੀ, ਡੀ.ਆਈ.ਜੀ. ਪ੍ਰਤਾਪ ਸਿੰਘ, ਡਾ. ਤ੍ਰਿਪਤਾ ਵਾਹੀ, ਸ੍ਰ.ਕੇ.ਜੇ.ਐਸ. ਨਰੂਲਾ, ਐਚ.ਐਸ.ਕੋਚਰ ਅਤੇ ਰਾਜਕੁਮਾਰੀ ਅਨੀਤਾ ਜੀ ਉਚੇਚੇ ਤੌਰ ਤੇ ਮੌਜੂਦ ਸਨ। ਇਸ ਪ੍ਰਕਾਰ I.C.F.S.S.ਦੀ ਇਹ ਮੀਟਿੰਗ ਗੁਰੂ ਨਾਨਕ ਦੇਵ ਜੀ ਦੇ 550ਵੀਂ ਜਨਮ-ਸ਼ਤਾਬਦੀ ਨੂੰ ਪੂਰੀ ਤਰ੍ਹਾਂ ਸਮਰਪਿਤ ਰਹੀ।
ਡਾ. ਕੁਲਦੀਪ ਕੌਰ ਪਾਹਵਾ
ਗੁਰੂ ਗੋਬਿੰਦ ਸਿੰਘ ਜੀ
NEXT STORY